ਬਠਿੰਡਾ: ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਝੋਨੇ ਦਾ ਦਾਣਾ-ਦਾਣਾ ਖਰੀਦਣ ਦੇ ਦਾਅਵੇ ਕੀਤੇ ਜਾ ਰਹੇ ਹਨ। ਦੂਸਰੇ ਪਾਸੇ ਮੰਡੀਆਂ ਵਿੱਚ ਝੋਨਾ ਲੈ ਕੇ ਬੈਠੇ ਕਿਸਾਨਾਂ ਨੇ ਦੋਸ਼ ਲਾਇਆ ਕਿ ਕਈ-ਕਈ ਰਾਤਾਂ ਮੰਡੀ ਵਿੱਚ ਗੁਜ਼ਾਰਨ ਦੇ ਬਾਵਜੂਦ ਉਨੇ ਦੇ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ। ਸ਼ੈਲਰ ਮਾਲਕਾਂ ਵੱਲੋਂ ਕਾਟ-ਕੱਟ ਕੇ ਝੋਨਾ ਖਰੀਦਣ ਦੀ ਗੱਲ ਆਖੀ ਜਾ ਰਹੀ ਅਤੇ ਕਿਸਾਨਾਂ ਨੂੰ ਐਮਐਸਪੀ ਤੋਂ ਘੱਟ ਝੋਨਾ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਮੰਡੀਆਂ 'ਚ ਰਾਤ ਕੱਟ ਰਹੇ ਕਿਸਾਨ
ਬਠਿੰਡਾ ਦੇ ਪਿੰਡ ਪਥਰਾਲਾ ਵਿੱਚ ਲੱਗੀ ਦਾਣਾ ਮੰਡੀ ਵਿੱਚ ਝੋਨਾ ਲੈ ਕੇ ਪੁੱਜੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਜਸਕਰਨ ਸਿੰਘ ਤੇ ਨਛੱਤਰ ਸਿੰਘ ਨੇ ਦੱਸਿਆ ਕਿ ਮਾਰਕ ਫੈਡ ਵੱਲੋਂ ਜੋ ਝੋਨਾ ਖਰੀਦਿਆ ਗਿਆ ਸੀ, ਉਸ ਦੀ ਕਾਫ਼ੀ ਹੱਦ ਤੱਕ ਖਰੀਦ ਨਹੀਂ ਕੀਤੀ ਗਈ। ਜਿਸ ਕਾਰਨ ਮੰਡੀ ਵਿੱਚ ਬੋਰੀਆਂ ਦੇ ਵੱਡੇ-ਵੱਡੇ ਅੰਬਾਰ ਲੱਗੇ ਹੋਏ ਹਨ। ਸਰਕਾਰ ਵੱਲੋਂ ਤੈਅ ਕੀਤੇ ਗਏ ਪੈਮਾਨੇ 'ਤੇ ਖਰਾ ਉਤਰਨ ਦੇ ਬਾਵਜੂਦ ਝੋਨੇ ਦੀ ਖਰੀਦ, ਖਰੀਦ ਏਜੰਸੀਆਂ ਵੱਲੋਂ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਕਿਸਾਨਾਂ ਨੂੰ ਕਈ-ਕਈ ਰਾਤਾਂ ਮੰਡੀਆਂ ਵਿੱਚ ਗੁਜ਼ਾਰਨੀਆਂ ਪੈ ਰਹੀਆਂ ਹਨ।
ਕਿਸਾਨਾਂ ਨੂੰ ਪਰੇਸ਼ਾਨ ਕਰ ਰਹੇ ਅਧਿਕਾਰੀ
ਉਹਨਾਂ ਕਿਹਾ ਕਿ ਮੋਇਸਚਰ ਦਾ ਬਹਾਨਾ ਲਾ ਕੇ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਪ੍ਰਾਈਵੇਟ ਪਲੇਅਰਾਂ ਵੱਲੋਂ ਐਮਐਸਪੀ ਤੋਂ ਘੱਟ ਰੇਟ 'ਤੇ ਝੋਨਾ ਖਰੀਦਣ ਲਈ ਕਿਸਾਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਾਰ-ਵਾਰ ਅਧਿਕਾਰੀਆਂ ਨੂੰ ਅਪੀਲ ਕਰਨ ਦੇ ਬਾਵਜੂਦ ਮੰਡੀ ਵਿੱਚ ਏਜੰਸੀਆਂ ਦੇ ਇੰਸਪੈਕਟਰ ਖਰੀਦ ਕਰਨ ਨਹੀਂ ਆ ਰਹੇ। ਜੇਕਰ ਕੋਈ ਖਰੀਦ ਵੀ ਕਰਦਾ ਹੈ ਤਾਂ ਉਹ ਲਿਫਟਿੰਗ ਨਹੀਂ ਕਰਾਉਂਦਾ, ਜਿਸ ਕਾਰਨ ਪੁੱਤਾ ਵਾਂਗ ਪਾਲੀ ਹੋਈ ਕਿਸਾਨਾਂ ਦੀ ਫਸਲ ਹੁਣ ਮੰਡੀਆਂ ਵਿੱਚ ਰੁਲ ਰਹੀ ਹੈ ਅਤੇ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ।
ਸਰਕਾਰ ਨੂੰ ਕਿਸਾਨਾਂ ਦੀ ਅਪੀਲ
ਉਹਨਾਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਜੇਕਰ ਕਿਸਾਨ ਸਮੇਂ ਸਿਰ ਫਸਲ ਨਹੀਂ ਵੇਚੇਗਾ ਤਾਂ ਉਹ ਆਪਣੀਆਂ ਲਿਮਿਟ ਅਤੇ ਕਰਜੇ ਦੇ ਨਾਲ-ਨਾਲ ਹੋਰ ਜ਼ਰੂਰੀ ਕੰਮ ਕਿਸ ਤਰ੍ਹਾਂ ਕਰੇਗਾ, ਜਦੋਂ ਉਸ ਕੋਲ ਪੈਸਾ ਹੀ ਨਹੀਂ ਹੋਵੇਗਾ।
- ਮਾਨਸਾ ਦੇ ਪੈਟਰੋਲ ਪੰਪ ਗ੍ਰਨੇਡ ਹਮਲੇ ਪਿੱਛੇ ਵੀ ਕੈਨੇਡਾ ਸਥਿਤ ਅਰਸ਼ ਡੱਲਾ ਦਾ ਹੱਥ ਆਇਆ ਸਾਹਮਣੇ, ਮੁੱਖ ਮੁਲਜ਼ਮ ਗ੍ਰਿਫਤਾਰ
- ਕੈਨੇਡਾ ਦੀ ਸਿੱਖ ਸੰਗਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਦਿੱਤਾ ਮੰਗ ਪੱਤਰ, ਜਾਣੋਂ ਕੀ ਚੁੱਕਿਆ ਮੁੱਦਾ
- "ਪ੍ਰਦੂਸ਼ਨ ਲਈ ਸਿਰਫ਼ ਪੰਜਾਬ ਨੂੰ ਜਿੰਮੇਵਾਰ ਠਹਿਰਾਉਣਾ ਗ਼ਲਤ" ਇੰਟਰਨੈਸ਼ਨਲ ਕਾਨਫਰੰਸ 'ਚ ਬੋਲੇ ਗਵਰਨਰ, ਸੀਐਮ ਮਾਨ ਨੇ ਵੀ ਕਹੀ ਇਹ ਵੱਡੀ ਗੱਲ