ETV Bharat / state

ਮੋਹਾਲੀ 'ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ , ਤਿੰਨ ਦਰਜਨ ਦੇ ਕਰੀਬ ਮੁੰਡੇ ਕੁੜੀਆਂ ਗ੍ਰਿਫ਼ਤਾਰ, ਇਹ ਕੁਝ ਹੋਇਆ ਬਰਾਮਦ - fake call center busted

ਮੋਹਾਲੀ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਹੱਥ ਲੱਗੀ, ਜਦੋਂ ਉਨ੍ਹਾਂ ਵਲੋਂ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆਂ ਤਿੰਨ ਦਰਜਨ ਦੇ ਕਰੀਬ ਮੁੰਡੇ ਕੁੜੀਆਂ ਨੂੰ ਗ੍ਰਿਫ਼ਤਾਰ ਕੀਤਾ। ਇਹ ਨੈਟਵਰਕ ਗੁਜਰਾਤ ਤੋਂ ਚੱਲ ਰਿਹਾ ਸੀ, ਜੋ ਵਿਦੇਸ਼ੀ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦੇ ਸੀ।

ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼
ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ (ETV BHARAT)
author img

By ETV Bharat Punjabi Team

Published : Jun 26, 2024, 8:49 AM IST

ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ (ETV BHARAT)

ਚੰਡੀਗੜ੍ਹ: ਮੋਹਾਲੀ ਪੁਲਿਸ ਨੇ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਵਿਦੇਸ਼ੀ ਨਾਗਰਿਕਾਂ ਨੂੰ ਠੱਗਣ ਦੇ ਇਲਜ਼ਾਮਾਂ ਵਿੱਚ 25 ਨੌਜਵਾਨਾਂ ਅਤੇ 12 ਲੜਕੀਆਂ ਸਮੇਤ ਕੁੱਲ 37 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਕਾਲ ਸੈਂਟਰ ਤੋਂ 45 ਲੈਪਟਾਪ, 45 ਹੈੱਡਫੋਨ, 59 ਮੋਬਾਈਲ ਹੈਂਡਸੈੱਟ ਅਤੇ ਇੱਕ ਮਰਸੀਡੀਜ਼ ਕਾਰ ਵੀ ਜ਼ਬਤ ਕੀਤੀ ਗਈ ਹੈ। ਜ਼ਬਤ ਕੀਤੇ ਗਏ 59 ਮੋਬਾਈਲ ਫ਼ੋਨਾਂ 'ਚੋਂ 23 ਕਾਲ ਸੈਂਟਰ 'ਚ ਕੰਮ ਲਈ ਵਰਤੇ ਗਏ ਸਨ ਜਦਕਿ 36 ਮੋਬਾਈਲ ਫ਼ੋਨ ਗ੍ਰਿਫ਼ਤਾਰ ਲੋਕਾਂ ਦੇ ਸਨ।

ਵਿਦੇਸ਼ਾਂ ਵਿੱਚ ਲੋਕਾਂ ਨੂੰ ਭੇਜਦੇ ਸੀ ਫਰਜ਼ੀ ਈਮੇਲ: ਮੋਹਾਲੀ ਦੇ ਐਸਪੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਇਹ ਲੋਕ ਇਸ ਕਾਲ ਸੈਂਟਰ ਰਾਹੀਂ ਵਿਦੇਸ਼ਾਂ ਵਿੱਚ ਲੋਕਾਂ ਨੂੰ ਫਰਜ਼ੀ ਈਮੇਲ ਭੇਜਦੇ ਸਨ ਅਤੇ ਪੇ ਪਾਲ ਐਪ ਰਾਹੀਂ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਨ ਦੀ ਗੱਲ ਕਰਦੇ ਸਨ। ਇਸ ਦੇ ਲਈ ਉਹ ਲੋਕਾਂ ਨੂੰ ਗਿਫਟ ਕਾਰਡ ਖਰੀਦਣ ਦੀ ਸਲਾਹ ਦਿੰਦੇ ਸੀ। ਜਦੋਂ ਪੀੜਤ ਉਨ੍ਹਾਂ ਵੱਲੋਂ ਭੇਜਿਆ ਗਿਫਟ ਕਾਰਡ ਖਰੀਦ ਲੈਂਦਾ ਸੀ ਤਾਂ ਇਹ ਲੋਕ ਉਨ੍ਹਾਂ ਨਾਲ ਠੱਗੀ ਮਾਰਦੇ ਸਨ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਉਕਤ ਪਲਾਟ ਵਿੱਚ ਵਿਖਾਵੇ ਦੇ ਤੌਰ 'ਤੇ ਵੈੱਬਟੈਪ ਪ੍ਰਾਈਵੇਟ ਲਿਮਟਿਡ ਦੇ ਨਾਮ ਦੀ ਕੰਪਨੀ ਚਲਾਈ ਜਾ ਰਹੀ ਸੀ। ਜਿਸ ਦੀ ਆੜ ਵਿੱਚ ਮੁਲਜ਼ਮ ਇਹ ਫਰਜ਼ੀ ਕਾਲ ਸੈਂਟਰ ਚਲਾ ਰਹੇ ਸਨ।

ਗੁਜਰਾਤ ਤੋਂ ਚੱਲ ਰਿਹਾ ਸੀ ਧੰਦਾ: ਇਸ ਸਬੰਧੀ ਮੁੱਢਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਪਤਾ ਲੱਗਾ ਹੈ ਕਿ ਇਹ ਫਰਜ਼ੀ ਕਾਲ ਸੈਂਟਰ ਦਾ ਕਾਰੋਬਾਰ ਗੁਜਰਾਤ ਤੋਂ ਚਲਾਇਆ ਜਾ ਰਿਹਾ ਸੀ। ਇਸ ਵਿੱਚ ਪੁਲਿਸ ਨੇ ਗੁਜਰਾਤ ਵਾਸੀ ਕੇਵਿਨ ਪਟੇਲ ਅਤੇ ਪਾਰਟੀਕ ਦੁਧਾਤ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਪੁਲਿਸ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 406, 420 ਅਤੇ 120 ਬੀ ਤਹਿਤ ਕੇਸ ਦਰਜ ਕਰ ਲਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.