ਫਤਹਿਗੜ੍ਹ ਸਾਹਿਬ: ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਮੰਡੀ ਗੋਬਿੰਦਗੜ੍ਹ ਦੇ ਇੱਕ ਕਾਰੋਬਾਰੀ ਘਰਾਣੇ ਦੇ ਘਰ ਹੋਈ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਜ਼ਿਲ੍ਹਾ ਪੁਲਿਸ ਨੇ ਵਾਰਦਾਤ ਵਿੱਚ ਸ਼ਾਮਲ ਇੱਕ ਔਰਤ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਚਾਂਦੀ ਦੇ ਗਹਿਣੇ, ਇੱਕ ਆਈਫੋਨ 15 ਪਰੋ, ਚੋਰਾਂ ਵੱਲੋਂ ਖਰੀਦੀ ਇੱਕ ਕਾਰ, ਦੋ ਮੋਟਰਸਾਈਕਲ ਅਤੇ ਵਾਰਦਾਤ ਕਰਨ ਲਈ ਵਰਤੇ ਗਏ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ।
ਅਣਪਛਾਤੇ ਨੌਜਵਾਨ ਮਕਾਨ ਅੰਦਰ ਦਾਖਲ ਹੋਏ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਰਾਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਮੰਡੀ ਗੋਬਿੰਦਗੜ ਸ਼ਹਿਰ ਦੇ ਕਾਰੋਬਰੀ ਗੋਰਵ ਸਿੰਗਲਾ ਤੇ ਸੋਰਵ ਸਿੰਗਲਾ ਪੁੱਤਰ ਦਿਨੇਸ਼ ਸਿੰਗਲਾ ਵਾਸੀ ਮੰਡੀ ਗੋਬਿੰਦਗੜ੍ਹ ਵਿਖੇ 8 ਮਈ ਨੂੰ ਸ਼ਾਮ ਸਮੇ ਦਿੱਲੀ ਵਿਖੇ ਇੱਕ ਮੈਰਿਜ਼ ਅਟੈਂਡ ਕਰਨ ਲਈ ਗਏ ਹੋਏ ਸਨ। ਜਿਨ੍ਹਾਂ ਨੇ ਆਪਣੇ ਘਰ ਦੀ ਨਿਗਰਾਨੀ ਲਈ ਆਪਣੇ ਦੇ ਨੋਕਰਾਂ ਨੂੰ ਛੱਡਿਆ ਹੋਇਆ ਸੀ। ਪਰ ਅਚਾਨਕ ਰਾਤ ਨੂੰ ਵਕਤ ਕਰੀਬ 12 ਵਜੇ ਘਰ ਦਾ ਪਿਛਲਾ ਦਰਵਾਜਾ ਤੋੜ ਕੇ ਚਾਰ ਅਣਪਛਾਤੇ ਨੌਜਵਾਨ ਮਕਾਨ ਅੰਦਰ ਦਾਖਲ ਹੋਏ ਸਨ। ਜਿਨ੍ਹਾਂ ਨੇ ਦੋਨਾਂ ਨੌਕਰਾਂ ਨੂੰ ਬੰਧਕ ਬਣਾਕੇ ਘਰ ਦੇ ਮੁਖੀ ਦੇ ਬੈਡਰੂਮ ਅਤੇ ਸਟੋਰ ਦੇ ਲਾਕਰ ਤੋੜ ਕੇ ਉਨ੍ਹਾਂ ਵਿੱਚੋਂ ਲੱਖਾਂ ਰੁਪਏ ਦੀ ਨਗਦੀ ਅਤੇ ਚਾਂਦੀ ਦੇ ਦੋ ਡਿਨਰ ਸੈਟ, ਸੋਨੇ ਚਾਂਦੀ, ਡਾਇਮੰਡ ਦੇ ਗਹਿਣੇ, ਕੀਮਤੀ ਧਾਤੂਆਂ, ਚਾਂਦੀ ਦੀਆਂ ਪੂਜਾ ਵਾਲੀਆਂ ਮੂਰਤੀਆਂ ਅਤੇ ਇੱਕ ਆਈਫੋਨ 15 ਪਰੋ ਚੋਰੀ ਕਰ ਲਏ ਸਨ ਅਤੇ ਜਾਣ ਲੱਗੇ ਦੋਨਾਂ ਨੌਕਰਾਂ ਨੂੰ ਬੰਨਕੇ ਫਰਾਰ ਹੋ ਗਏ ਸੀ। ਜਿਸ ਸਬੰਧੀ ਨੌਕਰਾਂ ਵੱਲੋਂ ਫੋਨ ਕਰਨ ਤੇ ਮਾਲਕ ਵਾਪਸ ਆਏ ਅਤੇ ਗੌਰਵ ਸਿੰਗਲਾ ਨੇ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਮਾਮਲਾ ਦਰਜ ਕਰਵਾਇਆ।
ਡਡਹੇੜੀ ਥਾਣਾ ਗੋਬਿੰਦਗੜ੍ਹ ਨੇੜਿਓ ਗ੍ਰਿਫਤਾਰ ਕੀਤਾ: ਪੁਲਿਸ ਨੇ ਕਾਰਵਾਈ ਕਰਦੇ ਹੋਏ 7 ਜੂਨ ਨੂੰ ਮੁਕੱਦਮਾ ਵਿੱਚ ਲੋੜੀਂਦੇ ਮੁਲਜ਼ਮ ਗੁਰਦੀਪ ਸਿੰਘ ਉਰਫ ਬੂਟਾ ਪੁੱਤਰ ਬਲਵਿੰਦਰ ਸਿੰਘ ਵਾਸੀ ਅਜਨਾਲੀ ਜਿਲ੍ਹਾ ਪਿੰਡ ਤਰਲੋਕਪੁਰੀ ਮੰਡੀ ਗੋਬਿੰਦਗੜ੍ਹ, ਕਰਨਵੀਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਬੀੜ ਕੁੰਬੜਾ ਥਾਣਾ ਗੋਬਿੰਦਗੜ੍ਹ, ਸੁਨੀਲ ਕੁਮਾਰ ਪੁੱਤਰ ਖੋਮ ਬਹਾਦਰ ਵਾਸੀ ਜਾਲ ਮਾਰਕੀਟ ਮੰਡੀ ਗੋਬਿੰਦਗੜ੍ਹ, ਰਕੀਬ ਪਾਨ ਪੁੱਤਰ ਰਫੀਕ ਖਾਨ ਵਾਸੀ ਗਾਂਧੀ ਨਗਰ ਮੰਡੀ ਗੋਬਿੰਦਗੜ੍ਹ ਨੂੰ ਮੁਲਜ਼ਮ ਗੁਰਦੀਪ ਸਿੰਘ ਉਰਫ ਬੂਟਾ ਦੇ ਕਿਰਾਏ ਵਾਲੇ ਕਮਰੇ ਵਿੱਚੋ ਚੋਰੀ ਕੀਤੇ ਹੋਏ ਸੋਨੇ ਚਾਂਦੀ ਦੇ ਗਹਿਣਿਆ, ਭਾਂਡਿਆ ਅਤੇ ਇੱਕ ਆਈਫੋਨ 15 ਪਰੇ ਸਮੇਤ ਗ੍ਰਿਫਤਾਰ ਕੀਤਾ। ਇਨ੍ਹਾਂ ਦੀ ਸਾਥੀ ਮੁਲਜ਼ਮ ਨੰਨੂ ਪਤਨੀ ਰਾਜਦੀਪ ਸਿੰਘ ਵਾਸੀ ਦਾਲੋਮਾਜਰਾ ਥਾਣਾ ਸਰਹਿੰਦ ਅਤੇ ਤੇਜਿੰਦਰ ਸਿੰਘ ਪੁੱਤਰ ਤੇਜਵੰਤ ਸਿੰਘ ਵਾਸੀ ਡਡਹੇੜੀ ਥਾਣਾ ਗੋਬਿੰਦਗੜ੍ਹ ਨੇੜਿਓ ਗ੍ਰਿਫਤਾਰ ਕੀਤਾ। ਇਸ ਤੋਂ ਇਲਾਵਾ ਚੋਰੀ ਦੇ 3 ਲੱਖ ਰੁਪਏ ਮੁਲਜ਼ਮ ਨੰਨੂ ਦੇ ਐੱਚ.ਡੀ.ਐਫ.ਸੀ. ਬੈਂਕ ਦੇ ਖਾਤੇ ਵਿੱਚ ਜਮ੍ਹਾਂ ਪਾਏ ਗਏ ਹਨ।
ਵਾਰਦਾਤ ਨੂੰ ਅੰਜਾਮ ਦੇਣ ਵਿੱਚ ਮੁੱਖ ਭੂਮਿਕਾ: ਐਸਪੀ ਯਾਦਵ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਮੁੱਖ ਭੂਮਿਕਾ ਉਕਤ ਪਰਿਵਾਰ ਦੀ ਸਾਬਕਾ ਨੌਕਰਾਣੀ ਨੰਨੂ ਪਤਨੀ ਰਾਜਦੀਪ ਸਿੰਘ ਵਾਸੀ ਦਾਲੋਮਾਜਰਾ ਥਾਣਾ ਸਰਹਿੰਦ ਹਾਲ ਵਾਸੀ ਡਡਹੇੜੀ ਥਾਣਾ ਗੋਬਿੰਦਗੜ੍ਹ ਅਤੇ ਉਸ ਦੇ ਮਾਲਕਾ ਪਾਸ ਡਰਾਇਵਰੀ ਕਰਦੇ ਪਿਤਾ ਤੇਜਿੰਦਰ ਸਿੰਘ ਪੁੱਤਰ ਤੇਜਵੰਤ ਸਿੰਘ ਵਾਸੀ ਡਡਹੇੜੀ ਥਾਣਾ ਮੰਡੀ ਗੋਬਿੰਦਗੜ੍ਹ ਵੱਲੋਂ ਨਿਭਾਈ ਗਈ ਹੈ। ਮੁਲਜ਼ਮ ਨੰਨੂ ਨੇ ਆਪਣੇ ਦੋਸਤ ਗੁਰਦੀਪ ਸਿੰਘ ਉਰਫ ਬੂਟਾ ਨਾਲ ਸਾਜਿਸ਼ ਰਚੀ। ਜਿਸ ਨੇ ਅੱਗੇ ਆਪਣੇ ਸਾਥੀਆਂ ਨਾਲ ਰਲ ਕੇ ਵਾਰਦਾਤ ਕੀਤੀ ਅਤੇ ਇਨ੍ਹਾਂ ਨੂੰ ਮਾਲਕਾ ਦੀ ਸੂਚਨਾਵਾਂ ਅਤੇ ਘਰ ਦਾ ਸਾਰਾ ਭੇਤ ਨੰਨੂ ਅਤੇ ਉਸ ਦੇ ਪਿਤਾ ਤੇਜਿੰਦਰ ਸਿੰਘ ਪਾਸੇ ਮਿਲਦਾ ਰਿਹਾ।
ਪੈਸੇ ਹੋਣ ਕਾਰਨ ਖਾਤਾ ਫਰੀਜ਼ ਕਰਵਾਇਆ: ਇਸ ਗਿਰੋਹ ਵੱਲੋਂ ਚੋਰੀ ਕੀਤੇ ਕੈਸ਼ ਵਿੱਚੋਂ ਮੁਲਜ਼ਮ ਰਫੀਕ ਖਾਨ ਨੇ ਇਕ ਇੰਡੀਕਾ ਕਾਰ, ਮੁਲਜ਼ਮ ਕਰਨਵੀਰ ਸਿੰਘ ਨੇ ਇੱਕ ਕੇਟਿਐਮ ਮੋਟਰਸਾਇਕਲ, ਮੁਲਜ਼ਮ ਗੁਰਦੀਪ ਸਿੰਘ ਨੇ ਇੱਕ ਯਾਮਹਾ ਆਰ 15 ਮੋਟਰਸਾਈਕਲ ਖਰੀਦ ਕੀਤੇ ਸਨ, ਜਿਨ੍ਹਾਂ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਮੁੁਲਜ਼ਮ ਨੰਨੂ ਦੇ ਹਿੱਸੇ ਆਏ 3 ਲੱਖ ਰੁਪਏ ਉਸ ਨੇ ਆਪਣੇ HDFC ਬੈਂਕ ਦੇ ਖਾਤੇ ਵਿੱਚ ਜਮ੍ਹਾਂ ਕਰਵਾਏ ਸਨ। ਉਕੱਤ ਖਾਤੇ ਵਿੱਚ ਚੋਰੀ ਦੇ ਪੈਸੇ ਹੋਣ ਕਾਰਨ ਖਾਤਾ ਫਰੀਜ਼ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਵੱਲੋਂ ਰੈਕੀ ਕਰਨ ਅਤੇ ਵਾਰਦਾਤ ਵਿੱਚ ਵਰਤੇ ਦੋਵੇਂ ਮੋਟਰਸਾਈਕਲ ਵੀ ਬਰਾਮਦ ਕਰਵਾਏ ਜਾ ਚੁੱਕੇ ਹਨ। ਮੁਲਜ਼ਮਾਂ ਦੇ ਸਾਬਕਾ ਕਰੀਮੀਨਲ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਅੱਜ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜ਼ਮਾਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
- ਖੁਦ 'ਤੇ ਹੀ ਗੋਲੀ ਚਲਵਾਉਣ ਵਾਲੇ ਵਕੀਲ ਨੂੰ ਅਦਾਲਤ ਨੇ 2 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ - Lawyer Vaneet Mahajan on remand
- ਹਰਸਿਮਰਤ ਬਾਦਲ ਨੇ ਨਵੀਂ ਸਰਕਾਰ ਨੂੰ ਦਿੱਤੀ ਵਧਾਈ, ਕਿਹਾ- ਇਸ ਵਾਰ ਮਨਰਮਜੀ ਦੇ ਬਿੱਲ ਨਹੀਂ ਪਾਸ ਕਰ ਸਕੇਗੀ ਸਰਕਾਰ - Harsimrat Kaur Badal
- ਅੰਮ੍ਰਿਤਸਰ ਦਾ ਪੁਲਿਸ ਪ੍ਰਸ਼ਾਸਨ ਕਰ ਰਿਹਾ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ, ਵੇਖੋ ਵੀਡੀਓ - Amritsar Latest News