ਅੰਮ੍ਰਿਤਸਰ: ਵਿਆਹ ਨੂੰ ਲੈ ਕੇ ਹਰ ਇਨਸਾਨ ਦੇ ਆਪਣੇ ਆਪਣੇ ਸੁਪਨੇ ਹੁੰਦੇ ਹਨ। ਉਥੇ ਹੀ ਵਿਆਹ ਦੀਆਂ ਸਭ ਤੋਂ ਮੁੱਖ ਰਸਮਾਂ ਵਿੱਚੋਂ ਇੱਕ ਚੂੜਾ ਚੜਾਉਣ ਦੀ ਰਸਮ ਹੁੰਦੀ ਹੈ। ਚਾਹੇ ਕੋਈ ਆਮ ਇਨਸਾਨ ਹੋਵੇ ਜਾਂ ਫਿਰ ਬਾਲੀਵੁੱਡ ਹਸਤੀ...ਹਰ ਥਾਂ ਉਤੇ ਚੂੜੇ ਨੂੰ ਮੁੱਖ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਗੁਰਚਰਨ ਸਿੰਘ ਚੰਨਾ ਚੂੜੇ ਵਾਲਾ ਨਾਲ ਮਸ਼ਹੂਰ ਹਨ, ਜਿੰਨ੍ਹਾਂ ਦੇ ਚੂੜੇ ਦੀ ਚਮਕ ਬਾਲੀਵੁੱਡ ਤੋਂ ਲੈ ਕੇ ਵਿਦੇਸ਼ਾਂ ਤੱਕ ਹੈ।
ਅੰਮ੍ਰਿਤਸਰ ਦੇ ਲੋਕਾਂ ਤੋਂ ਇਲਾਵਾ ਵੱਡੀਆਂ ਫਿਲਮਾਂ ਦੀਆਂ ਅਦਾਕਾਰਾਂ ਨੇ ਵੀ ਆਪਣੇ ਵਿਆਹ 'ਚ ਚੰਨਾ ਦੇ ਹੱਥਾਂ ਦਾ ਚੂੜਾ ਪਾਇਆ ਹੈ। ਜਿੰਨ੍ਹਾਂ ਵਿੱਚੋਂ ਮਾਧੁਰੀ ਦੀਕਸ਼ਿਤ, ਐਸ਼ਵਰਿਆ ਰਾਏ, ਈਸ਼ਾ ਦਿਓਲ ਤੋਂ ਲੈ ਕੇ ਭਾਰਤੀ ਸਿੰਘ ਵੀ ਸ਼ਾਮਿਲ ਹਨ। ਇੰਨਾ ਹੀ ਨਹੀਂ ਮਸ਼ਹੂਰ ਫਿਲਮ 'ਗਦਰ-ਏਕ ਪ੍ਰੇਮ ਕਥਾ' ਦੀ ਅਦਾਕਾਰਾ ਅਮੀਸ਼ਾ ਪਟੇਲ ਨੇ ਜਿਹੜਾ ਚੂੜਾ ਫਿਲਮ ਵਿੱਚ ਪਾਇਆ ਸੀ, ਉਹ ਵੀ ਚੰਨਾ ਚੂੜੇ ਵਾਲਾ ਨੇ ਹੀ ਬਣਾਇਆ ਸੀ। ਚੰਨਾ ਦਾ ਨਾਮ ਗੁਰਚਰਨ ਸਿੰਘ ਚੰਨਾ ਹੈ, ਪਰ ਦੁਨੀਆ ਉਹਨਾਂ ਨੂੰ ਚੰਨਾ ਚੂੜੇ ਵਾਲਾ ਦੇ ਨਾਂਅ ਨਾਲ ਜਾਣਦੀ ਹੈ।
ਇਹ ਮਸ਼ਹੂਰ ਹਸਤੀਆਂ ਪਾ ਚੁੱਕੀਆਂ ਨੇ ਚੰਨਾ ਚੂੜੇ ਵਾਲਾ ਦਾ ਚੂੜਾ
ਹੁਣ ਸਾਡੀ ਟੀਮ ਨੇ ਗੁਰਚਰਨ ਸਿੰਘ ਚੰਨਾ ਚੂੜੇ ਵਾਲਾ ਨਾਲ ਖਾਸ ਗੱਲਬਾਤ ਕੀਤੀ, ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਉਸ ਵੇਲੇ ਖੁਸ਼ੀ ਹੁੰਦੀ ਹੈ, ਜਦੋਂ ਉਹ ਕਿਸੇ ਫਿਲਮ ਦੇ ਵਿੱਚ ਆਪਣਾ ਬਣਾਇਆ ਹੋਇਆ ਚੂੜਾ ਦੇਖਦਾ ਹੈ ਜਾਂ ਫਿਰ ਕਿਸੇ ਬਾਲੀਵੁੱਡ ਅਦਾਕਾਰਾ ਦੇ ਹੱਥ 'ਚ ਉਨ੍ਹਾਂ ਦਾ ਚੂੜਾ ਵੇਖਣ ਨੂੰ ਮਿਲਦਾ ਹੈ।
ਉਥੇ ਹੀ ਉਨ੍ਹਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਅਦਾਕਾਰ ਹਨ, ਜਿੰਨ੍ਹਾਂ ਵੱਲੋਂ ਉਨ੍ਹਾਂ ਕੋਲ ਚੂੜਾ ਬਣਵਾਇਆ ਗਿਆ ਹੈ ਅਤੇ ਫਿਲਮਾਂ ਵਿੱਚ ਇਸਤੇਮਾਲ ਕੀਤਾ ਗਿਆ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਜਿੱਥੇ ਫਿਲਮਾਂ ਦੇ ਵਿੱਚ ਉਨ੍ਹਾਂ ਦੇ ਚੂੜੇ ਦਾ ਇਸਤੇਮਾਲ ਕੀਤਾ ਜਾਂਦਾ, ਉਥੇ ਹੀ ਬਾਲੀਵੁੱਡ ਦੀਆਂ ਅਦਾਕਾਰਾਂ ਵੱਲੋਂ ਆਪਣੇ ਵਿਆਹ ਸਮਾਗਮ ਦੇ ਵਿੱਚ ਵੀ ਉਨ੍ਹਾਂ ਦਾ ਬਣਾਇਆ ਹੋਇਆ ਚੂੜਾ ਇਸਤੇਮਾਲ ਕੀਤਾ ਜਾਂਦਾ ਹੈ, ਇਸ ਲਿਸਟ ਵਿੱਚ ਅਦਾਕਾਰਾ ਮਾਧੁਰੀ ਦੀਕਸ਼ਿਤ, ਵਿਦਿਆ ਬਾਲਨ, ਐਸ਼ਵਰਿਆ ਰਾਏ ਬੱਚਨ ਵਰਗੇ ਕਈ ਨਾਂਅ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਕਾਫੀ ਗੱਲਾਂ ਸਾਂਝੀਆਂ ਕੀਤੀਆਂ।
ਹੁਣ ਵੇਖਣਾ ਹੋਵੇਗਾ ਕਿ ਗੁਰਚਰਨ ਸਿੰਘ ਚੰਨਾ ਚੂੜੇ ਵਾਲਾ ਵੱਲੋਂ ਹੋਰ ਕਿਹੜੀਆਂ ਹਸਤੀਆਂ ਤੱਕ ਆਪਣਾ ਇਹ ਚੂੜਾ ਭੇਜਿਆ ਜਾਵੇਗਾ ਅਤੇ ਕਿਹੜੇ ਕਿਹੜੇ ਸਿਤਾਰੇ ਆਪਣੇ ਵਿਆਹ ਦੇ ਮੌਕੇ ਉਤੇ ਚੰਨਾ ਚੂੜੇ ਵਾਲਾ ਦਾ ਚੂੜਾ ਪਾਉਂਦੇ ਨਜ਼ਰੀ ਪੈਣਗੇ।
ਇਹ ਵੀ ਪੜ੍ਹੋ: