ETV Bharat / state

ਤੜਕੇ ਚਾਰ ਵਜੇ ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰਨ ਪਹੁੰਚੇ ਈਟੀਟੀ 5994 ਯੂਨੀਅਨ ਆਗੂ, ਪੁਲਿਸ 'ਤੇ ਲਾਏ ਧੱਕਾ ਕਰਨ ਦੇ ਇਲਜ਼ਾਮ - ETT 5994 UNION PROTEST

ਰੂਪਨਗਰ ਵਿਖੇ ਮੰਗਾਂ ਨੂੰ ਲੈਕੇ ਈਟੀਟੀ ਟੈਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਧਾਵਾ ਬੋਲ ਦਿੱਤਾ। ਪੁਲਿਸ ਵੱਲੋਂ ਧੱਕਾ-ਮੁੱਕੀ ਵੀ ਕੀਤੀ ਗਈ।

ETT 5994 union ROTEST against the education minister's residence in rupnagar
ਤੜਕੇ ਚਾਰ ਵਜੇ ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰਨ ਪਹੁੰਚੇ ਈਟੀਟੀ 5994 ਯੂਨੀਅਨ ਆਗੂ (Rpunagar Reporter ETV BHARAT)
author img

By ETV Bharat Punjabi Team

Published : Oct 18, 2024, 4:19 PM IST

ਰੂਪਨਗਰ : ਭਾਵੇਂ ਹੀ ਸੂਬਾ ਸਰਕਾਰ ਨੇ ਪੰਜਾਬ ਨੂੰ ਧਰਨਾ ਮੁਕਤ ਅਤੇ ਹਰ ਘਰ ਰੁਜ਼ਗਾਰ ਦਾ ਵਾਅਦਾ ਕੀਤਾ ਸੀ ਪਰ ਬਾਵਜੂਦ ਇਸ ਦੇ ਵੱਖ-ਵੱਖ ਮਹਿਕਮਿਆਂ ਵੱਲੋਂ ਹਰ ਦਿਨ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਾਂ ਜੋ ਉਹਨਾਂ ਦੀ ਸੁਣਵਾਈ ਹੋ ਸਕੇ। ਇਸ ਹੀ ਤਹਿਤ ਈਟੀਟੀ ਟੈਟ ਪਾਸ 5994 ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਆਗੂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 15 ਦਿਨ੍ਹਾਂ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਲਾਗੇ ਟੈਂਕੀ ਤੇ ਚੜ੍ਹੇ ਹੋਏ ਹਨ। ਜਿਸ ਦੇ ਵਿਰੋਧ ਵਿੱਚ ਸ਼ੁਕਰਵਾਰ ਨੂੰ ਸਵੇਰੇ 4 ਵਜੇ ਯੂਨੀਅਨ ਨੇ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਧਾਵਾ ਬੋਲ ਦਿੱਤਾ। ਇਸ ਉਪਰੰਤ ਸਿੱਖਿਆ ਮੰਤਰੀ ਦੇ ਘਰ ਅੱਗੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਤੜਕੇ ਚਾਰ ਵਜੇ ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰਨ ਪਹੁੰਚੇ ਈਟੀਟੀ 5994 ਯੂਨੀਅਨ ਆਗੂ (Rpunagar Reporter ETV BHARAT)

ਰੋਸ ਕਰ ਰਹੇ ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਅਸੀਂ ਪਿਛਲੇ 15 ਦਿਨਾਂ ਤੋਂ ਟੈਂਕੀ 'ਤੇ ਚੱੜ੍ਹ ਕੇ ਧਰਨਾ ਦੇ ਰਹੇ ਹਾਂ ਪਰ ਬਾਵਜੁਦ ਇਸ ਦੇ ਸਾਡੀ ਸੁਣਵਾਈ ਨਹੀਂ ਹੋ ਰਹੀ। ਸੁਬਾ ਸਰਕਾਰ ਵੱਲੋਂ ਸਾਡੀਆਂ ਮੰਗਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ।

ਮੀਟਿੰਗ ਤੋਂ ਬਾਅਦ ਵੀ ਨਹੀਂ ਨਿਕਲਿਆ ਹਲ

ਇਥੇ ਦੱਸਣਯੋਗ ਹੈ ਕਿ ਸੂਬਾ ਕਮੇਟੀ ਮੈਂਬਰ ਬੱਗਾ ਖੁਡਾਲ ਬੰਟੀ ਕੰਬੋਜ ਪਰਮਪਾਲ ਫਾਜਿਲਕਾ ਅਤੇ ਪ੍ਰਗਟ ਸਿੰਘ ਸਮੇਤ ਹੋਰਨਾਂ ਦੀ 14 ਅਕਤੂਬਰ ਨੂੰ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਈ ਸੀ। ਜਿਸ ਵਿੱਚ ਸਿੱਖਿਆ ਮੰਤਰੀ ਨੇ ਸਪੋਰਟਸ ਕੈਟਾਗਰੀ ਅਤੇ ਐਕਸ ਸਰਵਿਸਮੈਨ ਕੈਟਾਗਰੀ ਦੀਆਂ ਰਹਿੰਦੀਆਂ ਸਿਲੈਕਸ਼ਨ ਲਿਸਟਾਂ 16 ਅਕਤੂਬਰ ਨੂੰ ਜਾਰੀ ਕਰਨ ਅਤੇ 18 ਅਕਤੂਬਰ ਨੂੰ ਪੋਰਟਲ ਖੋਲਣ ਦਾ ਵਾਅਦਾ ਕੀਤਾ ਸੀ । ਪਰ 16 ਅਕਤੂਬਰ ਨੂੰ ਕੋਈ ਲਿਸਟ ਜਾਰੀ ਨਹੀਂ ਕੀਤੀ ਗਈ। ਅੱਜ ਪੋਰਟਲ ਖੋਲਣ ਸਬੰਧੀ ਵੀ ਕੋਈ ਅਪਡੇਟ ਵਿਭਾਗ ਨੇ ਜਾਰੀ ਨਹੀਂ ਕੀਤੀ ਹੈ। ਜਿਸ ਕਰਨ ਸਾਨੂੰ ਮਜਬੂਰਨ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨਾ ਪਿਆ ਹੈ। ਉਹਨਾਂ ਮੰਗ ਕੀਤੀ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ। ਜ਼ਿਕਰਯੋਗ ਹੈ ਕਿ 29 ਸਤੰਬਰ 2024 ਤੋਂ ਪਿੰਡ ਗੰਭੀਰਪੁਰ ਵਿਖੇ ਰੋਸ ਧਰਨਾ ਲਗਾਤਾਰ ਜਾਰੀ ਹੈ ਜੋ ਅੱਜ 21ਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕਿਆ ਹੈ।

ਬੀਕੇਯੂ ਉਗਰਾਹਾਂ ਵਲੋਂ ਬਰਨਾਲਾ ਵਿੱਚ ਅਣਮਿੱਥੇ ਸਮੇਂ ਲਈ ਮੱਲ੍ਹੀਆਂ ਅਤੇ ਬਡਬਰ ਟੋਲ ਪਲਾਜ਼ਾ ਪਰਚੀ ਮੁਕਤ

ਡੇਰਾ ਮੁਖੀ ਦੀਆਂ ਵਧੀਆਂ ਮੁਸ਼ਕਿਲਾਂ, 9 ਸਾਲ ਪੁਰਾਣੇ ਮਾਮਲੇ 'ਚ ਸ਼ੁਰੂ ਹੋਵੇਗੀ ਕਾਰਵਾਈ, ਜਾਣੋ ਕੀ ਹੈ ਮਾਮਲਾ

ਸਲਮਾਨ ਖ਼ਾਨ ਨੂੰ ਮੁੜ ਲਾਰੈਂਸ ਨੇ ਦਿੱਤੀ ਧਮਕੀ, ਕਿਹਾ- 5 ਕਰੋੜ ਦੇ ਕੇ ਖ਼ਤਮ ਕਰੋ ਦੁਸ਼ਮਣੀ, ਨਹੀਂ ਤਾਂ ...

ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰੀ ਦੀ ਰਿਹਾਇਸ਼ ਦੇ ਬਾਹਰ ਲਗਾਤਾਰ ਧਰਨੇ ਪ੍ਰਦਰਸ਼ਨ ਚੱਲ ਰਹੇ ਹਨ। ਇਹ ਧਰਨੇ ਪ੍ਰਦਰਸ਼ਨ ਸਰਕਾਰੀ ਨੌਕਰੀ ਤੇ ਬਾਬਤ ਅਧਿਆਪਕਾਂ ਵੱਲੋਂ ਕੀਤੇ ਜਾ ਰਹੇ ਹਨ। ਇਸੇ ਬਾਬਤ ਇਹ ਧਰਨਾ ਵੀ ਲੰਬੇ ਸਮੇਂ ਤੋਂ ਉਸ ਜਗ੍ਹਾ ਤੋਂ ਚੱਲ ਰਿਹਾ ਸੀ। ਲੇਕਿਨ ਅੱਜ ਧੜਕਸਾਰ ਇਹਨਾਂ ਵੱਲੋਂ ਰਿਹਾਇਸ਼ ਦੇ ਬਿਲਕੁਲ ਅੱਗੇ ਆ ਕੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਮੌਕੇ ਉੱਤੇ ਪੁਲਿਸ ਫੋਰਸ ਮੌਜੂਦ ਹੈ। ਜਿੱਥੇ ਉਹਨਾਂ ਦੀ ਪੁਲਿਸ ਫੋਰਸ ਦੇ ਨਾਲ ਅਧਿਆਪਕਾਂ ਵਿਚਕਾਰ ਤਿੱਖੀ ਬਹਿਸ ਵੀ ਹੁੰਦੀ ਹੋਈ ਨਜ਼ਰ ਆਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.