ਪਟਿਆਲਾ: ਲੋਕ ਸਭਾ ਹਲਕਾ ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਪ੍ਰਨੀਤ ਕੌਰ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਪਾਤੜਾਂ ਦੇ ਇੱਕ ਪੈਲੇਸ ਵਿਖੇ ਬੂਥ ਪੱਧਰੀ ਪ੍ਰੋਗਰਾਮ ਕੀਤਾ। ਇਸ ਦੌਰਾਨ ਪ੍ਰੋਗਰਾਮ ਵਿੱਚ ਪਹੁੰਚੀ ਪ੍ਰਨੀਤ ਕੌਰ ਸਮੇਤ ਭਾਜਪਾ ਆਗੂਆਂ ਨੂੰ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਧਿਰਾਂ ਵੱਲੋਂ ਦਿੱਤੇ ਸੱਦੇ ਤਹਿਤ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਕਿਸਾਨਾਂ ਨੇ ਕੀਤਾ ਵਿਰੋਧ : ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਦੀ ਆਮਦ 'ਤੇ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ। ਨਾਲ ਹੀ ਮੀਟਿੰਗ ਵਾਲੇ ਸਥਾਨ ਦੇ ਬਾਹਰ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਮਹਾਰਾਣੀ ਪਰਨੀਤ ਕੌਰ ਦਾ ਵਿਰੋਧ ਨਹੀਂ ਕਰ ਰਹੇ,ਬਲਕਿ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ ਹਨ। ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਾਲ ਦਿੱਤੀ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾਵੇ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜੋ ਕਿਸਾਨਾਂ ਦੇ ਉੱਪਰ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਦੇ ਉੱਪਰ ਜ਼ੁਲਮ ਕੀਤੇ ਗਏ ਹਨ, ਉਸ ਦੇ ਵਿਰੋਧ ਵਿੱਚ ਪੂਰੇ ਦੇਸ਼ ਵਿੱਚ ਇਹ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਕਿਸਾਨਾਂ ਨਾਲ ਹੋਏ ਤਸ਼ਦੱਦ ਕਾਰਨ ਗੁੱਸਾ: ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕੁੱਲ ਹਿੰਦ ਕਿਸਾਨ ਸਭਾ 1936,ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਦੇ ਸੈਂਕੜੇ ਵਰਕਰਾਂ ਨੇ ਪ੍ਰਨੀਤ ਕੌਰ ਦੀ ਆਮਦ ’ਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਦੋਸ਼ ਸੀ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਪੂਰੀਆਂ ਕਰਨ ਦੀ ਬਜਾਏ ਕਿਸਾਨਾਂ ਦੇ ਜਖਮਾਂ ’ਤੇ ਲੂਣ ਛਿੜਕਣਾ ਸ਼ੁਰੂ ਕੀਤਾ ਹੈ। ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਆਪਣੀ ਗੱਡੀ ਹੇਠ ਕੁਚਲਣ ਵਾਲੇ ਅਜੇ ਮਿਸ਼ਰਾ ਟੈਨੀ ਨੂੰ ਸਜ਼ਾਵਾਂ ਦੇਣ ਦੀ ਬਜਾਏ ਟਿਕਟਾਂ ਦੇ ਕੇ ਨਿਵਾਜਿਆ ਜਾ ਰਿਹਾ ਹੈ।
- 54 ਸਾਲ ਬਾਅਦ ਲੱਗਣ ਵਾਲੇ ਸੂਰਜ ਗ੍ਰਹਿਣ 'ਚ ਕੁਝ ਹੀ ਘੰਟੇ ਬਾਕੀ, ਇਹਨਾਂ ਚੀਜ਼ਾਂ ਦਾ ਰੱਖੋ ਖ਼ਾਸ ਖਿਆਲ - Surya Grahan 2024 Time
- ਅੱਜ ਲੱਗਣ ਜਾ ਰਿਹਾ ਹੈ ਸਾਲ ਦਾ ਪਹਿਲਾ ਸੂਰਜ ਗ੍ਰਹਿਣ, ਜਾਣੋ ਸਮਾਂ ਤੇ ਭਾਰਤ 'ਤੇ ਇਸ ਦਾ ਕੀ ਪਵੇਗਾ ਅਸਰ - Surya Grahan 2024
- ਦੋਰਾਹਾ ਨਹਿਰ 'ਚ ਡਿੱਗੀ ਕਾਰ; ਲੁਧਿਆਣਾ ਦੇ ਸੀਏ ਦੀ ਮੌਤ, ਰਾਹਗੀਰਾਂ ਨੇ ਤੈਰਦੀ ਦੇਖੀ ਸੀ ਕਾਰ - Car fell in Doraha Canal
ਲੋਕਾਂ 'ਤੇ ਭਰੋਸਾ: ਪਰਨੀਤ ਕੌਰ ਨੇ ਬੜੇ ਹੀ ਸੁਲਝੇ ਹੋਏ ਤਰੀਕੇ ਨਾਲ ਜਵਾਬ ਦਿੱਤਾ ਕੀ ਕਿਸਾਨਾਂ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਹਾਂ ਜੋ ਐਮਐਸਪੀ ਦਾ ਮੁੱਦਾ ਹੈ। ਉਹਨਾਂ ਨੂੰ ਵੀ ਸਮਝਾ ਰਹੇ ਹਾਂ ਅਤੇ ਮੈਨੂੰ ਯਕੀਨ ਹੈ ਕਿ ਉਹ ਜਲਦ ਹੀ ਇਸ ਗੱਲ ਨੂੰ ਸਮਝ ਵੀ ਜਾਣਗੇ। ਦੂਜੇ ਪਾਸੇ ਹੀ ਉਹਨਾਂ ਨੇ ਕਾਂਗਰਸ ਦੇ ਉੱਤੇ ਤੰਜ ਕਸਿਆ ਕੀ ਕਾਂਗਰਸ ਪਾਰਟੀ ਨੇ ਆਪਣਾ ਮੈਨੀਫੈਸਟੋ ਜਰੂਰ ਲਾਂਚ ਕਰ ਦਿੱਤਾ ਹੈ। ਲੇਕਿਨ ਪਟਿਆਲਾ ਤੋਂ ਉਮੀਦਵਾਰ ਹਜੇ ਮੈਦਾਨ ਵਿੱਚ ਨਹੀਂ ਉਤਾਰਿਆ ਹੈ ਜਦੋਂ ਮੈਦਾਨ ਚ ਉਤਰੇਗਾ ਤਦ ਵੇਖਾਂਗੇ। ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਅਤੇ ਸਾਰੀਆਂ ਪਾਰਟੀਆਂ ਆਪਣੇ ਆਪਣੇ ਲੈਵਲ ਉੱਤੇ ਕੰਮ ਕਰ ਰਹੀਆਂ ਹਨ ਅਤੇ ਪ੍ਰਚਾਰ ਕਰ ਰਹੀਆਂ ਹਨ ਪਹਿਲਾਂ ਮੈਨੂੰ ਕਾਂਗਰਸ ਪਾਰਟੀ ਵੱਲੋਂ ਲੋਕਾਂ ਨੇ ਵੋਟ ਪਾ ਕੇ ਜਤਾਇਆ ਸੀ ਅਤੇ ਮੈਨੂੰ ਉਮੀਦ ਹੈ ਕਿ ਇਸ ਵਾਰ ਲੋਕ ਬੀਜੇਪੀ ਨੂੰ ਵੋਟ ਪਾ ਕੇ ਮੈਨੂੰ ਜਿਤਾਉਣਗੇ।