ਬਰਨਾਲਾ: ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਬਰਨਾਲਾ 'ਚ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ। ਲੋਕ ਸਭਾ ਹਲਕਾ ਸੰਗਰੂਰ ਦੇ ਭਾਜਪਾ ਉਮੀਦਵਾਰ ਇਤਿਹਾਸਕ ਪਿੰਡ ਠੀਕਰੀਵਾਲਾ ਵਿਖੇ ਚੋਣ ਪ੍ਰਚਾਰ ਕਰਨ ਪਹੁੰਚੇ ਸਨ। ਕਿਸਾਨਾਂ ਦੇ ਵਿਰੋਧ ਕਾਰਨ ਭਾਰੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਰਿਹਾ। ਵਿਰੋਧ ਕਰਨ ਵਾਲਿਆਂ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਭਾਜਪਾ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸਾਨੂੰ ਦਿੱਲੀ ਦਾਖ਼ਲ ਨਹੀਂ ਹੋਣ ਦਿੱਤਾ, ਸਾਡੇ 750 ਕਿਸਾਨਾਂ ਲਈ ਭਾਜਪਾ ਸਰਕਾਰ ਜਿੰਮੇਵਾਰ ਰਹੀ, ਜਿਸ ਕਰਕੇ ਉਹ ਭਾਜਪਾ ਆਗੂਆਂ ਨੂੰ ਪਿੰਡਾਂ ਵਿੱਚ ਦਾਖ਼ਲ ਨਹੀਂ ਹੋਣ ਦੇਣਗੇ ।
ਕਿਸਾਨ ਵਿਰੋਧੀ ਭਾਜਪਾ ਸਰਕਾਰ: ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਅੱਜ ਉਹਨਾਂ ਦੇ ਪਿੰਡ ਠੀਕਰੀਵਾਲਾ ਵਿਖੇ ਸੰਗਰੂਰ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਚੋਣ ਪ੍ਰਚਾਰ ਕਰਨ ਆਏ ਸਨ। ਜਿਸਦਾ ਕਿਸਾਨਾਂ ਅਤੇ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਹੈ। ਉਹਨਾਂ ਕਿਹਾ ਕਿ ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ। ਖੇਤੀ ਕਾਨੂੰਨਾਂ ਦੀ ਲੜਾਈ ਭਾਜਪਾ ਦੇ ਵਿਰੁੱਧ ਕਿਸਾਨਾਂ ਨੇ ਲੜੀ ਅਤੇ ਇਸ ਸੰਘਰਸ਼ ਵਿੱਚ ਸਾਡਾ 750 ਕਿਸਾਨ ਸ਼ਹੀਦ ਹੋਇਆ, ਜਿਸ ਲਈ ਭਾਜਪਾ ਸਰਕਾਰ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਅਸੀਂ ਭਾਜਪਾ ਉਮੀਦਵਾਰ ਨੂੰ ਸਵਾਲ ਕਰਨ ਸਨ। ਪੁਲਿਸ ਪ੍ਰਸ਼ਾਸ਼ਨ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਡੇ ਸਵਾਲ-ਜਵਾਬ ਕਰਵਾਉਣਗੇ, ਪਰ ਭਾਜਪਾ ਆਗੂ ਖੰਨਾ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਗਿਆ।
ਦਿੱਲੀ ਭਾਜਪਾ ਦੀ ਤਾਂ ਪਿੰਡ ਸਾਡਾ: ਉਹਨਾਂ ਕਿਹਾ ਕਿ ਦਿੱਲੀ ਸੰਘਰਸ਼ ਮੌਕੇ ਭਾਜਪਾ ਸਰਕਾਰ ਨੇ ਸਾਨੂੰ ਦਿੱਲੀ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਜੇਕਰ ਦਿੱਲੀ ਭਾਜਪਾ ਦੀ ਹੈ ਤਾਂ ਸਾਡਾ ਪਿੰਡ ਸਾਡਾ ਆਪਣਾ ਹੈ। ਇਸ ਕਰਕੇ ਅਸੀਂ ਭਾਜਪਾ ਵਾਲਿਆਂ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ। ਉਹਨਾਂ ਕਿਹਾ ਕਿ ਅੱਜ ਅਸੀਂ ਪਿੰਡ ਵੜ੍ਹਨ 'ਤੇ ਭਾਜਪਾ ਆਗੂ ਖੰਨਾ ਨੂੰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਉਪਰ ਹਾਰ ਪਾਉਣ ਤੋਂ ਰੋਕ ਦਿੱਤਾ ਸੀ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਧੱਕੇ ਨਾਲ ਬੈਰੀਕੇਟਿੰਗ ਕਰਕੇ ਭਾਜਪਾ ਆਗੂਆਂ ਦੇ ਚੋਣ ਪ੍ਰਚਾਰ ਕਰਵਾ ਰਹੇ ਹਨ। ਇਹਨਾਂ ਲੀਡਰਾਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।
ਪੁਲਿਸ ਕਰਵਾ ਰਹੀ ਭਾਜਪਾ ਦਾ ਪ੍ਰਚਾਰ: ਕਿਸਾਨਾਂ ਨੇ ਕਿਹਾ ਕਿ 30 ਗੱਡੀਆਂ ਪੁਲਿਸ ਦੀਆਂ ਸਾਡੇ ਪਿੰਡ ਵਿੱਚ ਆਈਆ ਹਨ ਅਤੇ ਗਲੀਆਂ ਵਿੱਚ ਬੈਰੀਕੇਟਿੰਗ ਕੀਤੀ ਗਈ ਹੈ। ਪਰ ਜੇਕਰ ਪੁਲਿਸ ਪ੍ਰਸ਼ਾਸ਼ਨ ਇੰਨਾ ਜ਼ੋਰ ਨਸ਼ਾ ਰੋਕਣ ਵਾਲਿਆਂ ਉਪਰ ਲਗਾ ਦੇਵੇ ਤਾਂ ਨਸ਼ਾ ਬੰਦ ਹੋ ਜਾਵੇ। ਉਹਨਾਂ ਕਿਹਾ ਕਿ ਸਾਨੂੰ ਧੱਕੇ ਨਾਲ ਸਾਡੇ ਹੀ ਪਿੰਡ ਵਿੱਚੋਂ ਫ਼ੜ ਕੇ ਪੁਲਿਸ ਦੀਆਂ ਬੱਸਾਂ ਵਿੱਚ ਚੜਾਇਆ ਗਿਆ, ਜੋ ਸਰਾਸਰ ਧੱਕਾ ਹੈ। ਉਹਨਾਂ ਕਿਹਾ ਕਿ ਭਾਜਪਾ ਦਾ ਫ਼ਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਅਜੇ ਵੀ ਕਿਸਾਨਾਂ ਨੂੰ ਸਿੱਧੀਆਂ ਧਮਕੀਆਂ ਦੇ ਰਹੇ ਹਨ ਕਿ 1 ਤਰੀਕ ਤੋਂ ਬਾਅਦ ਵਿਰੋਧ ਕਰਨ ਵਾਲੇ ਕਿਸਾਨਾਂ ਨਾਲ ਮਾੜੀ ਕਰਨਗੇ, ਪਰ ਅਸੀਂ ਇਹਨਾ ਦੇ ਡਰਾਵੇ ਤੋਂ ਡਰਨ ਵਾਲੇ ਨਹੀਂ ਹਨ।
- ਗੁਰਜੀਤ ਔਜਲਾ ਦਾ ਵੱਡਾ ਬਿਆਨ-ਕਿਹਾ ਮੇਰੇ 'ਤੇ ਹਮਲਾ ਕੁਲਦੀਪ ਧਾਲੀਵਾਲ ਦੇ ਕਰੀਬੀ ਨੇ ਕੀਤਾ - Gurjit Aujla rally firing
- ਰੈਲੀ 'ਚ ਗੋਲੀ ਚੱਲਣ 'ਤੇ ਔਜਲਾ ਦੇ ਲਾਏ ਇਲਜ਼ਾਮਾਂ 'ਤੇ ਧਾਲੀਵਾਲ ਦਾ ਜਵਾਬ, ਕਿਹਾ- ਝਗੜੇ ਨਾਲ ਨਹੀਂ ਕੋਈ ਸਬੰਧ - Lok Sabha Elections
- ਸ਼੍ਰੋਮਣੀ ਅਕਾਲੀ ਦਲ 1966 ਤੋਂ ਪਾਣੀਆਂ 'ਤੇ ਹੀ ਰਾਜਨੀਤੀ ਕਰ ਰਿਹਾ ਹੈ : ਗੁਰਮੀਤ ਸਿੰਘ ਖੁੱਡੀਆਂ - Lok Sabha Elections