ਬਠਿੰਡਾ: ਪੰਜਾਬ ਦਾ ਕਿਸਾਨ ਇੱਕ ਪਾਸੇ ਫ਼ਸਲੀ ਚੱਕਰ ਵਿੱਚੋਂ ਨਿਕਲਣ ਲਈ ਲਗਾਤਾਰ ਸਰਕਾਰ ਤੋਂ ਹੋਰਨਾ ਫਸਲਾਂ 'ਤੇ ਐਮਐਸਪੀ ਦੇਣ ਦੀ ਮੰਗ ਕਰ ਰਿਹਾ ਹੈ, ਉਥੇ ਹੀ ਬਠਿੰਡਾ ਦੇ ਪਿੰਡ ਬੱਲੂਆਣਾ ਦਾ ਅਗਾਂਹ ਵਧੂ ਕਿਸਾਨ ਇਕਬਾਲ ਸਿੰਘ ਵੱਲੋਂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਵਿੱਚੋਂ ਨਿਕਲ ਕੇ ਇੱਕ ਸਾਲ ਵਿੱਚ ਤਿੰਨ ਫ਼ਸਲਾਂ ਤੋਂ ਚੰਗੀ ਆਮਦਨ ਲਈ ਜਾ ਰਹੀ ਹੈ। ਬਠਿੰਡਾ ਸ੍ਰੀ ਗੰਗਾ ਨਗਰ ਨੈਸ਼ਨਲ ਹਾਈਵੇ 'ਤੇ ਆਪਣੀ ਜੀਪ ਵਿੱਚ ਆਲੂ ਵੇਚ ਰਹੇ ਇਕਬਾਲ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਇੱਕ ਸਾਲ ਵਿੱਚ ਤਿੰਨ ਫ਼ਸਲਾਂ ਇੱਕ ਏਕੜ ਵਿੱਚੋਂ ਲਈਆਂ ਜਾਂਦੀਆਂ ਹਨ, ਜਿੰਨ੍ਹਾਂ ਵਿੱਚ ਮੂੰਗੀ, ਆਲੂ ਅਤੇ ਝੋਨਾ ਦੀ ਪੈਦਾਵਾਰ ਕੀਤੀ ਜਾਂਦੀ ਹੈ।
ਸੜਕ ਉੱਪਰ ਆਲੂ 1400 ਤੋਂ 1500 ਕਿਲੋ ਵੇਚ ਰਿਹਾ ਹੈ: ਇਕਬਾਲ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਪਿਛਲੇ ਸਾਲ ਕਰੀਬ ਸਵਾ ਏਕੜ ਆਲੂ ਦੀ ਫ਼ਸਲ ਲਗਾਈ ਗਈ ਸੀ, ਜਦੋਂ ਉਹ ਮੰਡੀ ਵਿੱਚ ਆਲੂ ਦੀ ਫ਼ਸਲ ਵੇਚਣ ਲਈ ਗਿਆ ਤਾਂ ਉਸਨੂੰ ਬਹੁਤਾ ਲਾਭ ਨਾ ਮਿਲਿਆ ਅਖ਼ੀਰ ਉਸ ਨੇ ਫੈਸਲਾ ਕੀਤਾ ਕਿ ਉਹ ਆਪਣੀ ਪੈਦਾ ਕੀਤੀ ਹੋਈ ਫ਼ਸਲ ਨੂੰ ਖੁਦ ਵੇਚੇਗਾ। ਇਸ ਸੋਚ 'ਤੇ ਚਲਦਿਆਂ ਉਸ ਵੱਲੋਂ ਨੈਸ਼ਨਲ ਹਾਈਵੇ 'ਤੇ ਜੀਪ ਵਿੱਚ ਰੱਖ ਕੇ ਆਲੂ ਵੇਚਣੇ ਸ਼ੁਰੂ ਕੀਤੇ, ਜਿਹੜਾ ਆਲੂ ਮੰਡੀ ਵਿੱਚ 8 ਸੋ ਰੁਪਏ ਤੋਂ 900 ਖ਼ਰੀਦਿਆ ਜਾਂਦਾ ਸੀ, ਉਹ ਹੁਣ ਸੜਕ ਉੱਪਰ ਇਹੀ ਆਲੂ 1400 ਤੋਂ 1500 ਕਿਲੋ ਵੇਚ ਰਿਹਾ ਹੈ।
ਚਾਰ ਲੋਕਾਂ ਨੂੰ ਦਿੱਤਾ ਹੈ ਰੁਜ਼ਗਾਰ: ਕਿਸਾਨ ਇਕਬਾਲ ਸਿੰਘ ਨੇ ਦੱਸਿਆ ਕਿ ਇੱਕ ਤਾਂ ਆਲੂ ਦੀ ਫ਼ਸਲ ਪਾਣੀ ਬਹੁਤ ਘੱਟ ਮੰਗਦੀ ਹੈ, ਜਿਸ ਕਾਰਨ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਇਸ ਸਾਲ ਉਸ ਨੂੰ ਆਲੂ ਦੀ ਫ਼ਸਲ ਤੋਂ ਕਰੀਬ 2 ਲੱਖ ਰੁਪਏ ਪ੍ਰਤੀ ਏਕੜ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚੋਂ ਕਰੀਬ 50 ਹਜ਼ਾਰ ਰੁਪਏ ਇਸ ਫ਼ਸਲ 'ਤੇ ਉਸ ਦਾ ਬੀਜ ਅਤੇ ਲੇਬਰ ਦੇ ਖਰਚਾ ਆਇਆ ਹੈ। ਇਕਬਾਲ ਸਿੰਘ ਨੇ ਕਿਹਾ ਕਿ ਕਿਸਾਨ ਆਪਣੀ ਪੈਦਾ ਕੀਤੀ ਹੋਈ ਫ਼ਸਲ ਜੇਕਰ ਕਿਸਾਨ ਮੰਡੀ ਵਿੱਚ ਲਿਜਾਣ ਦੀ ਬਜਾਏ ਖੁਦ ਵੇਚੇ ਤਾਂ ਉਸ ਨੂੰ ਕਾਫੀ ਲਾਭ ਹੋ ਸਕਦਾ ਹੈ ਕਿਉਂਕਿ ਉਹੀ ਫ਼ਸਲ ਮੰਡੀ 'ਚੋਂ ਮਹਿੰਗੇ ਮੁੱਲ 'ਤੇ ਅੱਗੇ ਵੇਚੀ ਜਾਂਦੀ ਹੈ, ਜੇਕਰ ਕਿਸਾਨ ਸਿੱਧਾ ਖਪਤਕਾਰ ਕੋਲ ਆਪਣੀ ਫ਼ਸਲ ਵੇਚੇਗਾ ਤਾਂ ਉਸ ਨੂੰ ਵੱਡਾ ਲਾਭ ਮਿਲੇਗਾ।
- ਕਲਯੁਗੀ ਨੂੰਹ!...ਸੱਸ ਅਤੇ ਸਹੁਰੇ ਨੂੰ ਬੇਹੋਸ਼ ਕਰਕੇ ਲੱਖਾਂ ਰੁਪਏ ਲੈ ਨੂੰਹ ਪ੍ਰੇਮੀ ਨਾਲ ਹੋਈ ਫ਼ਰਾਰ, ਪੁਲਿਸ ਨੇ 5 ਦਿਨਾਂ 'ਚ ਕੀਤੇ ਕਾਬੂ - Breaking news
- ਟਰੱਕ 'ਚੋਂ ਬਰਾਮਦ ਹੋਇਆ ਗਊ ਮਾਸ, ਗਊ ਰਖਸ਼ਾ ਦਲ ਨੇ ਰੋਡ ਜਾਮ ਕਰ ਪੁਲਿਸ ਮੁਲਾਜ਼ਮ 'ਤੇ ਕਰਵਾਈ ਕਾਰਵਾਈ - TRUCK FULL OF BEEF
- 1 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ, ਇੰਨੇ ਕਰੋੜ ਮੈਂਬਰ ਬਣਾਉਣ ਦਾ ਟੀਚਾ - BJP membership start Bathinda
ਇਕਬਾਲ ਸਿੰਘ ਨੇ ਕਿਹਾ ਕਿ ਉਸ ਵੱਲੋਂ ਚਾਰ ਲੋਕਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ ਅਤੇ ਹੁਣ ਉਹ ਆਲੂ ਹੇਠ ਰਕਬਾ ਵਧਾ ਰਿਹਾ ਹੈ, ਇਸ ਦੇ ਨਾਲ ਹੀ ਉਸਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਾਣੀ ਦੀ ਬਚਤ ਲਈ ਝੋਨੇ ਅਤੇ ਕਣਕ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰਨਾਂ ਫਸਲਾਂ ਦੀ ਬਿਜਾਈ ਕਰਨ ਅਤੇ ਖੁਦ ਮਾਰਕੀਟਿੰਗ ਕਰਕੇ ਚੋਖਾ ਲਾਭ ਲੈਣ।