ਅੰਮ੍ਰਿਤਸਰ: ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਮੈਦਾਨ ਭਖਿਆ ਹੋਇਆ ਹੈ, ਪੰਜਾਬ ਵਿੱਚ ਚੋਣਾਂ ਦੇ ਆਖਰੀ ਪੜਾਅ ਵਿੱਚ 1 ਜੂਨ ਨੂੰ ਵੋਟਾਂ ਪੈਣਗੀਆਂ, ਜਿਸ ਨੂੰ ਲੈ ਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਅੰਮ੍ਰਿਤਸਰ ਵਿੱਚ ਅਮਨ-ਸ਼ਾਂਤੀ ਦਾ ਮਾਹੌਲ ਬਣਾਈ ਰੱਖਣ ਲਈ ਪੁਲਿਸ ਅਤੇ ਬੀ.ਐਸ.ਐਫ ਦੇ ਜਵਾਨ ਪੂਰੀ ਤਰ੍ਹਾਂ ਸਰਗਰਮ ਹਨ। ਪੰਜਾਬ ਪੁਲਿਸ ਵੱਲੋਂ ਅਮਨ-ਸ਼ਾਂਤੀ ਬਣਾਈ ਰੱਖਣ ਲਈ ਹਰ ਰੋਜ਼ ਫਲੈਗ ਕੱਢਿਆ ਕੱਢੇ ਜਾ ਰਹੇ ਹਨ। ਇਸ ਦੌਰਾਨ ਹੀ ਅੱਜ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਪੈਰਾਮਿਲਟਰੀ ਫੋਰਸ ਨੂੰ ਨਾਲ ਲੈ ਕੇ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ।
ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅਸੀਂ ਆਪਣੇ ਹਲਕਿਆਂ ਵਿੱਚ ਫਲੈਗ ਮਾਰਚ ਕੱਢ ਰਹੇ ਹਾਂ ਇਹ ਫਲੈਗ ਮਾਰਚ ਥਾਣਾ ਮੋਹਕਮਪੁਰਾ ਤੋਂ ਸ਼ੁਰੂ ਹੋ ਕੇ ਤੁੰਗਪਾਈ ਤੇ ਹੋਰ ਵੱਖ ਵੱਖ ਇਲਾਕਿਆਂ ਦੇ ਵਿੱਚ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਸ ਮੌਕੇ ਉਹਨਾਂ ਦੇ ਨਾਲ ਸੀਆਰਪੀਐਫ ਦੀ ਟੀਮ ਅਤੇ ਥਾਣਾ ਵੇਰਕਾ ਦੀ ਪੁਲਿਸ ਟੀਮ ਵੀ ਮੌਜੂਦਹੈ।
- ਕੇਜਰੀਵਾਲ ਦੀ ਫੋਟੋ 'ਤੇ ਗੁਰਦੀਪ ਗੋਸ਼ਾ ਨੇ ਚੁੱਕੇ ਸਵਾਲ, ਕਿਹਾ- ਮਹਾਨ ਸ਼ਖ਼ਸੀਅਤਾਂ ਦੇ ਨਾਲ ਕਿਉਂ ਲਾਈ ਕਰੱਪਟ ਬੰਦੇ ਦੀ ਤਸਵੀਰ - BJP On Kejriwal Photo
- ਅੰਮ੍ਰਿਤਸਰ ਤਰਨਤਾਰਨ ਰੋਡ 'ਤੇ ਤੇਜ਼ ਰਫਤਾਰ ਦਾ ਕਹਿਰ; ਖੜ੍ਹੇ ਟਰੱਕ 'ਚ ਵਜੀ ਤੇਜ਼ ਰਫ਼ਤਾਰ ਗੱਡੀ, ਚਾਲਕ ਦੀ ਗਰਦਨ ਧੜ ਤੋਂ ਹੋਈ ਵੱਖ - Road Accident Amritsar
- ਯੂਪੀ ਦਾ ਕਿਸਾਨ ਫੁੱਲਾਂ ਦੀ ਖੇਤੀ ਕਰਕੇ ਪੰਜਾਬ ਵਿੱਚ ਕਮਾ ਰਿਹਾ ਲੱਖਾਂ, ਹੋਰਨਾਂ ਲਈ ਬਣਿਆ ਪ੍ਰੇਰਣਾਸਰੋਤ - Flower Farming In Muktsar Sahib
ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਬਿਨਾਂ ਕਿਸੇ ਡਰ ਭੈਅ ਤੋਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ। ਉਨ੍ਹਾਂ ਹਥਿਆਰ ਧਾਰਕਾਂ ਨੂੰ ਆਪਣੇ ਹਥਿਆਰ ਜਮ੍ਹਾ ਕਰਵਾਉਣ ਦੀ ਹਦਾਇਤ ਵੀ ਕੀਤੀ। ਉੱਥੇ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੋ ਵੀ ਕਾਨੂੰਨ ਦੇ ਨਾਲ ਖਿਲਵਾੜ ਕਰੇਗਾ, ਉਸ ਦੇ ਖਿਲਾਫ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੋਸ਼ਲ ਮੀਡੀਆ ‘ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ‘ਤੇ ਧਿਆਨ ਨਾ ਦੇਣ।