ਅੰਮ੍ਰਿਤਸਰ : ਅੰਮ੍ਰਿਤਸਰ ਦੇ ਮਸ਼ਹੂਰ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਜੂਨ 1984 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਪੁਰਾਣਾ ਢਹ ਢੇਰੀ ਕੀਤਾ ਮਾਡਲ ਤਿਆਰ ਕੀਤਾ ਹੈ। ਮੀਡਿਆ ਨਾਲ਼ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਦਿਨ ਬਹੁਤ ਵੱਡਾ ਕਾਲਾ ਦਿਨ ਸੀ ਜਿਸ ਦਿਨ ਸ਼੍ਰੀ ਦਰਬਾਰ ਸਾਹਿਬ ਨੂੰ ਤੋਪਾਂ ਟੈਂਕਾਂ ਦੇ ਨਾਲ ਹਮਲਾ ਕਰਕੇ ਢਹ ਢੇਰੀ ਕੀਤਾ ਸੀ। ਉਹਨਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੈਂ ਕਈ ਮਾਡਲ ਤਿਆਰ ਕੀਤੇ ਹਨ। ਉਹਨਾਂ ਵਲੋਂ ਇਹ ਆਸਟਰੇਲੀਆ ਦੀ ਧਰਤੀ ਤੋਂ ਮਾਡਲ ਤਿਆਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਸ਼ਲਾਘਾ ਯੋਗ ਕਦਮ ਦੇ ਸਦਕਾ ਇਹ ਤਿਆਰ ਕੀਤਾ ਗਿਆ ਹੈ।
ਜੂਨ 1984 ਦਾ ਦਰਦਨਾਕ ਭਾਣਾ: ਕੌਮ ਇਸ ਮੌਕੇ ਪੇਪਰ ਆਰਟਿਸਟ ਵੱਲੋ ਸਮੂਹ ਸੰਗਤਾਂ ਦੇ ਕਹਿਣ 'ਤੇ ਇਹ ਮਾਡਲ ਜਿਹੜਾ ਤਿਆਰ ਕੀਤਾ ਹੈ। ਉਨਾਂ ਕਿਹਾ ਕਿ ਜੂਨ 1984 ਦਾ ਇਹ ਦਰਦਨਾਕ ਭਾਣਾ ਜੋ ਸਾਡੀ ਕੌਮ ਨਾਲ ਵਾਪਰਿਆ ਹੈ।ਜ਼ਾਲਮਾਂ ਨੇ ਸਾਡੀ ਕੌਮ ਬੱਚਿਆਂ ਨੂੰ ਕੋਹ ਕੋਹ ਕੇ ਮਾਰਿਆ ਹੈ। ਉਹਨਾਂ ਕਿਹਾ ਕਿ ਕਿਸ ਤਰ੍ਹਾਂ ਸਾਡੀਆਂ ਮਾਵਾਂ ਭੈਣਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ। ਚੜ੍ਹਦੀ ਕਲਾ ਵਾਲੇ ਯੋਧੇ ਜੋ ਸ਼ਹੀਦ ਹੋਏ ਹਨ। ਕਿਸ ਤਰ੍ਹਾਂ ਉਹਨਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਪਰ ਉਹਨਾਂ ਨੇ ਇਹ ਸਰਕਾਰਾਂ ਅੱਗੇ ਆਪਣੇ ਗੋਡੇ ਨਹੀਂ ਟੇਕੇ ਤੇ ਉਸ ਦ੍ਰਿਸ਼ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਸਾਰੇ ਸਾਰੀ ਇਮਾਰਤ ਢੇਰੀ ਕਰ ਦਿੱਤੀ ਗਈ ਸੀ, ਬੁਰੇ ਹਾਲਾਤ ਦੇ ਵਿੱਚ ਖੰਡਰ ਰੂਪ ਬਣਾ ਦਿੱਤਾ ਗਿਆ ਸੀ। ਉਹ ਦਰਦ ਨੂੰ ਪੇਸ਼ ਕਰਨ ਲਈ ਮਾਡਲ ਤਿਆਰ ਕੀਤਾ ਗਿਆ ਹੈ।
ਘੱਲੂਘਾਰੇ ਨੂੰ ਨਮ ਅੱਖਾਂ ਦੇ ਨਾਲ ਮਨਾਉਂਦੀਆਂ: ਉਹਨਾਂ ਦੱਸਿਆ ਕਿ ਇਸ ਮਾਡਲ ਨੂੰ ਬਣਾਉਣ ਲਈ ਤਕਰੀਬਨ 202 ਦਿਨਾਂ ਦੀ ਮਿਹਨਤ ਲੱਗੀ। ਦੇਸ਼ ਦੀਆਂ ਸੰਗਤਾਂ ਜਿੱਥੇ ਘੱਲੂਘਾਰੇ ਨੂੰ ਬਹੁਤ ਨਮ ਅੱਖਾਂ ਦੇ ਨਾਲ ਮਨਾਉਂਦੀਆਂ ਨੇ ਕਿਉਂਕਿ 40 ਸਾਲ ਹੋ ਚੁੱਕੇ ਨੇ ਇਹ ਕੌਮੀ ਦਰਦ ਨੂੰ ਚੱਲਦਿਆਂ ਸਿੱਖ ਪੰਥ ਨੂੰ ਤੇ ਉਹ ਦਰਦ ਨੂੰ ਦਰਸ਼ਾਉਂਦਿਆਂ ਪੂਰੀ ਦੁਨੀਆਂ ਦੇ ਵਿੱਚ ਸੁਨੇਹਾ ਹੈ ਕਿ ਸਾਡੇ ਸਿੱਖ ਕੌਮ ਦੇ ਨਾਲ ਜੋ ਵਾਪਰਿਆ ਅੱਜ ਤੱਕ ਸਾਨੂੰ ਉਹਦਾ ਇਨਸਾਫ ਨਹੀਂ ਮਿਲਿਆ। ਸੋ ਇਹ ਮਾਡਲ ਜਿਹੜਾ ਹੈ ਪਲਾਸਟਿਕ ਫਾਈਬਰ ਤੇ ਵੁੱਡ ਦੇ ਨਾਲ ਤਿਆਰ ਕੀਤਾ ਗਿਆ ਜੋ ਕਿ ਆਸਟਰੇਲੀਆ ਦੀਆਂ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਦਰਸ਼ਨੀ ਰੂਪ ਦੇ ਵਿੱਚ ਲਿਜਾਇਆ ਜਾਏਗਾ। ਜਿੱਥੇ ਕਿ ਸਿੱਖ ਪੰਥ ਅਤੇ ਬੱਚੇ ਇਸ ਇਤਿਹਾਸ ਨੂੰ ਜਾਣ ਸਕਣਗੇ ਕਿ ਸਾਡੇ ਕੌਮ ਦੇ ਨਾਲ ਕੀ ਦਰਦ ਵਾਪਰਿਆ ਸੋ ਇਸ ਤੋਂ ਇਲਾਵਾ ਵੀ ਜਿਸ ਤਰ੍ਹਾਂ ਦਾਸ ਨੇ ਪੰਜਾਂ ਤਖਤ ਸਾਹਿਬਾਨਾਂ ਦੇ ਮਾਡਲ ਦਸਾਂ ਪਾਤਸ਼ਾਹੀਆਂ ਜੀ ਦੇ ਮਾਡਲ ਪਾਕਿਸਤਾਨ ਦੇ ਅਨੇਕਾਂ ਮਾਡਲ ਤਿਆਰ ਕੀਤੇ ਨੇ ਜੋ ਕਿ ਗੁਰਦੁਆਰਾ ਸਾਹਿਬਾਂ ਦੇ ਨੇ ਉਹਦੇ ਨਾਲ ਨਾਲ ਅਨੇਕਾਂ ਹੋਰ ਵਰਲਡ ਫੇਮਸ ਅਵਾਰਡ ਮਿਕੇ ਹੈ।
- ਸੰਗਰੂਰ 'ਚ ਗੁਰਮੀਤ ਸਿੰਘ ਮੀਤ ਹੇਅਰ ਨੇ ਮਾਰੀ ਬਾਜ਼ੀ, ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ ਕਰਾਰੀ ਹਾਰ - Meet Hare winner from Sangrur
- PUNJAB LOK SABHA Election Results Live: ਅੰਮ੍ਰਿਤਪਾਲ ਸਿੰਘ ਨੇ ਕਰੀਬ ਡੇਢ ਲੱਖ ਵੋਟਾਂ ਤੋਂ ਜਿੱਤ ਕੀਤੀ ਦਰਜ - LOK SABHA ELECTIONS 2024
- ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੇ ਜਿੱਤ ਕੀਤੀ ਹਾਸਿਲ - Punjab Lok Sabha Elections Result
ਗੁਰੂ ਰਾਮਦਾਸ ਦੀ ਕਿਰਪਾ: ਉਹ ਜਿਹੜੇ ਮਾਡਲ ਵੀ ਤਿਆਰ ਕਰ ਚੁੱਕੇ ਹਨ। ਅੱਜ ਆਸਟਰੇਲੀਆ ਦੀ ਧਰਤੀ 'ਤੇ ਪਹਿਲੀ ਵਾਰੀ ਆ ਕੇ ਸੁਭਾਗ ਪ੍ਰਾਪਤ ਹੋਇਆ ਕਿ ਸਾਡੀ ਕੌਮ ਦਾ ਦਰਦ ਸਿੱਖ ਪੰਥ ਦੇ ਸਾਹਮਣੇ ਦੁਬਾਰਾ ਰੱਖ ਸਕੀਏ ਜੋ ਕਿ ਸ਼੍ਰੀ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਇਹ ਕਾਰਜ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਸਿੱਖ ਪੰਥ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਇਸ ਤਰ੍ਹਾਂ ਦਾ ਭਾਣਾ ਅੱਗੇ ਨਾ ਵਾਪਰੇ ਇਹ ਮੈਂ ਅਰਦਾਸ ਬੇਨਤੀ ਕਰਦਾ ਹਾਂ।