ETV Bharat / state

ਸਮਰਾਲਾ 'ਚ ਭਲਕੇ ਹੋਣ ਵਾਲੀ ਕਾਂਗਰਸ ਦੀ ਮਹਾਂਰੈਲੀ ਨੂੰ ਲੈਕੇ ਪਾਰਟੀ ਵਰਕਰਾਂ ਦਾ ਉਤਸ਼ਾਹ ਵਧਾਉਣ ਅੰਮ੍ਰਿਤਸਰ ਪਹੁੰਚੇ ਚੋਣ ਅਬਜ਼ਰਵਰ - ਕਾਂਗਰਸ ਮਹਾਂਰੈਲੀ ਦੀ ਤਿਆਰੀ

ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਖੜ੍ਹਗੇ ਦੀ ਮੀਟਿੰਗ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਦੇ ਚੋਣ ਇੰਚਾਰਜ ਆਰ ਕੇ ਮਿਸ਼ਰਾ ਵੱਲੋਂ ਵੀ ਅੰਮ੍ਰਿਤਸਰ ਪਹੁੰਚ ਕੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ।

Election observers reached Amritsar to boost the enthusiasm of the party workers for the Congress rally to be held in Samrala
ਸਮਰਾਲਾ 'ਚ ਭਲਕੇ ਹੋਣ ਵਾਲੀ ਕਾਂਗਰਸ ਦੀ ਮਹਾਂਰੈਲੀ ਨੂੰ ਲੈਕੇ ਪਾਰਟੀ ਵਰਕਰਾਂ ਦਾ ਉਤਸ਼ਾਹ ਵਧਾਉਣ ਅੰਮ੍ਰਿਤਸਰ ਪਹੁੰਚੇ ਚੋਣ ਅਬਜ਼ਰਵਰ
author img

By ETV Bharat Punjabi Team

Published : Feb 10, 2024, 10:51 AM IST

ਸਮਰਾਲਾ 'ਚ ਭਲਕੇ ਹੋਣ ਵਾਲੀ ਕਾਂਗਰਸ ਦੀ ਮਹਾਂਰੈਲੀ ਨੂੰ ਲੈਕੇ ਪਾਰਟੀ ਵਰਕਰਾਂ ਦਾ ਉਤਸ਼ਾਹ ਵਧਾਉਣ ਅੰਮ੍ਰਿਤਸਰ ਪਹੁੰਚੇ ਚੋਣ ਅਬਜ਼ਰਵਰ

ਅੰਮ੍ਰਿਤਸਰ : ਪੰਜਾਬ ਵਿੱਚ ਕਾਂਗਰਸ ਪਾਰਟੀ ਵੱਲੋਂ 2024 ਦੀ ਚੋਣਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਿਸ ਦੇ ਚਲਦਿਆਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਪੰਜਾਬ ਵਿੱਚ ਪਹੁੰਚ ਰਹੇ ਹਨ ਅਤੇ ਉਹਨਾਂ ਦੀ ਆਮਦ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਛੋਟੇ ਲੀਡਰਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਅੰਮ੍ਰਿਤਸਰ ਦੇ ਚੋਣ ਇੰਚਾਰਜ ਆਰ ਕੇ ਮਿਸ਼ਰਾ ਵੱਲੋਂ ਵੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ 11 ਤਰੀਕ ਨੂੰ ਹੋਣ ਵਾਲੇ ਸੰਮੇਲਨ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਸ ਤੋਂ ਬਾਅਦ ਆਰ ਕੇ ਮਿਸ਼ਰਾ ਨੇ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਛੱਡਣ ਦੇ ਬਿਆਨ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਦੇ ਵੀ ਕਾਂਗਰਸ ਪਾਰਟੀ ਨਹੀਂ ਛੱਡਣਗੇ ਅਤੇ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਹੀ ਸਿਪਾਹੀ ਬਣ ਕੇ ਰਹਿਣਗੇ।

ਕਾਂਗਰਸ ਲੀਡਰਾਂ ਵਿੱਚ ਮੱਤਭੇਦ ਨਹੀਂ ਹੈ : ਉਹਨਾਂ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਲੀਡਰਾਂ ਦੇ ਵਿੱਚ ਮੱਤਭੇਦ ਨਹੀਂ ਹੈ ਅਤੇ ਨਾ ਹੀ ਇੱਕ ਦੂਸਰੇ ਉੱਪਰ ਉਹ ਨਿਸ਼ਾਨੇ ਸਾਧਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਪਰਿਵਾਰ ਵੱਡਾ ਹੈ ਅਤੇ ਇਸ ਕਰਕੇ ਛੋਟੀਆਂ ਮੋਟੀਆਂ ਗੱਲਾਂ ਹੋਈ ਜਾਂਦੀਆਂ ਹਨ। ਇਸ ਮੌਕੇ ਆਰ ਕੇ ਮਿਸ਼ਰਾ ਨੇ ਦੱਸਿਆ ਕਿ ਪੰਜਾਬ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵੱਖ-ਵੱਖ ਐਮਐਲਏ ਦੇ ਨਾਲ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਪਰ ਜਿੰਨਾ ਪਿਆਰ ਇਸ ਮੀਟਿੰਗ ਵਿੱਚ ਉਹਨਾਂ ਨੂੰ ਮਿਲਿਆ ਹੈ ਕਿਸੇ ਜਗ੍ਹਾ 'ਤੇ ਨਹੀਂ ਮਿਲਿਆ।

ਬੈਲਟ ਪੇਪਰ 'ਤੇ ਚੋਣਾਂ 'ਤੇ ਸਹਿਮਤੀ : ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਅਤੇ ਜੋ ਹੋਰ ਕਾਂਗਰਸ ਪਾਰਟੀ ਦੇ ਵਿੱਚ ਤੁਹਾਨੂੰ ਕਲੇਸ਼ ਨਜ਼ਰ ਆ ਰਿਹਾ ਹੈ ਉਹ ਕਾਂਗਰਸ ਪਾਰਟੀ ਦਾ ਪਰਿਵਾਰ ਵੱਡਾ ਹੋਣ ਕਰਕੇ ਨਜ਼ਰ ਆ ਰਿਹਾ ਹੈ। ਸਿੱਧੂ ਕਦੀ ਵੀ ਕਾਂਗਰਸ ਪਾਰਟੀ ਛੱਡ ਕੇ ਕਿਸੇ ਦੁਜੀ ਪਾਰਟੀ ਵਿੱਚ ਨਹੀਂ ਜਾਣਗੇ। ਉਹਨਾਂ ਕਿਹਾ ਕਿ ਪੂਰੇ ਦੇਸ਼ ਵਿੱਚ ਹੋਣ ਵਾਲੀ ਬੈਲਟ ਪੇਪਰ 'ਤੇ ਚੋਣਾਂ ਦੇ ਉੱਪਰ ਅਸੀਂ ਸਹਿਮਤੀ ਜਤਾਉਂਦੇ ਹਾਂ ਕਿਉਂਕਿ ਚੰਡੀਗੜ੍ਹ ਵਿੱਚ ਹੋਈ ਮੇਅਰ ਦੀ ਚੋਣ ਵਿੱਚ ਕੁਝ ਹੀ ਬੈਲਟ ਪੇਪਰ ਸਨ। ਜਿਸ ਕਰਕੇ ਇਹ ਧਾਂਦਲੀ ਕਰਨ ਵਿੱਚ ਕਾਮਯਾਬ ਰਹੇ ਸਨ।

ਆਮ ਵਰਕਰਾਂ ਦੀ ਹੋਵੇਗੀ ਸੁਣਵਾਈ : ਉੱਥੇ ਹੀ ਦੂਸਰੇ ਪਾਸ ਹੋਏ ਆਮ ਵਰਕਰਾਂ ਦਾ ਕਹਿਣਾ ਹੈ ਕਿ ਖੜਗੇ ਵੱਲੋਂ ਰੱਖੀ ਗਈ ਮੀਟਿੰਗ ਨਾਲ ਪੰਜਾਬ ਵਿੱਚ ਕਾਂਗਰਸ ਪਾਰਟੀ ਵਿੱਚ ਮਨੋਬਲ ਵਧੇਗਾ ਕਿਉਂਕਿ ਅਕਸਰ ਹੀ ਕਾਂਗਰਸ ਪਾਰਟੀ 'ਚ ਰਹਿਣ ਵਾਲੇ ਛੋਟੇ ਵਰਕਰਾਂ ਦੀ ਸੁਣਵਾਈ ਨਹੀਂ ਨਜ਼ਰ ਆ ਰਹੀ ਸੀ। ਇਸ ਸੰਮੇਲਨ ਦੌਰਾਨ ਸਾਨੂੰ ਉਮੀਦ ਹੈ ਕਿ ਜੋ ਕਾਂਗਰਸ ਪਾਰਟੀ ਦੇ ਪ੍ਰਧਾਨ ਹਨ ਉਹ ਕਾਂਗਰਸ ਪਾਰਟੀ ਨੂੰ ਦੁਬਾਰਾ ਤੋਂ ਸੁਰਜੀਵਤ ਕਰਨ ਵਾਸਤੇ ਵਧੀਆ ਕਦਮ ਚੁੱਕਣਗੇ। ਉਹਨਾਂ ਨੇ ਕਿਹਾ ਕਿ ਜੋ ਦੂਸਰੀਆਂ ਪਾਰਟੀਆਂ ਵਿੱਚੋਂ ਆਏ ਹੋਏ ਡੱਡੂ ਹਨ ਉਹ ਹਮੇਸ਼ਾ ਹੀ ਟਿਕਟ ਲਈ ਤੜਫਦੇ ਰਹਿੰਦੇ ਹਨ ਅਤੇ ਜਿਸ ਸਿਆਸੀ ਪਾਰਟੀ ਦੇ ਵਿੱਚ ਉਹ ਜਾਂਦੇ ਹਨ ਉਸ ਦਾ ਨੁਕਸਾਨ ਵੀ ਕਰਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.