ETV Bharat / state

ਮੋਹਾਲੀ 'ਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਐਨਕਾਊਂਟਰ, ਇੱਕ ਗੈਂਗਸਟਰ ਗ੍ਰਿਫ਼ਤਾਰ ਤਾਂ ਦੂਜਾ ਹੋਇਆ ਫਰਾਰ, ਨਾਮੀ ਗਾਇਕ ਸੀ ਗੈਂਗਸਟਰਾਂ ਦਾ ਟਾਰਗੇਟ - ਗੈਂਗਸਟਰ ਗ੍ਰਿਫ਼ਤਾਰ

ਮੋਹਾਲੀ ਵਿੱਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲੇ ਹੋਇਆ। ਇਸ ਮੁਕਾਬਲੇ ਦੌਰਾਨ ਲੱਤ ਵਿੱਚ ਗੋਲੀ ਲੱਗਣ ਕਾਰਣ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਜਦ ਕਿ ਦੂਜਾ ਗੈਂਗਸਟਰ ਬਚ ਕੇ ਫਰਾਰ ਹੋ ਗਿਆ।

Encounter between gangsters and police in Mohali
ਮੋਹਾਲੀ 'ਚ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਐਨਕਾਊਂਟਰ
author img

By ETV Bharat Punjabi Team

Published : Feb 28, 2024, 10:46 PM IST

ਜਾਂਚ ਅਫਸਰ

ਮੋਹਾਲੀ: ਅਕਸਰ ਸ਼ਾਤ ਰਹਿਣ ਵਾਲੇ ਟ੍ਰਾਈਸਿਟੀ ਦੇ ਸ਼ਹਿਰ ਮੁਹਾਲੀ ਵਿੱਚ ਲਗਾਤਾਰ ਦੋ ਦਿਨਾਂ ਤੋਂ ਗੋਲੀਆਂ ਚੱਲ ਰਹੀਆਂ ਹਨ। ਬੀਤੇ ਦਿਨ ਜਿੱਥੇ ਇੱਕ ਨਾਮੀ ਗੀਤਕਾਰ ਬੰਟੀ ਬੈਂਸ ਦੀ ਰੇਕੀ ਕਰਨ ਮਗਰੋਂ ਗੈਂਗਸਟਰਾਂ ਨੇ ਗੋਲੀਆਂ ਦਾਗੀਆਂ ਉੱਤੇ ਹੀ ਅੱਜ ਫਿਰ ਤੋਂ ਮੁਹਾਲੀ ਵਿੱਚ ਹੀ ਪੁਲਿਸ ਅਤੇ ਮੋਟਰਸਾਈਕਲ ਉੱਤੇ ਸਵਾਰ ਦੋ ਗੈਂਗਸਟਰਾਂ ਵਿਚਾਲੇ ਐਨਕਾਊਂਟਰ ਹੋਇਆ। ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਗੈਂਗਸਟਰ ਕਿਸੇ ਨਾਮੀ ਗਾਇਕ ਦੀ ਰੇਕੀ ਕਰ ਰਹੇ ਸਨ।

ਚੱਪੜਚਿੜੀ ਵਿੱਚ ਐਨਕਾਊਂਟਰ: ਦੱਸ ਦਈਏ ਮੋਹਾਲੀ ਪੁਲਿਸ ਦੀ ਟੀਮ ਨੇ ਚੱਪੜਚਿੜੀ ਵਿੱਚ ਇਹ ਐਨਕਾਊਂਟਰ ਕੀਤਾ ਹੈ। ਇਸ ਸਬੰਧੀ ਪੁਲਿਸ ਨੂੰ ਦੋ ਵਿਅਕਤੀਆਂ ਦੇ ਇਲਾਕੇ ਵਿੱਚ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਮੁਕਾਬਲੇ ਵਿੱਚ ਇੱਕ ਮੁਲਜ਼ਮ ਬਨਵਾਰੀ ਨੂੰ ਗੋਲੀ ਮਾਰ ਦਿੱਤੀ ਗਈ। ਜਦਕਿ ਦੂਜਾ ਮੁਲਜ਼ਮ ਹਨੇਰੇ ਦਾ ਫਾਇਦਾ ਚੱਕਦਿਆਂ ਮੌਕੇ ਤੋਂ ਫਰਾਰ ਹੋ ਗਿਆ।

ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਆਈ ਦੀ ਟੀਮ ਨੇ ਪਹਿਲਾਂ ਗੈਂਗਸਟਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਨੇ ਪੁਲਿਸ ਪਾਰਟੀ ਉੱਤੇ ਗੋਲੀਆਂ ਦਾਗਦਿਆਂ ਹੋਇਆਂ ਮੋਟਰਸਾਈਕਲ ਉੱਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਗੈਂਗਸਟਰਾਂ ਦੀ ਫਾਇਰਿੰਗ ਮਗਰੋਂ ਜਦੋਂ ਪੁਲਿਸ ਨੇ ਜਵਾਬੀ ਫਾਇਰ ਕੀਤੇ ਤਾਂ ਇੱਕ ਗੋਲੀ ਗੈਂਗਸਟਰ ਦੀ ਲੱਤ ਵਿੱਚ ਵੱਜ ਗਈ ਅਤੇ ਉਹ ਜ਼ਖ਼ਮੀ ਹੋ ਕੇ ਮੋਟਰਸਾਈਕਲ ਸਮੇਤ ਡਿੱਗ ਗਏ। ਇਸ ਤੋਂ ਬਾਅਦ ਜ਼ਖ਼ਮੀ ਗੈਂਗਸਟਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਪਰ ਉਸ ਦਾ ਦੂਜਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ।

ਗਾਇਕ ਦੀ ਕਰ ਰਹੇ ਸਨ ਰੇਕੀ: ਪੁਲਿਸ ਮੁਤਾਬਿਕ ਕਾਬੂ ਵਿੱਚ ਆਏ ਗੈਂਗਸਟਰ ਨੇ ਖੁਲਾਸਾ ਕੀਤਾ ਹੈ ਕਿ ਉਹ ਕਿਸੇ ਨਾਮੀ ਗਾਇਕ ਦੀ ਰੇਕੀ ਕਰ ਰਹੇ ਸਨ ਅਤੇ ਇਹ ਗਾਇਕ ਉਨ੍ਹਾਂ ਦੇ ਨਿਸ਼ਾਨੇ ਉੱਤੇ ਸੀ। ਪੁਲਿਸ ਦਾ ਕਹਿਣਾ ਹੈ ਕਿ ਫੜ੍ਹੇ ਗਏ ਗੈਂਗਸਟਰ ਦਾ ਨਾਮ ਬਨਵਾਰੀ ਪਾਲ ਹੈ ਅਤੇ ਉਹ ਯੂਪੀ ਦੇ ਆਗਰਾ ਦਾ ਰਹਿਣ ਵਾਲਾ ਹੈ। ਇਸ ਮੌਕੇ ਆਲਾ ਅਧਿਕਾਰੀਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੰਜਾਬੀ ਗੀਤਕਾਰ ਬੰਟੀ ਬੈਂਸ ਦੇ ਮਾਮਲੇ ਨਾਲ ਇਨ੍ਹਾਂ ਗੈਂਗਸਟਰਾਂ ਦਾ ਕੋਈ ਵੀ ਸਬੰਧ ਨਹੀਂ ਸੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.