ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਅਲਹਦਾ ਵਜ਼ੂਦ ਸਥਾਪਿਤ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹੇ ਹਨ ਗਾਇਕ ਸਿੱਪੀ ਗਿੱਲ, ਜੋ ਪਾਲੀਵੁੱਡ ਫਿਲਮ ਉਦਯੋਗ ਵਿੱਚ ਵੀ ਬਰਾਬਰਤਾ ਨਾਲ ਅਪਣੇ ਕਦਮ ਅੱਗੇ ਵਧਾ ਰਹੇ ਹਨ, ਜਿੰਨ੍ਹਾਂ ਵੱਲੋਂ ਇਸ ਦਿਸ਼ਾਂ ਵਿੱਚ ਕੀਤੀਆਂ ਜਾ ਰਹੀਆਂ ਪ੍ਰਭਾਵੀ ਕੋਸ਼ਿਸਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫਿਲਮ 'ਗ਼ਦਰੀ ਯੋਧੇ', ਜਿਸ ਵਿੱਚ ਉਹ ਬਿਲਕੁਲ ਨਵੇਂ ਅਵਤਾਰ ਵਿੱਚ ਨਜ਼ਰ ਆਉਣਗੇ। ਇਸ ਫਿਲਮ ਲਈ ਅਦਾਕਾਰਾ ਨੇ ਦਾੜ੍ਹੀ ਵੀ ਵਧਾ ਲਈ ਹੈ, ਪ੍ਰਸ਼ੰਸਕ ਵੀ ਅਦਾਕਾਰ ਦੇ ਇਸ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਇੱਕ ਨੇ ਲਿਖਿਆ, 'ਬਹੁਤ ਖੂਬ ਮੇਰਾ ਵੀਰ, ਸੱਚੀ ਕੋਈ ਅੱਖਰ ਨੀ ਮੇਰੇ ਕੋਲ ਲਿਖਣ ਨੂੰ ਵੀਰੇ...ਬਸ ਅਕਾਲ ਪੁਰਖ ਚੜ੍ਹਦੀ ਕਲਾ 'ਚ ਰੱਖਣ।'
ਲੰਮੇਂ ਸਮੇਂ ਬਾਅਦ ਵਜ਼ੂਦ ਵਿੱਚ ਆਵੇਗੀ ਫਿਲਮ
ਉਲੇਖਯੋਗ ਹੈ ਕਿ ਸਾਲ 2015 ਵਿੱਚ ਸ਼ੁਰੂ ਕੀਤੀ ਗਈ ਉਕਤ ਫਿਲਮ ਅਦਾਕਾਰ ਸਿੱਪੀ ਗਿੱਲ ਦੀਆਂ ਸ਼ੁਰੂਆਤੀ ਫਿਲਮਾਂ ਵਿੱਚੋ ਸਭ ਤੋਂ ਅਹਿਮ ਰਹੀ ਹੈ, ਜਿਸ ਦਾ ਨਿਰਦੇਸ਼ਨ ਪਰਮਜੀਤ ਸਿੰਘ ਅਤੇ ਲੇਖਨ ਪ੍ਰਿੰਸ ਕੰਵਲਜੀਤ ਸਿੰਘ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜਿੰਨ੍ਹਾਂ ਲਈ ਵੀ ਇਹ ਪਲੇਠੀਆਂ ਫਿਲਮਾਂ ਵਿੱਚੋਂ ਰਹੀ ਹੈ, ਪਰ ਉਸ ਸਮੇਂ ਨਵੀਆਂ ਪ੍ਰਤਿਭਾਵਾਂ ਨਾਲ ਅੋਤ-ਪੋਤ ਇਸ ਫਿਲਮ ਨੂੰ ਮੁਨਾਸਿਬ ਸਿਨੇਮਾ ਮਾਹੌਲ ਨਹੀਂ ਮਿਲ ਸਕਿਆ, ਜਿਸ ਦੇ ਮੱਦੇਨਜ਼ਰ ਕਾਫ਼ੀ ਸ਼ੂਟਿੰਗ ਨਿਪਟਾ ਲਏ ਜਾਣ ਦੇ ਬਾਵਜੂਦ ਆਰਥਿਕ ਮੁਸ਼ਕਿਲਾਂ ਵਿੱਚ ਘਿਰੀ ਇਹ ਫਿਲਮ ਸੰਪੂਰਨਤਾ ਖੁਣੋ ਲਟਕ ਗਈ, ਜੋ ਹੁਣ ਪ੍ਰਿੰਸ ਕੰਵਲਜੀਤ ਸਿੰਘ ਦੀ ਮਜ਼ਬੂਤ ਹੋਈ ਸਿਨੇਮਾ ਦ੍ਰਿਸ਼ਾਂਵਲੀ ਬਾਅਦ ਆਖਿਰ ਸਾਲਾਂਬੱਧੀ ਛਾਈ ਰਹੀ ਸੰਘਣੇ ਕੋਹਰੇ ਦੀ ਧੁੰਦ ਵਿੱਚੋਂ ਬਾਹਰ ਆ ਗਈ ਹੈ।
ਪੰਜਾਬ ਤੋਂ ਇਲਾਵਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਖਿੱਤੇ ਵਿੱਚ ਵੀ ਫਿਲਮਾਈ ਜਾ ਚੁੱਕੀ ਉਕਤ ਫਿਲਮ ਦਾ ਪੈਚਵਰਕ ਸ਼ੂਟ ਪੰਜਾਬ ਵਿੱਚ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੌਰਾਨ ਅਦਾਕਾਰ ਸਿੱਪੀ ਗਿੱਲ ਉਪਰ ਕਾਫ਼ੀ ਅਹਿਮ ਸੀਨਜ਼ ਦਾ ਫਿਲਮਾਂਕਣ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ, ਜੋ ਇਸ ਫਿਲਮ ਵਿੱਚ ਲੀਡ ਅਤੇ ਗਦਰੀ ਯੋਧੇ ਦੀ ਭੂਮਿਕਾ ਨਿਭਾਉਂਦੇ ਨਜ਼ਰੀ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਪ੍ਰਿੰਸ ਕੰਵਲਜੀਤ ਸਿੰਘ ਖੁਦ ਵੀ ਮਹੱਤਵਪੂਰਣ ਕਿਰਦਾਰ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ।
ਦੇਸ਼ ਦੇ ਅਜ਼ਾਦੀ ਸੰਗ੍ਰਾਮ ਵਿੱਚ ਗਦਰੀ ਬਾਬਿਆਂ ਦੀ ਉਲੇਖਯੋਗ ਭੂਮਿਕਾ ਨੂੰ ਰੂਪਾਂਤਰਿਤ ਕਰਦੀ ਇਸ ਫਿਲਮ ਵਿਚਲੇ ਅਪਣੇ ਨਿਵੇਕਲੇ ਰੋਲ ਨੂੰ ਲੈ ਕੇ ਅਦਾਕਾਰ ਸਿੱਪੀ ਗਿੱਲ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿਸ ਸੰਬੰਧਤ ਅਪਣੇ ਖੁਸ਼ੀ ਭਰੇ ਰੋਅ ਦਾ ਪ੍ਰਗਟਾਵਾ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਹੈ।
ਇਹ ਵੀ ਪੜ੍ਹੋ: