ਅੰਮ੍ਰਿਤਸਰ/ਬਠਿੰਡਾ/ਸ੍ਰੀ ਮੁਕਤਸਰ ਸਾਹਿਬ: ਪੰਜਾਬ ਭਰ ਵਿੱਚ ਵੀ ਈਦ ਦਾ ਤਿਉਹਾਰ ਪੂਰੇ ਜ਼ੋਰਾਂ ਨਾਲ ਮਨਾਇਆ ਜਾ ਰਿਹਾ ਹੈ। ਮੁਸਲਿਮ ਭਾਈਚਾਰੇ ਲਈ ਇਹ ਦਿਨ ਖਾਸ ਹੈ ਜਿਸ ਦੇ ਚੱਲਦੇ ਸਥਾਨਕ ਸਿਆਸੀ ਨੇਤਾਵਾਂ ਵਲੋਂ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਅਕਾਲੀ ਦਲ ਦੇ ਨੇਤਾ ਅਨਿਲ ਜੋਸ਼ੀ ਅਤੇ ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੀ ਈਦ ਦੀ ਮੁਬਾਰਕਬਾਦ ਦੇਣ ਮਸਜਿਦ ਪੁਹੰਚੇ।
'ਮਿੱਠੀ ਈਦ': ਅੰਮ੍ਰਿਤਸਰ ਦੀ ਹਾਲ ਬਾਜ਼ਾਰ ਵਿੱਚ ਮਸਜਿਦ ਖੈਰਦੀਨ ਜਾਮਾ ਮਸਜਿਦ 'ਚ ਵੀ ਅੱਜ ਸਵੇਰੇ ਨਮਾਜ਼ ਅਦਾ ਕੀਤੀ ਗਈ ਅਤੇ ਇਸ ਤੋਂ ਬਾਅਦ ਸਾਰਿਆਂ ਨੇ ਇਕ-ਦੂਜੇ ਨੂੰ ਈਦ ਦੀ ਮੁਬਾਰਕਬਾਦ ਦੇ ਕੇ ਰੋਜ਼ੇ ਦੀ ਸਮਾਪਤੀ ਕੀਤੀ। ਇਸ ਮੌਕੇ ਮਸਜਿਦ ਦੇ ਇਮਾਮ ਨੇ ਪੂਰੀ ਦੁਨੀਆ 'ਚ ਸ਼ਾਂਤੀ ਕਾਇਮ ਰਹਿਣ ਦੀ ਦੁਆ ਕੀਤੀ। ਇਮਾਮ ਨੇ ਦੱਸਿਆ ਕਿ ਇਸ ਨੂੰ ਮਿੱਠੀ ਈਦ ਵੀ ਕਿਹਾ ਜਾਂਦਾ ਹੈ ਉਣਾ ਕਿਹਾ ਕਿ ਫਲਿਸਤੀਨ ਵਰਗੇ ਦੇਸ਼ਾਂ ਵਿੱਚ ਮਜਲੂਮਾਂ ਬੱਚੇ ਬਜ਼ੁਰਗਾਂ ਤੇ ਜੋ ਤਸ਼ੱਦਦ ਹੋ ਰਹੀ ਹੈ ਉਸਦੇ ਲਈ ਅੱਜ ਦੁਆ ਕੀਤੀ ਗਈ ਹੈ ਇਸ ਮੌਕੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਏ ਹੋਏ ਨੇਤਾਵਾਂ ਨੂੰ ਵੀ ਉਨ੍ਹਾਂ ਮੁਬਾਰਕਬਾਦ ਦਿੱਤੀ ਤੇ ਈਦ ਮਨਾਈ।
ਦੁਨੀਆ ਵਿਚ ਅਮਨ-ਸ਼ਾਂਤੀ ਬਹਾਲ ਰੱਖਣ ਦੀ ਦੁਆ: ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਸਜਿਦ 'ਚ ਪਹੁੰਚ ਕੇ ਮਸਜਿਦ ਦੇ ਮੌਲਵੀ ਨੂੰ ਈਦ ਮੁਬਾਰਕ ਦੀ ਵਧਾਈ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ ਈਦ-ਉਲ-ਫਿਤਰ ਦੀ ਜਾਣਕਾਰੀ ਦਿੰਦੇ ਹੋਏ ਪੂਰੀ ਦੁਨੀਆ ਨੂੰ ਈਦ ਮੁਬਾਰਕ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਅੱਜ ਦੇਸ਼ ਅਤੇ ਸੰਸਾਰ ਵਿੱਚ ਅਮਨ-ਸ਼ਾਂਤੀ ਬਹਾਲ ਕਰਨ ਦੀ ਅਰਦਾਸ ਕੀਤੀ। ਉਨ੍ਹਾਂ ਦੱਸਿਆ ਕਿ ਈਦ ਤੋਂ ਇਕ ਮਹੀਨਾ ਪਹਿਲਾਂ ਰੋਜ਼ੇ ਇਸ ਮਕਸਦ ਲਈ ਰੱਖੇ ਜਾਂਦੇ ਹਨ, ਤਾਂ ਜੋ ਜੇਕਰ ਕਿਸੇ ਵਿਅਕਤੀ ਨੇ ਕੋਈ ਗੁਨਾਹ ਕੀਤਾ ਹੈ ਤਾਂ ਉਹ ਰੋਜ਼ੇ ਰੱਖ ਕੇ ਆਪਣੀ ਆਤਮਾ ਨੂੰ ਸ਼ੁੱਧ ਰੱਖ ਸਕੇ। ਉਨ੍ਹਾਂ ਤੋਂ ਇਲਾਵਾ ਮਸਜਿਦ ਦੇ ਮੌਲਵੀ ਨੇ ਦੇਸ਼ ਅਤੇ ਦੁਨੀਆ ਵਿਚ ਅਮਨ-ਸ਼ਾਂਤੀ ਬਹਾਲ ਰੱਖਣ ਦਾ ਸੰਦੇਸ਼ ਦਿੱਤਾ ।
ਅੰਮ੍ਰਿਤਸਰ ਤੇ ਬਠਿੰਡਾ ਵਿੱਚ ਸਿਆਸੀ ਨੇਤਾਵਾਂ ਵਲੋਂ ਮਸਜਿਦ ਪਹੁੰਚ ਕੇ ਦਿੱਤੀ ਗਈ ਵਧਾਈ:-
ਇਸ ਮੌਕੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਇੱਕ ਦੂਜੇ ਦੇ ਗਲੇ ਮਿਲ ਕੇ ਈਦ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਕਿਹਾ ਕਿ ਅੱਜ ਸਾਰੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੰਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਦੇਸ਼ ਤਰੱਕੀ ਕਰੇ ਤੇ ਮਿਲ ਜੁਲ ਕੇ ਰਹੇ ਤੇ ਦੇਸ਼ ਵਿੱਚ ਅਮਨ ਸ਼ਾਂਤੀ ਰਹੇ।
ਇਸ ਮੌਕੇ ਅਕਾਲੀ ਦਲ ਦੇ ਨੇਤਾ ਅਨਿਲ ਜੋਸ਼ੀ ਨੇ ਕਿਹਾ ਕਿ ਅੱਜ ਮੁਸਲਿਮ ਭਾਈਚਾਰੇ ਲਈ ਬਹੁਤ ਵੱਡਾ ਦਿਨ ਹੈ ਅੱਜ ਉਹਨਾਂ ਵੱਲੋਂ ਈਦ ਉਲਿੱਤਰ ਦੀ ਨਮਾਜ਼ ਅਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਸਾਰੇ ਮੁਸਲਿਮ ਭਾਈਚਾਰਿਆਂ ਨੂੰ ਅਸੀਂ ਈਦ ਦੀ ਮੁਬਾਰਕਬਾਦ ਦਿੰਦੇ ਹਾਂ ਤੇ ਚਾਹੁੰਦੇ ਹਾਂ ਕਿ ਸਾਰੇ ਆਪਸ ਵਿੱਚ ਮਿਲ ਜੁਲ ਕੇ ਰਹਿਣ। ਉਨ੍ਹਾਂ ਕਿਹਾ ਕਿ ਈਦ ਉਲ ਫਿੱਤਰ ਦਾ ਤਿਉਹਾਰ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੋਣਾ ਸਾਨੂੰ ਸਿਖਾਉਂਦਾ ਹੈ ਇਸ ਕਰਕੇ ਅੱਜ ਅਸੀਂ ਇੱਥੇ ਪੁੱਜੇ ਹਾਂ ਤੇ ਸਭ ਨੂੰ ਇਹਦੀ ਮੁਬਾਰਕਬਾਦ ਦਿੰਦੇ ਹਾਂ।
ਇਸ ਮੌਕੇ ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੀ ਈਦ ਦੀ ਮੁਬਾਰਕਬਾਦ ਦੇਣ ਮਸਜਿਦ ਖੈਰਦੀਨ ਜਾਮਾ ਮਸਜਿਦ ਪੁਹੰਚੇ, ਉਹਨਾਂ ਵੀ ਮੁਸਲਿਮ ਭਾਈਚਾਰੇ ਦੇ ਗਲੇ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਆਏ ਹੋਏ ਨੇਤਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਈਦ ਦੇ ਪਵਿੱਤਰ ਦਿਹਾੜੇ ਮੌਕੇ ਈਦ ਦਾ ਤਿਉਹਾਰ ਬਠਿੰਡਾ ਦੀ ਈਦਗਾਹ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਅਦਾ ਕੀਤੀ ਗਈ। ਫਿਰ ਇੱਕ ਦੂਜੇ ਦੇ ਗਲ ਮਿਲ ਕੇ ਮੁਸਲਮਾਨ ਭਾਈਚਾਰ ਨੇ ਮੁਬਾਰਕਬਾਦ ਦਿੱਤੀ ਗਈ। ਇਸ ਸ਼ੁਭ ਦਿਹਾੜੇ ਮੌਕੇ ਵਿਸ਼ੇਸ਼ ਤੌਰ ਉੱਤੇ ਬਠਿੰਡਾ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਵਧਾਈਆਂ ਦੇਣ ਪਹੁੰਚੇ।
ਸ੍ਰੀ ਮੁਕਤਸਰ ਸਾਹਿਬ: ਇੱਥੋਂ ਦੀ ਜਾਮਾ ਮਸਜਿਦ ਵਿਖੇ ਇਮਾਮ ਮੁੰਹਮਦ ਹਾਸ਼ਿਮ ਨੇ ਈਦ ਦੀ ਨਮਾਜ਼ ਅਦਾ ਕਰਵਾਈ ਅਤੇ ਬਾਅਦ ਵਿਚ ਇਮਾਮ ਹਾਸ਼ਿਮ ਵਲੋਂ ਖ਼ੁਤ੍ਬਾ ਵੀ ਪੜ੍ਹ ਕੇ ਸੁਣਾਇਆ ਅਤੇ ਨਮਾਜ਼ ਅਦਾ ਕਰਨ ਮਗਰੋ ਮੁਸਲਿਮ ਭਾਈ ਚਾਰੇ ਦੇ ਲੋਕਾ ਨੇ ਇਕ ਦੂਸਰੇ ਦੇ ਗਲੇ ਲੱਗ ਕੇ ਇਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਇਸ ਮੌਕੇ ਮੁਸਲਿਮ ਭਾਈਚਾਰੇ ਵਲੋਂ ਭਾਰੀ ਇੱਕਠ ਵਿਚ ਈਦ ਦੀ ਨਮਾਜ਼ ਅਦਾ ਕੀਤੀ। ਇਸ ਮੌਕੇ ਸਹਿਰ ਨਿਵਾਸੀ ਹਿੰਦੂ ਅਤੇ ਸਿੱਖ ਭਾਈਚਾਰੇ ਨੇ ਵੀ ਮਸਜਿਦ ਵਿੱਚ ਆ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਵਲੋਂ ਵੀ ਸੁਰਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ, ਤਾਂ ਕਿ ਕੋਈ ਅਨਸੁਖਾਵੀ ਘਟਨਾ ਨਾ ਘਟ ਸਕੇ।