ETV Bharat / state

ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹਲਕਾ ਬਾਬਾ ਬਕਾਲਾ ਸਾਹਿਬ ਦੇ ਸ਼ਹਿਰਾਂ ਵਿੱਚ ਕਿਸਾਨਾਂ ਨੇ ਵੰਡੇ ਪਰਚੇ - Farmers against BJP - FARMERS AGAINST BJP

ਪੰਜਾਬ ਵਿੱਚ ਕਿਸਾਨ ਆਗੂਆਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਇਸ ਹੀ ਤਹਿਤ ਵੋਟਾਂ ਵਿੱਚ ਪਰਚਾਰ ਕਰਨ ਆਉਣ 'ਤੇ ਉਹਨਾਂ ਦਾ ਨੂੰ ਭਜਾਇਆ ਵੀ ਜਾ ਰਿਹਾ ਹੈ। ਉਥੇ ਹੀ ਬਾਬਾ ਬਕਾਲਾ ਵਿਖੇ ਵੀ ਭਾਜਪਾ ਆਗੂਆਂ ਦੇ ਵਿਰੋਧ ਲਈ ਦੁਕਾਨਦਾਰਾਂ ਨੂੰ ਪਰਚੇ ਅਤੇ ਝੰਡੇ ਵੰਡੇ ਗਏ।

Farmers distributed leaflets against the Bharatiya Janata Party in the bazaars of Halka Baba Bakala Sahib
ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹਲਕਾ ਬਾਬਾ ਬਕਾਲਾ ਸਾਹਿਬ ਦੇ ਬਜਾਰਾਂ ਵਿੱਚ ਕਿਸਾਨਾਂ ਨੇ ਵੰਡੇ ਪਰਚੇ (ETV BHARAT AMRITSAR)
author img

By ETV Bharat Punjabi Team

Published : May 7, 2024, 2:30 PM IST

ਭਾਰਤੀ ਜਨਤਾ ਪਾਰਟੀ ਦੇ ਖਿਲਾਫ ਵੰਡੇ ਪਰਚੇ (ETV BHARAT AMRITSAR)

ਅੰਮ੍ਰਿਤਸਰ : ਲੋਕ ਸਭਾ ਚੋਣਾਂ 2024 ਦਾ ਮਾਹੌਲ ਭਖਿਆ ਹੋਇਆ ਹੈ ਅਤੇ ਇਸ ਦੌਰਾਨ ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਆਪੋ ਆਪਣੇ ਪ੍ਰਚਾਰ ਦੀ ਮੁਹਿੰਮ ਚਲਾਈ ਜਾ ਰਹੀ ਹੈ । ਉੱਥੇ ਹੀ ਇਸ ਦੌਰਾਨ ਇੱਕ ਹੋਰ ਪਾਰਟੀ ਦੇ ਨਾਲ ਜੁੜੇ ਲੋਕਾਂ ਵੱਲੋਂ ਬਾਜ਼ਾਰਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪਰਚੇ ਅਤੇ ਝੰਡੇ ਵੰਡੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਉਸ ਪਰਚੇ ਦੀ 10 ਰੁਪਏ ਕੀਮਤ ਵੀ ਲੋਕਾਂ ਦੇ ਕੋਲੋਂ ਵਸੂਲੀ ਜਾ ਰਹੀ ਹੈ। ਲੋਕਾਂ ਨੂੰ 10 ਰੁਪਏ ਦੇ ਵਿੱਚ ਇਹ ਪੰਫਲੇਟ ਖਰੀਦਦੇ ਹੋਏ ਵੇਖ ਕੇ ਜਦ ਪੱਤਰਕਾਰ ਨੇ ਇਹ ਪੰਫਲੇਟ ਵੰਡਣ ਵਾਲੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਇਸੇ ਮੁਹਿੰਮ ਦੇ ਤਹਿਤ ਉਹ ਬਾਜ਼ਾਰਾਂ ਦੇ ਵਿੱਚ ਹਰ ਇੱਕ ਦੁਕਾਨ ਦੇ ਉੱਤੇ ਜਾ ਕੇ ਉਹਨਾਂ ਨਾਲ ਵਿਚਾਰ ਸਾਂਝੇ ਕਰ ਰਹੇ ਹਨ।

ਭਾਜਪਾ ਨੂੰ ਨਹੀਂ ਜਿਤੱਣ ਦੇਣਾ : ਆਗੂਆਂ ਨੇ ਦੱਸਿਆ ਕਿ ਉਹ ਆਰ ਐਮ ਪੀ ਆਈ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਕਿਹਾ ਕਿ ਜਰਮਨੀ ਦੇ ਵਿੱਚ ਹਿਟਲਰ ਨੇ ਫਾਸੀਵਾਦ ਚਲਾਇਆ ਸੀ ਅਤੇ ਉਸਦੀ ਤਰਜ ਦੇ ਉੱਤੇ ਹੀ ਭਾਰਤੀ ਜਨਤਾ ਪਾਰਟੀ ਦੇਸ਼ ਦੇ ਵਿੱਚ ਫਾਸੀਵਾਦ ਚਲਾ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਤੀਸਰੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੀ ਸੱਤਾ ਦੇ ਵਿੱਚ ਨਹੀਂ ਆਉਣੇ ਚਾਹੀਦੇ । ਜੇਕਰ ਨਰਿੰਦਰ ਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਨਾ ਹੀ ਦੇਸ਼ ਵਿੱਚ ਸੰਵਿਧਾਨ ਬਚੇਗਾ, ਨਾਂ ਲੋਕਤੰਤਰ ਬਚਣਾ, ਨਾਂ ਏਕਤਾ ਬਚਣੀ, ਫਿਰਕੂ ਪਾੜਾ ਵੱਧ ਜਾਵੇਗਾ ਅਤੇ 1947 ਜਿਹੇ ਹਾਲਾਤ ਪੈਦਾ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਆਰ ਐਮ ਪੀ ਆਈ ਵਲੋਂ ਫੈਸਲਾ ਕੀਤਾ ਹੈ ਕਿ ਕਾਂਗਰਸ ਦੇ ਉਮੀਦਵਾਰ ਭਾਰੂ ਹਨ ਅਤੇ ਉਸ ਨੂੰ ਵੋਟਾਂ ਪਾਵਾਂਗੇ ਤਾਂ ਜੌ ਕਿ ਉਹ ਮੋਦੀ ਤੇ ਹਾਵੀ ਹੋ ਕੇ ਜਿੱਤਣ ਅਤੇ ਨਰਿੰਦਰ ਮੋਦੀ ਦੁਬਾਰਾ ਸੱਤਾ ਵਿੱਚ ਨਾ ਜਾਣ।

ETV Bharat Logo

Copyright © 2025 Ushodaya Enterprises Pvt. Ltd., All Rights Reserved.