ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਸਮਰਾਲਾ ਵਿੱਚ ਇੱਕ ਸਟੇਜ ਆਰਟਿਸਟ ਸਿਮਰਨ ਦੀ ਵਿਆਹ ਸਮਾਗਮ ਵਿੱਚ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਲਗਾਤਾਰ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਇਕ ਨੌਜਵਾਨਾਂ ਨੂੰ ਗਾਲ੍ਹਾਂ ਕਢ ਰਹੀ ਹੈ ਅਤੇ ਲੜ ਰਹੀ ਹੈ, ਲੜਨ ਵਾਲੀ ਸਟੇਜ ਆਰਟਿਸਟ ਸਿਮਰਨ ਸੰਧੂ ਨੇ ਆਪਣੀ ਸਫਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਉਸ ਨੂੰ ਸਟੇਜ ਤੋਂ ਹੇਠਾਂ ਆ ਕੇ ਨੱਚਣ ਲਈ ਕਿਹਾ ਜਾ ਰਿਹਾ ਸੀ। ਜਿਸ ਦਾ ਉਸ ਨੇ ਵਿਰੋਧ ਕੀਤਾ ਅਤੇ ਇੱਕ ਨੌਜਵਾਨ ਨੇ ਉਸ ਉੱਤੇ ਸ਼ਰਾਬ ਦਾ ਗਲਾਸ ਸੁੱਟਿਆ। ਜਿਸ ਦੀ ਉਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ।
ਗਰੁੱਪ ਨੇ ਨਹਾਂ ਦਿੱਤਾ ਸਾਥ: ਸਿਮਰ ਸੰਧੂ ਨੇ ਕਿਹਾ ਕਿ ਮੇਰੇ ਗਰੁੱਪ ਨੇ ਵੀ ਮੇਰਾ ਸਾਥ ਨਹੀਂ ਦਿੱਤਾ, ਉਨ੍ਹਾਂ ਕਿਹਾ ਕਿ ਅਸੀਂ ਸਟੇਜ ਉੱਤੇ ਪ੍ਰੋਫੋਰਮ ਕਰਦੇ ਹਾਂ। ਅਸੀਂ ਅਪਣਾ ਕੰਮ ਕਰਦੇ ਹਾਂ ਪਰ ਲੋਕ ਸਾਨੂੰ ਆਪਣੀ ਨਿੱਜੀ ਜਾਇਦਾਦ ਮੰਨ ਲੈਂਦੇ ਨੇ। ਉਨ੍ਹਾਂ ਕਿਹਾ ਕਿ ਇਹ ਰਵੱਈਆ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਨੇ ਹਾਲਾਂਕਿ ਮੈਨੂੰ ਇਹ ਕੰਮ ਕਰਨ ਤੋਂ ਮਨ੍ਹਾ ਕੀਤਾ ਹੈ ਪਰ ਫਿਰ ਵੀ ਆਪਣੇ ਕੰਮ ਨੂੰ ਗਲਤ ਨਹੀਂ ਸਮਝਦੀ। ਉਨ੍ਹਾਂ ਕਿਹਾ ਕਿ ਗਰੁੱਪ ਨੂੰ ਆਪਣੀ ਪੈਮੇਂਟ ਦਾ ਫ਼ਿਕਰ ਸੀ ਪਰ ਸਿਮਰਨ ਕੇ ਕਿਹਾ ਕਿ ਇਹ ਇਕੱਲੀ ਆਪਣੀ ਲੜਾਈ ਲੜੇਗੀ।
- ਲੁਧਿਆਣਾ ਪੰਜਾਬ ਦੇ ਸੰਵੇਦਨਸ਼ੀਲ ਲੋਕ ਸਭਾ ਹਲਕਿਆਂ ਵਿੱਚੋਂ ਇੱਕ, ਸ਼ਹਿਰ 'ਚ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਵਾਉਣ ਲਈ ਪੁਲਿਸ ਨੇ ਕੱਢਿਆ ਫਲੈਗ ਮਾਰਚ - police took out a flag march
- ਪੰਜਾਬ ਤੋਂ 'ਆਪ' ਦੇ ਸਾਬਕਾ ਸੰਸਦ ਮੈਂਬਰ ਕਾਂਗਰਸ 'ਚ ਸ਼ਾਮਲ, ਮਹਾਰਾਣੀ ਪ੍ਰਨੀਤ ਕੌਰ ਨੂੰ ਫਿਰ ਦੇ ਸਕਦੇ ਹਨ ਕੜੀ ਟੱਕਰ - Dharamvir Gandhi joined Congress
- ਲੁਧਿਆਣਾ ਦੀ ਦਾਣਾ ਮੰਡੀ ਕਿਸਾਨਾਂ ਦੀ ਫ਼ਸਲ ਸੰਭਾਲਣ ਲਈ ਨਹੀਂ ਤਿਆਰ ! ਚੂਹਿਆਂ ਦੀਆਂ ਖੂਡਾ ਤੇ ਕੂੜੇ ਨਾਲ ਭਰੀ ਮੰਡੀ, ਦੇਖੋ ਹਾਲਾਤ - Ludhiana Dana Mandi Situation
ਮਾਣਹਾਨੀ ਦਾ ਦਾਅਵਾ: ਸਿਮਰਨ ਨੇ ਕਿਹਾ ਕਿ ਉਹ ਡਰਨ ਵਾਲਿਆਂ ਵਿੱਚੋਂ ਨਹੀਂ ਹੈ। ਉਸ ਲੜਕੇ ਉੱਤੇ ਮੈਂ ਮਾਣਹਾਨੀ ਦਾ ਦਾਅਵਾ ਕਰਾਂਗੀ, ਉਨ੍ਹਾਂ ਕਿਹਾ ਕਿ ਸਾਡੇ ਕੰਮ ਵਿੱਚ ਹਮੇਸ਼ਾ ਤੁਸੀ ਇੱਕਲੇ ਹੀ ਆਪਣੀ ਲੜਾਈ ਲੜਦੇ ਹੋ ਕੋਈ ਤੁਹਾਡਾ ਸਾਥ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਉਸ ਨੇ ਪੁਲਿਸ ਨੂੰ ਖੁਦ ਸ਼ਿਕਾਇਤ ਕੀਤੀ ਹੈ। ਪਹਿਲਾਂ ਵੀ ਸਾਡੇ ਵਰਗੇ ਆਰਟਿਸਟ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਨੇ।