ETV Bharat / state

ਚੰਡੀਗੜ੍ਹ ਦੇ ਸਾਬਕਾ IAS ਦੇ ਘਰ ED ਦੀ ਰੇਡ, ਕੋਠੀ ਚੋਂ ਕਰੋੜਾਂ ਦੀ ਨਕਦੀ ਤੇ ਗਹਿਣੇ ਬਰਾਮਦ - ED Raid On Former IAS Officer

ED Raid On Former IAS Officer : ਚੰਡੀਗੜ੍ਹ ਦੇ ਸਾਬਕਾ IAS ਮੋਹਿੰਦਰ ਸਿੰਘ ਦੇ ਘਰ ED ਦੀ ਰੇਡ ਹੋਈ ਹੈ ਜਿਸ ਦੌਰਾਨ ਉਨ੍ਹਾਂ ਦੀ ਕੋਠੀ ਚੋਂ ਕਰੋੜਾਂ ਦੀ ਨਕਦੀ ਤੇ ਗਹਿਣੇ ਬਰਾਮਦ ਕੀਤੇ ਗਏ ਹਨ। ਦੱਸ ਦਈਏ ਕਿ ਇਹ ਨੋਇਡਾ ਅਥਾਰਿਟੀ ਦੇ ਸੀਈਓ ਰਹਿ ਚੁੱਕੇ ਹਨ। ਪੜ੍ਹੋ ਪੂਰੀ ਖ਼ਬਰ।

ED Raid On Former IAS Officer Mohinder Singh
ਚੰਡੀਗੜ੍ਹ ਦੇ ਸਾਬਕਾ IAS ਦੇ ਘਰ ED ਦੀ ਰੇਡ (Etv Bharat (ਪੱਤਰਕਾਰ, ਚੰਡੀਗੜ੍ਹ))
author img

By ETV Bharat Punjabi Team

Published : Sep 19, 2024, 1:19 PM IST

ਚੰਡੀਗੜ੍ਹ: ਈਡੀ ਨੇ ਲਗਜ਼ਰੀ ਫਲੈਟ ਬਣਾਉਣ ਵਾਲੀ ਕੰਪਨੀ ਨਾਲ ਜੁੜੇ ਇੱਕ ਪ੍ਰੋਜੈਕਟ ਵਿੱਚ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਚੰਡੀਗੜ੍ਹ ਸਥਿਤ ਸੇਵਾਮੁਕਤ ਅਧਿਕਾਰੀ ਅਤੇ ਨੋਇਡਾ ਅਥਾਰਟੀ ਦੇ ਸਾਬਕਾ ਸੀਈਓ ਮਹਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਕਰੋੜਾਂ ਦੇ ਗਹਿਣੇ ਤੇ ਨਕਦੀ ਅਤੇ ਕਈ ਸ਼ੱਕੀ ਦਸਤਾਵੇਜ਼ ਬਰਾਮਦ ਹੋਏ ਹਨ। ਇਸ ਮਾਮਲੇ ਦੀ ਈਡੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਹ ਘਰ H.No.47 ਹੈ, ਜੋ ਸੈਕਟਰ 70 ਮੁਹਾਲੀ ਵਿੱਚ ਹੈ।

ਚੰਡੀਗੜ੍ਹ ਸਣੇ 11 ਥਾਵਾਂ 'ਤੇ ਕੀਤੀ ਗਈ ਛਾਪੇਮਾਰੀ

ਪਿਛਲੇ ਦੋ ਦਿਨਾਂ 'ਚ ਈਡੀ ਨੇ ਚੰਡੀਗੜ੍ਹ ਸਣੇ 11 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਇਹ ਛਾਪੇਮਾਰੀ ਦਿੱਲੀ, ਮੇਰਠ ਅਤੇ ਨੋਇਡਾ ਵਿੱਚ ਹੋਈ। ਇਸ ਦੌਰਾਨ ਪ੍ਰਾਜੈਕਟ ਨਾਲ ਜੁੜੇ ਹਰ ਵਿਅਕਤੀ ਦੀ ਜਾਇਦਾਦ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ।

ਕਰੋੜਾਂ ਦੀ ਬਰਾਮਦਗੀ

ਅੱਜ (ਵੀਰਵਾਰ) ਦੀ ਛਾਪੇਮਾਰੀ ਵਿੱਚ ਸਾਬਕਾ ਆਈਏਐਸ ਦੇ ਘਰੋਂ ਛਾਪੇਮਾਰੀ ਦੌਰਾਨ ਕਰੋੜਾਂ ਦਾ ਹੀਰਾ ਤੇ ਸੋਨੇ ਦੇ ਗਹਿਣੇ, ਕਰੋੜਾਂ ਰੁਪਏ ਦੀ ਨਕਦੀ ਅਤੇ ਕਈ ਸ਼ੱਕੀ ਦਸਤਾਵੇਜ਼ ਬਰਾਮਦ ਹੋਏ ਹਨ। ਇਹ 300 ਕਰੋੜ ਰੁਪਏ ਦਾ ਘਪਲਾ ਸੀ ਜਿਸ ਵਿੱਚ ਈਡੀ ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ। ਇਸ ਮਾਮਲੇ 'ਚ ਈਡੀ ਜਲਦ ਹੀ ਸਾਬਕਾ ਆਈਏਐਸ ਨੂੰ ਸੰਮਨ ਕਰ ਸਕਦੀ ਹੈ ਅਤੇ ਭਵਿੱਖ 'ਚ ਉਨ੍ਹਾਂ ਦੀ ਮੁਸ਼ਕਿਲ ਵੀ ਵਧ ਸਕਦੀ ਹੈ। ਇਸ ਦੌਰਾਨ ਈਡੀ ਨੇ ਮੇਰਠ ਨਿਵਾਸੀ ਆਦਿਤਿਆ ਗੁਪਤਾ ਅਤੇ ਆਸ਼ੀਸ਼ ਗੁਪਤਾ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਉਸ ਦੀ ਜਗ੍ਹਾ ਤੋਂ ਕਰੋੜਾਂ ਰੁਪਏ ਦੇ ਹੀਰੇ ਵੀ ਬਰਾਮਦ ਹੋਏ ਹਨ।

ਹਾਲਾਂਕਿ ਈਡੀ ਅਧਿਕਾਰੀ ਇਸ ਮਾਮਲੇ 'ਚ ਕੁਝ ਵੀ ਕਹਿਣ ਤੋਂ ਬਚ ਰਹੇ ਹਨ। ਸਾਬਕਾ ਆਈਐਸ ਅਧਿਕਾਰੀ ਦਾ ਨਾਂ ਇਸ ਤੋਂ ਪਹਿਲਾਂ ਯੂਪੀ ਵਿੱਚ ਮੈਮੋਰੀਅਲ ਘੁਟਾਲੇ ਵਿੱਚ ਵੀ ਆਇਆ ਸੀ। ਵਿਜੀਲੈਂਸ ਵੱਲੋਂ ਉਸ ਨੂੰ ਨੋਟਿਸ ਵੀ ਭੇਜਿਆ ਗਿਆ ਸੀ, ਉਹ ਉਸ ਸਮੇਂ ਵਿਦੇਸ਼ ਵਿੱਚ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.