ETV Bharat / state

ਸਮਾਰਟ ਮੀਟਰਾਂ ਨੂੰ ਲੈ ਕੇ ਕਾਰੋਬਾਰੀਆਂ ਤੇ ਬਿਜਲੀ ਵਿਭਾਗ ਦੀ ਹੰਗਾਮੀ ਮੀਟਿੰਗ, ਕਾਰੋਬਾਰੀਆਂ ਨੇ ਕਿਹਾ ਦਿੱਤਾ ਜਾਵੇ ਮਾਰਚ 2025 ਤੱਕ ਦਾ ਸਮਾਂ - electricity department meeting

smart meters in Ludhiana: ਲੁਧਿਆਣਾ ਵਿਖੇ ਅੱਜ ਬਿਜਲੀ ਵਿਭਾਗ ਅਤੇ ਕਾਰੋਬਾਰੀਆਂ ਦੀ ਹੰਗਾਮੀ ਮੀਟਿੰਗ ਸੱਦੀ ਗਈ, ਜਿਸ ਵਿੱਚ ਕਾਰੋਬਾਰੀਆਂ ਅਤੇ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਦੂਜੇ ਅੱਗੇ ਆਪਣੇ ਪੱਖ ਰੱਖੇ ਇਸ ਦੌਰਾਨ ਉਹਨਾਂ ਕਾਰੋਬਾਰੀਆਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਇਆ।

Emergency meeting of businessmen and electricity department regarding smart meters in Ludhiana,
ਲੁਧਿਆਣਾ 'ਚ ਸਮਾਰਟ ਮੀਟਰਾਂ ਨੂੰ ਲੈ ਕੇ ਕਾਰੋਬਾਰੀਆਂ ਤੇ ਬਿਜਲੀ ਵਿਭਾਗ ਦੀ ਹੰਗਾਮੀ ਮੀਟਿੰਗ, (Ludhiana Reporter)
author img

By ETV Bharat Punjabi Team

Published : Aug 8, 2024, 5:48 PM IST

ਲੁਧਿਆਣਾ 'ਚ ਸਮਾਰਟ ਮੀਟਰਾਂ ਨੂੰ ਲੈ ਕੇ ਕਾਰੋਬਾਰੀਆਂ ਤੇ ਬਿਜਲੀ ਵਿਭਾਗ ਦੀ ਹੰਗਾਮੀ ਮੀਟਿੰਗ (Ludhiana Reporter)

ਲੁਧਿਆਣਾ : ਬਿਜਲੀ ਦੀ ਗੁਣਵੱਤਾ ਨੂੰ ਸੁਧਾਰਨ ਦੇ ਲਈ ਕੁਆਲਿਟੀ ਅਤੇ ਸਮਾਰਟ ਮੀਟਰ ਲਾਉਣ ਸਬੰਧੀ ਅੱਜ ਲੁਧਿਆਣਾ ਦੇ ਕਾਰੋਬਾਰੀਆਂ ਅਤੇ ਬਿਜਲੀ ਬੋਰਡ ਦੇ ਨਾਲ ਕੰਪਨੀ ਦੀ ਬੈਠਕ ਹੋਈ, ਇਸ ਬੈਠਕ ਤੋਂ ਬਾਅਦ ਕਾਰੋਬਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਕਤ ਇੰਡਸਟਰੀ ਪਹਿਲਾਂ ਹੀ ਕਾਫੀ ਨੁਕਸਾਨ ਦੇ ਵਿੱਚ ਹੈ। ਉਹਨਾਂ ਕਿਹਾ ਕਿ ਅਸੀਂ ਬਿਜਲੀ ਬੋਰਡ ਨੂੰ ਪਹਿਲਾਂ ਉਹਨਾਂ ਦੀ ਬਿਜਲੀ ਦੀ ਗੁਣਵੱਤਾ ਸੁਧਾਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਜੇਕਰ ਜਰਮਨ ਦੀ ਤਰਜ ਤੇ ਗੁਣਵੱਤਾ ਵਾਲੇ ਮੀਟਰ ਲਗਾਉਣੇ ਹਨ ਤਾਂ ਬਿਜਲੀ ਵੀ ਜਰਮਨ ਦੇ ਬਰਾਬਰ ਹੀ ਦੇਣੀ ਚਾਹੀਦੀ ਹੈ, ਉਹਨਾਂ ਕਿਹਾ ਬਿਜਲੀ ਤਾਂ ਬਹੁਤ ਮਾੜੀ ਹੈ।

ਕਾਰੋਬਾਰੀਆਂ ਨੂੰ ਪੇਸ਼ ਆ ਰਹੀਆਂ ਸੱਮਸਿਆਵਾਂ: ਇਸ ਮੌਕੇ ਯੂ ਸੀ ਪੀ ਐਮ ਏ ਦੇ ਪ੍ਰਧਾਨ ਹਰਸਿਮਰਨ ਜੀਤ ਸਿੰਘ ਲੱਕੀ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਮਹਿੰਗੀ ਬਿਜਲੀ ਲੈ ਰਹੇ ਹਨ। ਇੰਡਸਟਰੀ ਤੇ ਹੋਰ ਕੁਆਲਿਟੀ ਮੀਟਰ ਲਗਾਉਣ ਦਾ ਬੋਝ ਪਾਇਆ ਜਾ ਰਿਹਾ ਹੈ। ਜਿਸ ਕਰਕੇ ਅਸੀਂ ਪਾਵਰ ਕੌਮ ਨੂੰ ਸਾਫ ਤੌਰ ਤੇ ਅਗਲੇ ਸਾਲ ਮਾਰਚ ਤੱਕ ਦਾ ਸਮਾਂ ਦੇਣ ਲਈ ਕਿਹਾ ਹੈ। ਉੱਥੇ ਹੀ ਦੂਜੇ ਪਾਸੇ ਕੰਪਨੀ ਦੇ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਮੀਟਰ ਦੇ ਨਾਲ ਕਾਰੋਬਾਰੀ ਨੂੰ ਫਾਇਦਾ ਹੀ ਹੋਵੇਗਾ। ਉਹਨਾਂ ਕਿਹਾ ਕਿ ਅਜਿਹੇ ਡਿਵਾਈਸ ਲਾਉਣ ਨਾਲ ਬਿਜਲੀ ਦੀ ਗੁਣਵੱਤਾ ਵਧੇਗੀ ਅਤੇ ਫੈਕਟਰੀਆਂ ਦੇ ਵਿੱਚ ਮਸ਼ੀਨਰੀ ਸੜਨ ਦਾ ਖਤਰਾ ਘੱਟ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੀ ਇੰਡਸਟਰੀ ਦੇ ਵਿੱਚ ਸਾਨੂੰ ਚੰਗਾ ਸਮਰਥਨ ਮਿਲ ਰਿਹਾ ਹੈ ਅਤੇ ਲੋਕਾਂ ਨੇ ਇਸ ਵਿੱਚ ਕਾਫੀ ਦਿਲਚਸਪੀ ਵਿਖਾਈ ਹੈ। ਉਹਨਾਂ ਕਿਹਾ ਕਿ ਸਾਡੇ ਪ੍ਰੋਜੈਕਟ ਪਹਿਲਾਂ ਵੀ ਲੱਗੇ ਹੋਏ ਹਨ। ਜਿਨਾਂ ਤੋਂ ਚੰਗਾ ਰਿਜਲਟ ਮਿਲ ਰਿਹਾ।

ਬਿਜਲੀ ਅਧਿਕਾਰੀਆਂ ਨੇ ਸਮਾਰਟ ਮੀਟਰ ਦੱਸੇ ਲਾਹੇਵੰਦ: ਇਸ ਮੌਕੇ ਕੰਪਨੀ ਦੇ ਅਧਿਕਾਰੀਆਂ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਇਹ ਮੀਟਰ ਕਾਰੋਬਾਰੀਆਂ ਲਈ ਲਾਹੇਵੰਦ ਸਾਬਿਤ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਨਵੇਂ ਮੀਟਰ ਨਾ ਲਾਏ ਗਏ ਤਾਂ ਇੰਡਸਟਰੀ ਕਾਰੋਬਾਰੀਆਂ ਦੇ ਕਾਰਖਾਨੇ ਹਾਈ ਵੋਲਟੇਜ ਨਾਲ ਸੜ ਸਕਦੇ ਹਨ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਲਈ ਅੱਜ ਦੀ ਜਰੂਰਤ ਨੂੰ ਸਮਝਦੇ ਹੋਏ ਲੋੜ ਹੈ ਕਿ ਸਮਾਰਟ ਮੀਟਰਾਂ ਲਈ ਕਾਰੋਬਾਰੀ ਹਾਮੀ ਭਰ ਦੇਣ। ਉਹਨਾਂ ਕਿਹਾ ਕਿ ਅਜੇ ਅੱਗੇ ਵੀ ਮੀਟਿੰਗ ਹੋਵੇਗੀ ਜਿਸ ਵਿੱਚ ਹੋ ਸਕਦਾ ਹੈ ਕੋਈ ਹਲ ਨਿਕਲੇ ।

ETV Bharat Logo

Copyright © 2024 Ushodaya Enterprises Pvt. Ltd., All Rights Reserved.