ਮਾਨਸਾ: ਅਣਖ ਦੀ ਖਾਤਰ ਪਿਤਾ ਨੇ ਆਪਣੀ 19 ਸਾਲਾਂ ਬੇਟੀ ਅਤੇ ਪੁੱਤਰ ਨੇ ਆਪਣੇ 45 ਸਾਲਾਂ ਪਿਤਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ । ਜਾਣਕਾਰੀ ਅਨੁਸਾਰ 45 ਸਾਲਾਂ ਗੁਰਪ੍ਰੀਤ ਸਿੰਘ ਦੇ ਆਪਣੇ ਗੁਆਂਢ 'ਚ ਰਹਿੰਦੀ 19 ਸਾਲਾ ਗੁਰਪ੍ਰੀਤ ਕੌਰ ਨਾਲ ਨਜਾਇਜ਼ ਸਬੰਧ ਸਨ । ਜਿਸ ਦੇ ਕਾਰਨ ਦੋਨਾਂ ਹੀ ਪਰਿਵਾਰਾਂ ਦੇ ਵਿੱਚ ਅਣਬਣ ਚੱਲ ਰਹੀ ਸੀ । ਕੁਝ ਸਮਾਂ ਪਹਿਲਾਂ ਗੁਰਪ੍ਰੀਤ ਸਿੰਘ ਆਪਣੀ ਪ੍ਰੇਮੀਕਾ ਗੁਰਪ੍ਰੀਤ ਕੌਰ ਨੂੰ ਲੈ ਕੇ ਫਰਾਰ ਹੋ ਗਿਆ।
ਕਿੰਨੀਆਂ ਜ਼ਿੰਦਗੀਆਂ ਖ਼ਤਮ: ਜਿਸ ਤੋਂ ਬਾਅਦ ਦੋਨਾਂ ਹੀ ਪਰਿਵਾਰਾਂ ਨੇ ਮਿਲ ਕੇ ਸਾਜਿਸ਼ ਦੇ ਤਹਿਤ ਦੋਨਾਂ ਨੂੰ ਝਾਂਸਾ ਦੇ ਕੇ ਖੇਤਾਂ ਵਿੱਚ ਬੁਲਾ ਲਿਆ ਜਿੱਥੇ ਗੁਰਪ੍ਰੀਤ ਕੌਰ ਦੇ ਪਿਤਾ ਸੁਖਪਾਲ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਬੇਟੇ ਅਨਮੋਲ ਜੋਤ ਸਿੰਘ ਨੇ ਆਪਣੀ ਬੇਇਜਤੀ ਸਮਝਦੇ ਹੋਏ ਦੋਨਾਂ ਨੂੰ ਆਪਣੇ ਤਿੰਨ ਸਾਥੀਆਂ ਦੇ ਨਾਲ ਮਿਲ ਕੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ । ਦੋਵਾਂ ਨੇ ਆਪਣੀ ਝੂਠੀ ਅਖ਼ਣ ਖ਼ਾਤਰ ਦੋ ਕਤਲ ਕਰ ਦਿੱਤੇ। ਇਸ ਦੇ ਨਾਲ ਹੀ ਕਤਲ ਕਰਨ ਵਾਲਿਆਂ ਅਤੇ ਕਤਲ 'ਚ ਸਾਥ ਦੇਣ ਵਾਲਿਆਂ ਨੇ ਆਪਣੀ ਜ਼ਿੰਦਗੀ ਖ਼ਰਾਬ ਕਰ ਲਈ ਹੈ।
ਮਾਮਲੇ ਦੀ ਜਾਂਚ ਸ਼ੁਰੂ: ਦੂਜੇ ਪਾਸੇ ਪੁਲਿਸ ਨੇ ਕੌਂਸਲਰ ਜਗਸੀਰ ਸਿੰਘ ਦੇ ਬਿਆਨਾਂ 'ਤੇ ਸੁਖਪਾਲ ਸਿੰਘ ਮ੍ਰਿਤਕਾ ਗੁਰਪ੍ਰੀਤ ਕੌਰ ਦੇ ਪਿਤਾ ਅਤੇ ਅਨਮੋਲਜੋਤ ਸਿੰਘ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪੁੱਤਰ ਅਤੇ ਉਹਨਾਂ ਦੇ ਸਾਥੀ ਗੁਰਵਿੰਦਰ ਸਿੰਘ, ਸਹਿਜਪ੍ਰੀਤ ਸਿੰਘ ਤੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।