ਫਿਰੋਜ਼ਪੁਰ: ਪਿਛਲੇ ਦੋ ਸਾਲ ਤੋਂ ਲਗਾਤਾਰ ਬੰਦ ਚੱਲ ਰਹੀ ਮਾਲਬ੍ਰੋਸ ਜੀਰਾ ਸ਼ਰਾਬ ਫੈਕਟਰੀ ਦੇ ਬਾਹਰ ਸਾਂਝਾ ਮੋਰਚਾ ਵੱਲੋਂ ਧਰਨਾ ਦਿੱਤਾ ਗਿਆ ਹੈ। ਅੱਜ ਸਵੇਰੇ 7 ਵਜੇ ਸ਼ਰਾਬ ਫੈਕਟਰੀ ਦੇ ਮਾਲਕ ਦੀਪ ਮਲਹੋਤਰਾ ਦੇ ਅਲੱਗ ਅਲੱਗ ਟਿਕਾਣਿਆਂ ਉੱਤੇ ਈਡੀ ਵੱਲੋਂ ਰੇਡ ਕੀਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਮਾਲਬ੍ਰੋਸ ਸ਼ਰਾਬ ਫੈਕਟਰੀ ਦੇ ਬਾਹਰ ਬੈਠੇ ਧਰਨਾਕਾਰੀ ਆਗੂ ਰੋਮਨ ਬਰਾੜ ਨੇ ਦੱਸਿਆ ਕਿ ਈਡੀ ਵੱਲੋਂ ਜੋ ਰੇਡ ਕੀਤੀ ਗਈ ਹੈ, ਇਹ ਮਨੀ ਲਾਂਡਰਿੰਗ ਦੇ ਤਹਿਤ ਕੀਤੀ ਗਈ ਹੈ।
NGT ਨੂੰ ਕੀਤੀ ਜਾ ਚੁੱਕੀ ਸ਼ਿਕਾਇਤ: ਇਸ ਦੀ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ। ਰਮਨ ਬਰਾੜ ਨੇ ਦੱਸਿਆ ਕਿ 8 ਤੋਂ 10 ਗੱਡੀਆਂ, ਜਿਨ੍ਹਾਂ ਵਿੱਚ ਅਧਿਕਾਰੀ ਬੈਠ ਕੇ ਆਏ ਹਨ, ਉਨ੍ਹਾਂ ਵੱਲੋਂ ਅੰਦਰ ਦਫਤਰਾਂ ਵਿੱਚ ਛਾਣਬੀਨ ਕੀਤੀ ਗਈ ਹੈ। ਕਿਸੇ ਵੀ ਵਿਅਕਤੀ ਨੂੰ ਅੰਦਰ ਆਉਣ ਜਾਣ ਦੀ ਇਜਾਜ਼ਤ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਐਨਜੀਟੀ ਦੇ 18 ਤਰੀਕ ਦਿੱਲੀ ਦੇ ਵਿੱਚ ਪਈ ਹੋਈ ਹੈ ਜਿਹੜੀ ਕਿ ਅਖੀਰਲੀ ਸੁਣਵਾਈ ਹੈ।
ਸ਼ਰਾਬ ਫੈਕਟਰੀ ਬੰਦ ਕਰਨ ਦੀ ਮੰਗ: ਰਮਨ ਨੇ ਦੱਸਿਆ ਕਿ ਮਾਲ ਬਰੋਜ ਫੈਕਟਰੀ ਦੇ ਜੋ ਅਧਿਕਾਰੀ ਹਨ ਉਹ ਵੀ ਉੱਥੇ ਪਹੁੰਚਣਗੇ ਤੇ ਸਾਡੇ ਵੱਲੋਂ ਵੀ ਉੱਥੇ ਸਾਂਝਾ ਮੋਰਚਾ ਦੇ ਆਗੂ ਪਹੁੰਚਣਗੇ। ਉਸ ਨੇ ਦੱਸਿਆ ਕੀ ਸਾਂਝਾ ਮੋਰਚਾ ਜੀਰਾ ਵੱਲੋਂ ਇਕ ਬੱਸ ਭਰ ਕੇ ਦਿੱਲੀ ਲਈ ਰਵਾਨਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਆਸ ਹੈ ਕਿ ਐਨਡੀਟੀ ਤੋਂ ਕਿ ਲੋਕਾਂ ਦੇ ਹੱਕ ਵਿੱਚ ਫੈਸਲਾ ਆਵੇਗਾ। ਅਸੀਂ ਪੰਜਾਬ ਸਰਕਾਰ ਤੋਂ ਵੀ ਆਸ ਕਰਦੇ ਹਾਂ ਕਿ ਸ਼ਰਾਬ ਫੈਕਟਰ ਨੂੰ ਲਿਖਤੀ ਰੂਪ ਵਿੱਚ ਬੰਦ ਕੀਤਾ ਜਾਵੇ ਜੇ ਫੈਕਟਰੀ ਇਹ ਬੰਦ ਨਹੀਂ ਹੁੰਦੀ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ। ਦੱਸ ਦੇਈਏ ਕਿ ਦੀਪ ਮਲਹੋਤਰਾ ਸ਼ਰਾਬ ਦੇ ਵੱਡੇ ਕਾਰੋਬਾਰੀ ਹਨ ਅਤੇ ਫਰੀਦਕੋਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੀ ਰਹਿ ਚੁੱਕੇ ਹਨ।