ETV Bharat / state

ਵਿਜੀਲੈਂਸ ਦਾ ਲੁਧਿਆਣਾ 'ਚ ਵੱਡਾ ਐਕਸ਼ਨ, ਰਿਸ਼ਵਤ ਦੇ ਇਲਜ਼ਾਮ 'ਚ ਮਹਿਲਾ ਐੱਸਡੀਓ ਆਪਣੇ ਸਹਾਇਕ ਸਮੇਤ ਗ੍ਰਿਫ਼ਤਾਰ - BRIBERY CHARGES IN LUDHIANA

ਵਿਜੀਲੈਂਸ ਨੇ ਲੁਧਿਆਣਾ ਵਿੱਚ ਕਾਰਵਾਈ ਕਰਦਿਆਂ ਮਹਿਲਾ ਐੱਸਡੀਓ ਨੂੰ ਉਸ ਦੇ ਸਹਾਇਕ ਸਮੇਤ 15 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ।

FEMALE SDO ARRESTED
ਵਿਜੀਲੈਂਸ ਦਾ ਲੁਧਿਆਣਾ 'ਚ ਵੱਡਾ ਐਕਸ਼ਨ (ETV BHARAT PUNJAB (ਰਿਪੋਟਰ,ਲੁਧਿਆਣਾ))
author img

By ETV Bharat Punjabi Team

Published : Nov 12, 2024, 8:00 AM IST

ਲੁਧਿਆਣਾ:ਵਿਜੀਲੈਂਸ ਵਿਭਾਗ ਵੱਲੋਂ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਮੁਹਿੰਮ ਦੇ ਤਹਿਤ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮਾਂ ਦੇ ਵਿੱਚ ਐਸਡੀਓ ਨੇਹਾ ਪੰਚਾਲ ਅਤੇ ਉਸ ਦੇ ਸਹਾਇਕ ਨੈਤਿਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਾਮਲਾ ਲੁਧਿਆਣਾ ਦੀ ਗਗਨਦੀਪ ਕਲੋਨੀ ਪੱਟੀਆਂ ਵੇਟ ਦੇ ਵਾਸੀ ਵੱਲੋਂ ਸ਼ਿਕਾਇਤ ਦਾ ਹੈ। ਜਿਸ ਨੇ ਲੁਧਿਆਣਾ ਦੇ ਜਨਰਲ ਮੈਨੇਜਰ ਸੁਸ਼ੀਲ ਕੁਮਾਰ ਨੂੰ ਸ਼ਿਕਾਇਤ ਦਿੱਤੀ ਸੀ।

ਮਹਿਲਾ ਐੱਸਡੀਓ ਆਪਣੇ ਸਹਾਇਕ ਸਮੇਤ ਗ੍ਰਿਫ਼ਤਾਰ (ETV BHARAT PUNJAB (ਰਿਪੋਟਰ,ਲੁਧਿਆਣਾ))

ਰੰਗੇ ਹੱਥੀ ਗ੍ਰਿਫ਼ਤਾਰ

ਉਹਨਾਂ ਇਲਜ਼ਾਮ ਲਗਾਏ ਸਨ ਕਿ ਨਗਰ ਨਿਗਮ ਦੇ ਅਧੀਨ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਆਈਈਸੀ ਸਲਾਹਕਾਰ ਦੇ ਰੂਪ ਦੇ ਵਿੱਚ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਅਤੇ ਇੱਕ ਠੇਕੇ ਦੇ ਮਾਮਲੇ ਵਿੱਚ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਕੰਪਨੀ ਦਾ ਕੁੱਲ 7 ਲੱਖ 8 ਹਜਾਰ ਰੁਪਏ ਦੇ ਕਰੀਬ ਸਲਾਨਾ ਬਿੱਲ ਨਗਰ ਨਿਗਮ ਜੋਨ ਡੀ ਦਫਤਰ ਵਿਖੇ ਜਮਾ ਕਰਵਾਇਆ ਗਿਆ ਸੀ ਅਤੇ ਐਸਡੀਓ ਨੇਹਾ ਨੇ ਪੰਚਾਲ ਵੱਲੋਂ ਇਹ ਬਿੱਲ ਪਾਸ ਕਰਾਉਣ ਦੇ ਬਦਲੇ 15 ਹਜ਼ਾਰ ਰੁਪਏ ਦੇ ਰਿਸ਼ਵਤ ਦੀ ਮੰਗ ਕੀਤੀ ਹੈ। ਜੋ ਕਿ ਕੁੱਲ ਰਕਮ ਦਾ ਦੋ ਫੀਸਦੀ ਬਣਦਾ ਸੀ। ਸ਼ਿਕਾਇਤ ਕਰਤਾ ਨੇ ਐਸਡੀਓ ਨੇਹਾ ਦੇ ਨਾਲ ਹੋਈ ਗੱਲਬਾਤ ਨੂੰ ਰਿਕਾਰਡ ਵੀ ਕਰ ਲਿਆ ਅਤੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਦਿੱਤੀ ਜਿਸ ਤੋਂ ਬਾਅਦ ਵਿਜੀਲੈਂਸ ਨੇ ਅੱਗੇ ਕਾਰਵਾਈ ਕੀਤੀ।

ਅਧਿਕਾਰੀ ਨੇ ਦਿੱਤੀ ਜਾਣਕਾਰੀ
ਜਾਣਕਾਰੀ ਸਾਂਝੀ ਕਰਦੇ ਹੋਏ ਲੁਧਿਆਣਾ ਵਿਜੀਲੈਂਸ ਦੇ ਐਸਐਸਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਟੀਮ ਵੱਲੋਂ ਜਾਲ ਵਿਛਾ ਕੇ ਮੁਲਜ਼ਮ ਐਸਡੀਓ ਨੇਹਾ ਪੰਚਾਲ ਅਤੇ ਸਹਾਇਕ ਨੈਤਿਕ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ ਦੇ ਵਿੱਚ ਸ਼ਿਕਾਇਤਕਰਤਾ ਤੋਂ 15 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਨੈਤਿਕ ਨੂੰ ਐਸਡੀਓ ਨੇਹਾ ਵੱਲੋਂ ਹੀ ਰਿਸ਼ਵਤ ਦੀ ਰਾਸ਼ੀ ਵਸੂਲਣ ਲਈ ਭੇਜਿਆ ਗਿਆ ਸੀ। ਜਿਸ ਤੋਂ ਬਾਅਦ ਐਸਡੀਓ ਨੇਹਾ ਪੰਚਾਲ ਨੂੰ ਵੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇਹਨਾਂ ਦੋਵਾਂ ਹੀ ਮੁਲਜ਼ਮਾਂ ਦੇ ਖਿਲਾਫ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਲੈ ਕੇ ਹੋਰ ਅੱਗੇ ਦੀ ਜਾਣਕਾਰੀ ਲਈ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.