ਹੁਸ਼ਿਆਰਪੁਰ: ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਖੈਰੜ ਰਾਵਲ ਬਸੀ ਵਿਖੇ 19 ਅਗਸਤ ਨੂੰ ਇੱਕ ਘਰ ਵਿੱਚੋਂ ਬੱਚੇ ਚੁੱਕ ਕੇ ਫ਼ਰਾਰ ਹੋਏ ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਅਤੇ ਬੱਚਿਆਂ ਦੀ ਮਾਂ ਨੂੰ ਬੰਨ੍ਹਣ ਵਾਲੇ 9 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਵਿਰੋਧ ਕੀਤਾ ਹੈ। ਪੀੜਿਤ ਪਰਿਵਾਰ ਅਤੇ ਪਿੰਡ ਵਾਸੀਆਂ ਵਲੋਂ ਹੁਸ਼ਿਆਰਪੁਰ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਮਾਹਿਲਪੁਰ ਪੁਲਿਸ ਦੀ ਭੂਮਿਕਾ ਅਤੇ ਕਾਰਵਾਈ ’ਤੇ ਪ੍ਰਸ਼ਨ ਚਿਨ੍ਹ ਲਗਾਉਂਦੇ ਹੋਏ ਬੱਚੇ ਚੁੱਕਣ ਆਏ ਵਿਅਕਤੀਆਂ ਵਿਰੁੱਧ ਵੀ ਮਾਮਲਾ ਦਰਜ ਕਰਨ ਦੀ ਮੰਗ ਕਰਦੇ ਹੋਏ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਮਾਮਲਾ ਦਰਜ ਨਾ ਕੀਤਾ ਤਾਂ ਉਹ ਥਾਣਾ ਮਾਹਿਲਪੁਰ ਅੱਗੇ ਧਰਨਾ ਦੇਣਗੇ।
ਪੀੜਤ ਪਰਿਵਾਰ 'ਤੇ ਪਰਚਾ: ਅੱਜ ਹੁਸ਼ਿਆਰਪੁਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮੋਹਣ ਲਾਲ, ਕੁਲਵਿੰਦਰ ਸਿੰਘ, ਸੁਖਪਾਲ ਸਿੰਘ, ਸਮੇਤ ਪੁਲਿਸ ਵਲੋਂ ਦਰਜ ਮਾਮਲੇ ਵਿਚ ਸ਼ਾਮਿਲ ਪੀੜਿਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਆਪਣੀ ਪਤਨੀ ਗੁਰਬਖ਼ਸ਼ ਕੌਰ ਤੋਂ ਦੁਖੀ ਹੋ ਕੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਹਿਲਪੁਰ ਪੁਲਿਸ ਨੇ ਮਾਮਲਾ ਦਰਜ ਕੀਤਾ ਤਾਂ ਉਨ੍ਹਾਂ ਦੀ ਨੂੰਹ ਗੁਰਬਖ਼ਸ਼ ਕੌਰ ਜ਼ਮਾਨਤ 'ਤੇ ਬਾਹਰ ਆਈ ਹੋਈ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਪੋਤਾ ਪੋਤੀ ਉਨ੍ਹਾਂ ਕੋਲ ਹਨ ਅਤੇ 19 ਅਗਸਤ ਗੁਰਬਖ਼ਸ਼ ਕੌਰ ਆਪਣੇ ਦਰਜ਼ਨ ਦੇ ਕਰੀਬ ਸਾਥੀਆਂ ਨਾਲ ਪਿੰਡ ਵਿਖੇ ਆਈ ਅਤੇ ਜਿਸ ਸਮੇਂ ਉਨ੍ਹਾਂ ਦੀ ਦਾਦੀ ਇੱਕਲੀ ਘਰ ਵਿਚ ਸੀ ਤਾਂ ਬੱਚਿਆ ਦੀ ਦਾਦੀ ਦੀ ਕੁੱਟਮਾਰ ਕਰਕੇ ਉਸ ਕੋਲੋਂ ਬੱਚੇ ਲੈ ਕੇ ਫ਼ਰਾਰ ਹੋ ਗਈ ਸੀ।
ਪੁਲਿਸ 'ਤੇ ਲਾਏ ਮਿਲੀਭੁਗਤ ਦੇ ਦੋਸ਼: ਪੀੜਤ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਇੱਕ ਅਗਵਾਹਕਾਰ ਨੂੰ ਬੰਨ ਲਿਆ ਸੀ ਤਾਂ ਪੁਲਿਸ ਦੀ ਦਖ਼ਲਅੰਦਾਜੀ ਤੋਂ ਬੱਚੇ ਵਾਪਿਸ ਮੰਗਵਾਏ ਸਨ। ਉਨ੍ਹਾਂ ਕਿਹਾ ਕਿ ਪੁਲਿਸ ਦੋਸ਼ੀਆਂ ਨੂੰ ਥਾਣੇ ਲੈ ਆਈ ਅਤੇ ਉਨ੍ਹਾਂ ਖਿਲਾਫ਼ ਹੀ ਮਾਮਲਾ ਦਰਜ ਕਰ ਦਿੱਤਾ, ਜਦਕਿ ਬੱਚਿਆਂ ਨੂੰ ਅਗਵਾ ਕਰਨ ਵਾਲਿਆਂ ਨਾਲ ਮਿਲੀ ਭੁਗਤ ਕਰਕੇ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਜੇਕਰ ਪੁਲਿਸ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਗੁਨਾਹ ਕੀਤਾ ਹੈ ਤਾਂ ਉਨ੍ਹਾਂ ’ਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਅਗਵਾਹਕਾਰਾਂ ’ਤੇ ਵੀ ਮਾਮਲਾ ਦਰਜ ਕਰਦੀ ਤਾਂ ਉਨ੍ਹਾਂ ਨੂੰ ਇਨਸਾਫ਼ ਲੱਗਦਾ ਪਰ ਪੁਲਿਸ ਦੀ ਕਾਰਵਾਈ ਇੱਕ ਪਾਸੜ ਹੈ। ਉਨ੍ਹਾਂ ਮੰਗ ਕੀਤੀ ਜਾਂ ਤਾਂ ਉਨ੍ਹਾਂ ਦਾ ਮਾਮਲਾ ਰੱਦ ਕੀਤਾ ਜਾਵੇ ਜਾਂ ਫਿਰ ਕਥਿਤ ਮੁਲਜ਼ਮਾਂ ਵਿਰੁੱਧ ਵੀ ਮਾਮਲਾ ਦਰਜ ਕੀਤਾ ਜਾਵੇ।
ਪੁਲਿਸ ਨੇ ਆਖੀ ਜਾਂਚ ਦੀ ਗੱਲ: ਇਸ ਸਬੰਧੀ ਥਾਣਾ ਮੁਖੀ ਮਾਹਿਲਪੁਰ ਰਮਨ ਕੁਮਾਰ ਨੇ ਦੱਸਿਆ ਕਿ ਗੁਰਬਖ਼ਸ ਕੌਰ ਬੱਚਿਆਂ ਨੂੰ ਮਿਲਣ ਆਈ ਸੀ। ਕੋਈ ਵੀ ਉਸ ਨੂੰ ਆਪਣੇ ਬੱਚਿਆਂ ਨੂੰ ਮਿਲਣ ਤੋਂ ਨਹੀਂ ਰੋਕ ਸਕਦਾ। ਉਨ੍ਹਾਂ ਕਿਹਾ ਕਿ ਖ਼ੁਦਕੁਸ਼ੀ ਕਰਨ ਵਾਲੇ ਮਾਮਲੇ ਦੀ ਅਜੇ ਪੜਤਾਲ ਚੱਲ ਰਹੀ ਹੈ। ਮ੍ਰਿਤਕ ਨੂੰ ਕੋਈ ਗੰਭੀਰ ਬਿਮਾਰੀ ਸੀ ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕੀਤੀ ਸੀ। ਜਦੋਂ ਉਨ੍ਹਾਂ ਨੂੰ ਪੱਛਿਆ ਕਿ ਬੱਚਿਆਂ ਨੂੰ ਮਿਲਣ ਦਾ ਢੰਗ ਠੀਕ ਸੀ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਪੜਤਾਲ ਚੱਲ ਰਹੀ ਹੈ।
- ਭਰੋਸੇ ਵਾਲਾ ਹੀ ਨਿਕਲਿਆ ਚੋਰ, ਮਹੰਤ ਦੇ ਘਰੋਂ ਡਾਇਮੰਡ ਅਤੇ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਦੋ ਕਾਬੂ - Breaking news
- ਪੁਲਿਸ ਦੀ ਸਖ਼ਤੀ, ਅੰਮ੍ਰਿਤਸਰ 'ਚ 18 ਸਾਲ ਤੋਂ ਘੱਟ ੳਮਰ ਦੇ ਵਾਹਨ ਚਾਲਕਾਂ ਦੇ ਕੱਟੇ ਚਲਾਨ - traffic rule breakers
- ਚਰਨ ਸਿੰਘ ਸਪਰਾ ਕੇਂਦਰ ਸਰਕਾਰ ਤੇ ਸਾਧੇ ਨਿਸ਼ਾਨੇ ਕਿਹਾ ਦੇਸ਼ ਦੀ ਅਰਥ ਵਿਵਸਥਾ ਦਾ ਹੋ ਰਿਹਾ ਹੈ ਅਡਾਨੀਕਰਨ - Charan Singh Sapra