ਅੰਮ੍ਰਿਤਸਰ: ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆ ਨੇ.. ਇਹ ਕਹਾਵਤ ਅਸੀਂ ਸਾਰਿਆ ਨੇ ਸੁਣੀ ਹੈ, ਪਰ ਹੁਣ ਇਸ ਦੇ ਉਲਟ ਅੰਮ੍ਰਿਤਸਰ ਦੇ ਇੱਕ ਬਜ਼ੁਰਗ ਬਾਪ ਨੇ ਆਪਣੀ ਧੀ 'ਤੇ ਹੀ ਧੋਖੇ ਨਾਲ ਜ਼ਮੀਨ ਹੜੱਪਣ ਦੇ ਆਰੋਪ ਲਗਾਏ ਹਨ। ਮਾਮਲਾ ਅੰਮ੍ਰਿਤਸਰ ਦੇ ਪਿੰਡ ਚੱਬੇ ਦਾ ਸਾਮਣੇ ਆਇਆ ਹੈ, ਜਿੱਥੇ ਇੱਕ ਸਤਨਾਮ ਸਿੰਘ ਨਾਮ ਦੇ ਬਜ਼ੁਰਗ ਨੇ ਇਲਜ਼ਾਮ ਲਾਏ ਹਨ ਕਿ ਉਸ ਨੇ ਆਪਣੀ ਧੀ ਨੂੰ ਪੜ੍ਆ ਲਿਖਾ ਕੇ ਸੋਚਿਆ ਸੀ ਕਿ ਬੁਢਾਪੇ ਵਿੱਚ ਉਸਦਾ ਸਹਾਰਾ ਬਣੇਗੀ, ਪਰ ਉਸਨੂੰ ਨਹੀਂ ਪਤਾ ਸੀ ਕਿ ਉਸਦੀ ਧੀ ਹੀ ਉਸ ਨਾਲ ਧੋਖਾ ਕਰੇਗੀ ਅਤੇ ਜਾਇਦਾਦ ਹੜਪ ਲਵੇਗੀ।
ਪੀੜ੍ਹਤ ਨੇ ਕਿਹਾ ਕਿ ਉਸਦੀ ਪਿੰਡ ਵਿੱਚ 6 ਮਰਲੇ ਦੀ ਜਗ੍ਹਾ ਹੈ। ਜਿਸ 'ਤੇ ਉਸਦੀ ਧੀ ਨੇ ਧੋਖੇ ਨਾਲ ਅੰਗੂਠਾ ਲਵਾ ਲਿਆ ਹੈ। ਬਜ਼ੁਰਗ ਨੇ ਦੱਸਿਆ ਕਿ ਉਹ ਖੁਦ ਪੜ੍ਹਿਆ ਲਿਖਿਆ ਨਹੀਂ ਹੈ। ਇਸਦਾ ਫਾਇਦਾ ਚੁੱਕ ਕੇ ਉਸਦੀ ਧੀ ਨੇ ਧੋਖੇ ਨਾਲ ਅੰਗੂਠਾ ਲਵਾ ਲਿਆ ਹੈ ਅਤੇ ਹੁਣ ਉਸਦੀ ਧੀ ਇਲਜ਼ਾਮ ਲਗਾ ਰਹੀ ਹੈ ਕਿ ਉਸਨੇ 15 ਲੱਖ ਵਿੱਚ ਇਹ ਜਗ੍ਹਾ ਖਰੀਦੀ ਹੈ। ਜਦੋਂ ਕਿ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਅਤੇ ਨਾ ਹੀ ਕੋਈ ਗਵਾਹ ਹੈ ਜਿਸਦੇ ਸਾਮਣੇ ਪੈਸੇ ਦਿੱਤੇ ਹੋਣ।
ਪੁਲਿਸ ਤੋਂ ਮੰਗਿਆ ਇਨਸਾਫ : ਬਜ਼ੁਰਗ ਸਤਨਾਮ ਸਿੰਘ ਨੇ ਕਿਹਾ ਕਿ ਉਸਦੀ ਸਾਰੀ ਉਮਰ ਦੀ ਮਿਹਨਤ ਨਾਲ ਬਣਾਈ ਜਗ੍ਹਾ 'ਤੇ ਧੋਖੇ ਨਾਲ ਕਬਜਾ ਕੀਤਾ ਜਾ ਰਿਹਾ ਹੈ। ਇਸ ਨੂੰ ਲੈਕੇ ਹੁਣ ਪੁਲਿਸ ਤੋਂ ਸ਼ਿਕਾਇਤ ਕੀਤੀ ਗਈ ਹੈ। ਪੀੜਤ ਨੇ ਕਿਹਾ ਕਿ ਉਸ ਦੀ ਜ਼ਮੀਨ ਵਾਪਿਸ ਕੀਤੀ ਜਾਵੇ। ਇਸ ਲਈ ਉਕਤ ਪੀੜਤ ਵਿਅਕਤੀ ਦੇ ਪੁੱਤਰ ਨੇ ਵੀ ਇਨਸਾਫ ਦੀ ਗੁਹਾਰ ਲਗਾਈ ਹੈ।
- ਪੰਜਾਬ ਮੌਸਮ ਅੱਪਡੇਟ: ਅੱਜ ਇਨ੍ਹਾਂ ਜ਼ਿਲ੍ਹਿਆਂ ਵਿੱਚ ਪਵੇਗਾ ਮੀਂਹ, ਦੋ ਦਿਨਾਂ ਲਈ ਯੈਲੋ ਅਲਰਟ ਜਾਰੀ - Punjab Rain Alert
- ਡਿੰਪੀ ਢਿੱਲੋਂ ਵੱਲੋਂ ਵੱਡਾ ਐਲਾਨ, ਇਸ ਪਾਰਟੀ 'ਚ ਹੋਣਗੇ ਸ਼ਾਮਿਲ, ਅਕਾਲੀਆਂ ਲਈ ਹੋਵੇਗੀ ਵੱਡੀ ਮੁਸੀਬਤ! - dimpy dhillon will join aap
- ਪੰਜਾਬ 'ਚ NRI ਹਮਲਾ ਕਾਂਡ 'ਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ, ਕਿਹਾ 15 ਲੱਖ ਰੁਪਏ 'ਚ ਹੋਈ ਸੀ ਐਨਆਰਆਈ ਨੂੰ ਮਾਰਨ ਦੀ ਡੀਲ - Amritsar NRI Firing Case update
ਉਥੇ ਹੀ, ਇਸ ਸਬੰਧ ਵਿੱਚ ਥਾਣਾ ਚਾਟੀਵਿੰਡ ਦੇ ਮੁੱਖੀ ਬਲਕਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਦਰਖ਼ਾਸਤ ਮਿਲੀ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜਗ੍ਹਾ ਦਾ ਮਸਲਾ ਪੁਲਿਸ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਦੋਵਾਂ ਧਿਰਾਂ ਨੂੰ ਹਦਾਇਤ ਦਿਤੀ ਹੈ ਕਿ ਮਾਨਯੋਗ ਅਦਾਲਤ ਜਾਂ ਮਾਲ ਮਹਿਕਮੇ ਕੋਲੋ ਜਾ ਮਾਮਲਾ ਨਿਪਟਾਇਆ ਜਾਵੇ।