ETV Bharat / state

ਸਾਬਕਾ ਡੀਜੀਪੀ ਸੈਣੀ ਦੀਆਂ ਮੁਸ਼ਕਿਲਾਂ 'ਚ ਵਾਧਾ, 47 ਗਵਾਹਾਂ ਦੇ ਬਿਆਨ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

ਪੰਜਾਬ 'ਚ ਆਈਏਐਸ ਪੁੱਤਰ ਦੇ ਅਗਵਾ-ਕਤਲ ਮਾਮਲੇ 'ਚ ਸਾਬਕਾ ਡੀਜੀਪੀ ਸੈਣੀ ਖਿਲਾਫ ਸੁਣਵਾਈ ਹੋਵੇਗੀ।

FORMER DGP SUMEDH SAINI
ਸਾਬਕਾ ਡੀਜੀਪੀ ਸੈਣੀ ਦੀਆਂ ਮੁਸ਼ਕਿਲਾਂ 'ਚ ਵਾਧਾ (Etv Bharat)
author img

By ETV Bharat Punjabi Team

Published : 2 hours ago

ਚੰਡੀਗੜ੍ਹ: 4 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਸਾਬਕਾ ਡੀਜੀਪੀ ਸੈਣੀ ਖਿਲਾਫ਼ ਦਰਜ ਕੀਤੇ ਕੇਸ ਦੀ ਸੁਣਵਾਈ ਸ਼ੁਰੂ ਹੋ ਗਈ ਹੈ। ਦਰਅਸਲ 33 ਸਾਲਾ ਆਈਏਐਸ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਕਤਲ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਦਸੰਬਰ 2020 ਵਿੱਚ ਸੈਣੀ ਖ਼ਿਲਾਫ਼ ਕਤਲ ਸਮੇਤ ਸੱਤ ਧਾਰਾਵਾਂ ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਸੀ। ਉਸ ਚਾਰਜਸ਼ੀਟ ਦੀ ਕਾਪੀ ਸੋਮਵਾਰ ਨੂੰ ਮੁਹਾਲੀ ਅਦਾਲਤ ਵਿੱਚ ਸੈਣੀ ਦੇ ਵਕੀਲਾਂ ਅਤੇ ਸਾਬਕਾ ਡੀਐਸਪੀ ਕੇਆਈਪੀ ਨੂੰ ਸੌਂਪੀ ਗਈ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 26 ਨਵੰਬਰ ਲਈ ਤੈਅ ਕੀਤੀ ਗਈ ਹੈ। ਹਾਲਾਂਕਿ ਸੈਣੀ ਇਸ ਦੌਰਾਨ ਪੇਸ਼ ਨਹੀਂ ਹੋਏ।

FORMER DGP SUMEDH SAINI
ਸਾਬਕਾ ਡੀਜੀਪੀ ਸੈਣੀ ਦੀਆਂ ਮੁਸ਼ਕਿਲਾਂ 'ਚ ਵਾਧਾ (facebook)

47 ਗਵਾਹ, 500 ਪੰਨਿਆਂ ਦੀ ਚਾਰਜਸ਼ੀਟ

ਤੁਹਾਨੂੰ ਦਸ ਦਈਏ ਕਿ ਐੱਸਆਈਟੀ ਵੱਲੋਂ ਸੈਣੀ ਖ਼ਿਲਾਫ਼ ਆਈਪੀਸੀ ਦੀ ਧਾਰਾ 302, 364, 201, 344, 330, 219 ਅਤੇ 120 ਤਹਿਤ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਚਾਰਜਸ਼ੀਟ 500 ਪੰਨਿਆਂ ਦੀ ਹੈ। ਇਸ ਵਿੱਚ ਕਰੀਬ 47 ਗਵਾਹ ਬਣਾਏ ਗਏ ਹਨ। ਇਸ ਦੇ ਨਾਲ ਹੀ ਪੁਲਿਸ ਨੇ ਇਸ ਕੇਸ ਚ ਸਾਬਕਾ ਸਬ ਇੰਸਪੈਕਟਰ ਜਗੀਰ ਸਿੰਘ ਅਤੇ ਥਾਣਾ ਮੁਖੀ ਕੁਲਦੀਪ ਸਿੰਘ ਨੂੰ ਗਵਾਹ ਬਣਾਇਆ ਹੈ। ਜਦੋਂਕਿ ਸਾਬਕਾ ਸਬ-ਇੰਸਪੈਕਟਰ ਅਨੂਪ ਸਿੰਘ ਅਤੇ ਸਬ-ਇੰਸਪੈਕਟਰ ਹਰਸ਼ਯ ਸ਼ਰਮਾ ਜਾਂਚ ਤੋਂ ਬਾਅਦ ਬੇਕਸੂਰ ਪਾਏ ਗਏ ਹਨ।

ਦੋ ਮੁਲਜ਼ਮਾਂ ਦੀ ਮੌਤ ਹੋ ਚੁੱਕੀ

ਕਾਬਲੇਜ਼ਿਕਰ ਹੈ ਕਿ ਇਸ ਕੇਸ ਵਿੱਚ ਨਾਮਜ਼ਦ ਸਾਬਕਾ ਡੀਐਸਪੀ ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਕੇਆਈਪੀ ਸਿੰਘ ਨੂੰ ਜਾਂਚ ਟੀਮ ਨੇ ਪਹਿਲਾਂ ਹੀ ਕੇਸ ਵਿੱਚ ਨਾਮਜ਼ਦ ਕੀਤਾ ਸੀ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਸਟੇਅ ਸੀ। ਦੂਜੇ ਪਾਸੇ ਅਦਾਲਤ ਵੱਲੋਂ ਦਿੱਤੀ ਗਈ ਛੋਟ ਕਾਰਨ ਸੁਮੇਧ ਸੈਣੀ ਅਦਾਲਤ ਵਿੱਚ ਪੇਸ਼ ਨਹੀਂ ਹੋਏ।

ਕੀ ਹੈ ਪੂਰਾ ਮਾਮਲਾ

ਜ਼ਿਕਰੇਖਾਸ ਹੈ ਕਿ ਐਸਆਈਟੀ ਅਨੁਸਾਰ ਆਈਏਐਸ ਅਧਿਕਾਰੀ ਦਰਸ਼ਨ ਸਿੰਘ ਮੁਲਤਾਨੀ ਦੇ ਪੁੱਤਰ ਪਲਵਿੰਦਰ ਸਿੰਘ ਮੁਲਤਾਨੀ ਵਾਸੀ ਜਲੰਧਰ ਨੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਉਸ ਦੇ ਭਰਾ ਨੂੰ 11 ਦਸੰਬਰ 1991 ਨੂੰ ਉਸ ਦੇ ਮੁਹਾਲੀ ਫੇਜ਼-7 ਦੇ ਘਰੋਂ ਚੁੱਕ ਲਿਆ ਗਿਆ ਸੀ। ਉਦੋਂ ਤੋਂ ਉਸ ਦੇ ਭਰਾ ਦਾ ਕੋਈ ਸੁਰਾਗ ਨਹੀਂ ਮਿਿਲਆ। ਇਸ ਦੌਰਾਨ ਉਸ ਦੇ ਭਰਾ ਨੂੰ ਸਭ ਤੋਂ ਪਹਿਲਾਂ ਫੇਜ਼-10 ਹਾਊਸਫੈੱਡ ਦੇ ਫਲੈਟਾਂ ਵਿੱਚ ਲਿਜਾਇਆ ਗਿਆ। ਉਥੋਂ ਜਸਪ੍ਰੀਤ, ਇੰਦਰਜੀਤ ਸਿੰਘ ਅਤੇ ਮਨਜੀਤ ਸਿੰਘ ਨੂੰ ਚੁੱਕ ਲਿਆ ਗਿਆ ਫਿਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਭਾਲ ਵਿਚ ਸਾਰਿਆਂ ਨੂੰ ਬਠਿੰਡਾ ਲੈ ਗਏ। ਉਥੋਂ ਆ ਕੇ ਪ੍ਰੋ. ਭੁੱਲਰ ਦੇ ਸਹੁਰੇ ਨੂੰ ਲਿਆਂਦਾ। ਫਿਰ ਉਸ ਦੇ ਭਰਾ ਖ਼ਿਲਾਫ਼ ਸੈਕਟਰ-17 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੇ ਪਿਤਾ ਆਈਏਐਸ ਅਧਿਕਾਰੀ ਸਨ। ਅਜਿਹੇ 'ਚ ਉਨ੍ਹਾਂ ਵੱਲੋਂ ਇਸ ਮਾਮਲੇ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਪਰ ਕੁੱਝ ਵੀ ਪਤਾ ਨਹੀਂ ਲੱਗਿਆ।ਇਸ ਤੋਂ ਬਾਅਦ ਕਾਨੂੰਨੀ ਲੜਾਈ ਲੜੀ।

ਇੰਟਰਵਿਊ ਦੌਰਾਨ ਖੁਲਾਸਾ

ਇਸੇ ਦੌਰਾਨ 2015 ਦੇ ਅੰਤ ਵਿੱਚ ਪੰਜਾਬ ਪੁਲਿਸ ਦੇ ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਇੱਕ ਰਾਸ਼ਟਰੀ ਪ੍ਰਸਿੱਧ ਮੈਗਜ਼ੀਨ ਨੂੰ ਆਪਣੀ ਇੰਟਰਵਿਊ ਦਿੱਤੀ ਸੀ। ਇਸ 'ਚ ਅਧਿਕਾਰੀ ਨੇ ਖੁਲਾਸਾ ਕੀਤਾ ਸੀ ਕਿ ਕਿਸ ਤਰ੍ਹਾਂ ਸੁਮੇਧ ਸਿੰਘ ਸੈਣੀ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਉਸ ਸਮੇਂ ਲੋਕਾਂ 'ਤੇ ਤਸ਼ੱਦਦ ਕੀਤਾ ਸੀ। ਇੰਟਰਵਿਊ ਵਿੱਚ ਉਸਦੇ ਭਰਾ ਦਾ ਵੀ ਜ਼ਿਕਰ ਕੀਤਾ ਗਿਆ ਸੀ। ਇਨ੍ਹਾਂ ਤਸ਼ੱਦਦ ਕਾਰਨ ਉਸ ਦੇ ਭਰਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਹ ਇੰਟਰਵਿਊ ਵੱਖ-ਵੱਖ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਵਿੱਚ ਪ੍ਰਕਾਸ਼ਿਤ ਹੋਈ। ਇਸ ਤੋਂ ਬਾਅਦ ਉਸ ਨੇ ਇਹ ਸ਼ਿਕਾਇਤ ਦਿੱਤੀ। ਹੁਣ ਵੇਖਣਾ ਹੋਵੇਗਾ ਕਿ 26 ਨਵੰਬਰ ਨੂੰ ਹੋਣ ਵਾਲੀ ਸੁਣਵਾਈ 'ਚ ਸੁਮੇਧ ਸੈਣੀ ਅਦਾਲਤ 'ਚ ਪੇਸ਼ ਹੋਣਗੇ ਜਾਂ ਨਹੀਂ ਅਤੇ ਇਸ ਮਾਮਲੇ 'ਚ ਅਦਾਲਤ ਵੱਲੋਂ ਵੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.