ਮਾਨਸਾ: ਕਣਕ ਦੀ ਫਸਲ ਉੱਤੇ ਸੁੰਡੀ ਦੇ ਹਮਲੇ ਤੋਂ ਕਿਸਾਨ ਪਰੇਸ਼ਾਨ ਹਨ। ਅੱਜ ਪਿੰਡ ਭੈਣੀਬਾਘਾ ਦੇ ਵਿੱਚ ਕਿਸਾਨਾਂ ਵੱਲੋਂ ਕਣਕ ਦੀ ਫਸਲ ਨੂੰ ਵਾਹ ਕੇ ਪੰਜਾਬ ਸਰਕਾਰ ਤੋਂ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਕਿਸਾਨਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ ਪਰ ਕਣਕ ਦੀ ਫਸਲ ਉੱਤੇ ਸੁੰਡੀ ਦਾ ਹਮਲਾ ਹੋਣ ਕਾਰਨ ਕਿਸਾਨਾਂ ਦੀ ਕਣਕ ਦੀ ਫਸਲ ਬਰਬਾਦ ਹੋ ਰਹੀ ਹੈ।
'ਸਿੱਧੀ ਬਿਜਾਈ ਕਰਨ ਕਰਕੇ ਹੋਇਆ ਹਮਲਾ'
ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਵਿੱਚ ਕਿਸਾਨ ਸੁਖਪਾਲ ਸਿੰਘ ਵੱਲੋਂ ਆਪਣੇ ਖੇਤ ਵਿੱਚ ਖੜ੍ਹੀ ਕਣਕ ਦੀ ਫਸਲ ਨੂੰ ਵਾਹ ਦਿੱਤਾ ਗਿਆ। ਪੀੜਤ ਕਿਸਾਨ ਨੇ ਦੱਸਿਆ ਕਿ ਉਹਨਾਂ ਵੱਲੋਂ 10 ਏਕੜ ਦੇ ਕਰੀਬ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ ਸੀ। ਕਣਕ ਦੀ ਫਸਲ ਉੱਤੇ ਸੁੰਡੀ ਦਾ ਹਮਲਾ ਹੋਣ ਕਾਰਨ ਇਹ ਫਸਲ ਖਰਾਬ ਹੋ ਗਈ ਹੈ, ਜਿਸ ਕਾਰਨ ਉਹਨਾਂ ਵੱਲੋਂ ਆਪਣੀ ਫਸਲ ਨੂੰ ਵਾਹਿਆ ਜਾ ਰਿਹਾ ਹੈ ਅਤੇ ਅੱਗੇ ਕਿਸੇ ਹੋਰ ਫਸਲ ਦੀ ਵੀ ਬਿਜਾਈ ਨਹੀਂ ਹੋ ਰਹੀ। ਹੁਣ ਛੇ ਮਹੀਨੇ ਤੱਕ ਜ਼ਮੀਨ ਵੀ ਖਾਲੀ ਰਹੇਗੀ, ਉਹਨਾਂ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਖਰਾਬੇ ਦਾ ਮੁਆਵਜ਼ਾ ਦਿੱਤਾ ਜਾਵੇ।
- ਧਰਨੇ ਨੂੰ ਲੈ ਕੇ ਬੋਲੇ ਰੁਲਦੂ ਸਿੰਘ ਮਾਨਸਾ, ਕਿਹਾ- ਡੱਲੇਵਾਲ ਅਤੇ ਪੰਧੇਰ ਦੀ ਆਪਸੀ ਨਹੀਂ ਕੋਈ ਸਹਿਮਤੀ, ਮੇਰੇ ਖਿਆਲ ਨਾਲ ਇਹ ਅੰਦੋਲਨ ਵੀ ਹੈ ਗਲਤ
- ਦੇਰੀ ਨਾਲ ਦਫ਼ਤਰ ਪਹੁੰਚਣ ਵਾਲੇ ਸਰਕਾਰੀ ਮੁਲਾਜ਼ਮਾਂ ਉੱਤੇ ਸ਼ਿਕੰਜਾ ਕੱਸਣ ਦੀ ਤਿਆਰੀ, ਬਾਇਓਮੈਟ੍ਰਿਕ ਹੋਵੇਗਾ ਸਿਸਟਮ
- ਬੀਬੀ ਜਗੀਰ ਕੌਰ ਖਿਲਾਫ਼ "ਭੱਦੀ ਸ਼ਬਦਾਵਲੀ" ਲਈ ਮਹਿਲਾ ਕਮਿਸ਼ਨ ਕੋਲ ਪਹੁੰਚੇ SGPC ਪ੍ਰਧਾਨ ਧਾਮੀ, ਗ਼ਲਤੀ ਲਈ ਮੰਗੀ ਲਿਖਤੀ ਮੁਆਫੀ
ਮੁਆਵਜ਼ੇ ਦੀ ਮੰਗ
ਇਸ ਦੌਰਾਨ ਕਿਸਾਨ ਆਗੂਆਂ ਨੇ ਖੇਤ ਵਿੱਚ ਪਹੁੰਚ ਕੇ ਕਿਹਾ ਕਿ ਮਾਲਵਾ ਖੇਤਰ ਵਿੱਚ ਜ਼ਿਆਦਾਤਰ ਕਿਸਾਨਾਂ ਵੱਲੋਂ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ ਸੀ ਪਰ ਜ਼ਿਆਦਾਤਰ ਕਣਕ ਦੀ ਫਸਲ ਉੱਤੇ ਸੁੰਡੀ ਦਾ ਹਮਲਾ ਹੋਣ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਸਰਕਾਰ ਵੱਲੋਂ ਕਿਸਾਨਾਂ ਦੇ ਖੇਤਾਂ ਵਿੱਚ ਵੀ ਪਹੁੰਚ ਕੇ ਹੁਣ ਤੱਕ ਫਸਲ ਨੂੰ ਬਚਾਉਣ ਦੇ ਲਈ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਕਿਸਾਨਾਂ ਦੇ ਹੋਏ ਨੁਕਸਾਨੇ ਦਾ ਸਰਕਾਰ ਮੁਆਵਜ਼ਾ ਦੇਵੇ ਅਤੇ ਕਣਕ ਦੀ ਫਸਲ ਨੂੰ ਬਚਾਉਣ ਦੇ ਲਈ ਤੁਰੰਤ ਕਦਮ ਚੁੱਕੇ।