ਹੈਦਰਾਬਾਦ ਡੈਸਕ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ। ਜਿਸ 'ਚ ਦੇਖਿਆ ਜਾਂਦਾ ਕਿ ਕਿਵੇਂ ਇੱਕ ਆਮ ਵਿਅਕਕੀ ਦਾ ਗੁੱਸਾ ਕਿਸਾਨਾਂ 'ਤੇ ਫੁੱਟ ਰਿਹਾ ਹੈ। ਇਸੇ ਕਾਰਨ ਤਾਂ ਇੱਕ ਰਾਹਗੀਰ ਦੀ ਕਿਸਾਨਾਂ ਨਾਲ ਇਸ ਕਦਰ ਬਹਿਸ ਹੋਈ ਕਿ ਉਸ ਨੇ ਕਿਸਾਨਾਂ ਨੂੰ ਆਖਿਆ ਕਿ "ਵੀਰੇ ਇੰਨ੍ਹਾਂ ਸਾਰਿਆਂ ਨੇ ਤਾਂ ਸੰਗ ਲਾਤੀ, ਜਮਾਂ ਹੀ ਸੰਗ ਲਾਤੀ"। ਇਸ ਬਹਿਸਬਾਜ਼ੀ ਦੇ ਦੌਰਾਨ ਬਹਿਸ ਕਰਨ ਵਾਲਾ ਵਿਅਕਤੀ ਗੁੱਸੇ 'ਚ ਲਾਲ-ਪੀਲਾ ਹੁੰਦਾ ਵੀ ਦਿਖਾਈ ਦਿੱਤਾ।
"ਅਸੀਂ ਕਮਾਉਂਦੇ ਹਾਂ, ਖਾਂਦੇ ਹਾਂ"
ਪੰਜਾਬ ਬੰਦ ਤੋਂ ਪ੍ਰੇਸ਼ਾਨ ਹੋਏ ਰਾਹਗੀਰ ਨੇ ਆਖਿਆ ਕਿ "ਤੁਸੀਂ ਆਮ ਲੋਕਾਂ ਨੂੰ ਕਿਉਂ ਪ੍ਰੇਸ਼ਾਨ ਕਰਦੇ ਹੋ?, ਤੁਸੀਂ ਸਾਡੇ ਹੱਕਾਂ ਲਈ ਨਾ ਲੜੋ ਅਸੀਂ ਆਪਣਾ ਕਮਾਉਂਦੇ ਹਾਂ ਅਤੇ ਖਾਂਦੇ ਹਾਂ, ਤੁਸੀਂ ਤੀਜੇ ਦਿਨ ਧਰਨਾ ਲਗਾ ਲੈਂਦੇ ਹੋ, ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹੋ, ਤੁਸੀਂ ਤਾਂ ਪੈਦਲ ਜਾਂਦੇ ਹੋਏ ਲੋਕਾਂ ਨੂੰ ਵੀ ਰੋਕ ਰਹੇ ਹੋ। ਜਦਕਿ ਇਸ ਦਾ ਜਵਾਬ ਦਿੰਦੇ ਕਿਸਾਨਾਂ ਨੇ ਆਖਿਆ ਕਿ ਅਸੀਂ ਪੈਦਲ ਜਾਣ ਵਾਲੇ ਕਿਸੇ ਵਿਅਕਤੀ ਨੂੰ ਨਹੀਂ ਰੋਕਿਆ ਤਾਂ ਬਹਿਸ ਕਰਕੇ ਵਿਅਕਤੀ ਨੇ ਆਖਿਆ ਕਿ ਮੈਂ ਸਮਰਾਲਾ ਚੌਂਕ ਤੋਂ ਪੈਦਲ ਆਇਆ ਹਾਂ । ਇਸ ਦੇ ਜਾਵਬ 'ਚ ਕਿਸਾਨਾਂ ਨੇ ਆਖਿਆ ਕਿ ਉੱਥੇ ਤਾਂ ਅਸੀਂ ਕੋਈ ਧਰਨਾ ਲਗਾਇਆ ਹੀ ਨਹੀਂ ਤਾਂ ਉਸ ਨੇ ਆਖਿਆ ਕਿ ਪੁਲਿਸ ਰੋਕ ਰਹੀ। ਮੁੜ ਕਿਸਾਨਾਂ ਨੇ ਆਖਿਆ ਕਿ ਪੁਲਿਸ ਨੇ ਰੋਕਿਆ ਤਾਂ ਤੁਸੀਂ ਕਿਸਾਨਾਂ 'ਤੇ ਗੁੱਸਾ ਕਿਉਂ ਕਰ ਰਹੇ ਹੋ? ਦਰਅਸਲ ਉਸ ਵਿਅਕਤੀ ਨੇ ਆਖਿਆ ਕਿ ਮੈਂ ਦਵਾਈ ਲੈਣ ਜਾਣਾ ਪਰ ਤੁਸੀਂ ਤਾਂ ਹੱਦ ਹੀ ਕਰਦੇ ਹੋ।
ਕਿਉਂ ਲੱਗਿਆ ਜਾਮ?
ਕਾਬਲੇਜ਼ਿਕਰ ਹੈ ਕਿ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸੇ ਬੰਦ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਵੱਲੋਂ ਪੂਰਾ ਪੰਜਾਬ ਬੰਦ ਕੀਤਾ ਹੋਇਆ, ਜਿਸ ਕਾਰਨ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਦਸ ਦਈਏ ਕਿ ਇਹ ਬੰਦ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਰੱਖਿਆ ਗਿਆ ਸੀ।