ਲੁਧਿਆਣਾ: ਲੁਧਿਆਣਾ ਦੇ ਚੀਮਾ ਚੌਕ ਨੇੜੇ ਦੇਰ ਰਾਤ ਕਰੀਬ ਮਰਸਡੀਜ਼ ਅਤੇ ਬਰਿਜ਼ਾ ਕਾਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਵਿੱਚ ਮਰਸਡੀਜ਼ ਕਾਰ ਦੇ ਏਅਰਬੈਗ ਵੀ ਖੁੱਲ੍ਹ ਗਏ ਅਤੇ ਸਾਹਮਣੇ ਵਾਲਾ ਸ਼ੀਸ਼ਾ ਅਤੇ ਬੋਨਟ ਚਕਨਾਚੂਰ ਹੋ ਗਏ। ਕਾਰ ਵਿੱਚ ਬੈਠੇ ਦੋ ਨੌਜਵਾਨਾਂ ਵਿੱਚੋਂ ਇੱਕ ਦੇ ਮੱਥੇ ’ਤੇ ਸੱਟ ਲੱਗ ਗਈ। ਜਿਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਬਰਿਜ਼ਾ ਕਾਰ, ਟੱਕਰ ਤੋਂ ਬਾਅਦ, ਸੜਕ 'ਤੇ ਤਿੰਨ ਵਾਰ ਬੁਰੀ ਤਰ੍ਹਾਂ ਘੁੰਮ ਗਈ। ਬਰਿਜ਼ਾ ਕਾਰ ਚਾਲਕ ਦੀ ਲੱਤ ਜ਼ਖ਼ਮੀ ਹੋ ਗਈ ਹੈ। ਜ਼ਖਮੀਆਂ ਦੀ ਸਨਾਖ਼ਤ ਸੁਦਾਮਾ ਅਤੇ ਅਮਨਦੀਪ ਹਨ।
ਸੁਦਾਮਾ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ
ਜਾਣਕਾਰੀ ਦਿੰਦੇ ਹੋਏ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ ਦੋਸਤ ਸੁਦਾਮਾ ਅਤੇ ਭਰਾ ਨਾਲ ਮਰਸਡੀਜ਼ ਕਾਰ 'ਚ ਰਾਤ ਨੂੰ ਘੁੰਮਣ ਗਏ ਸੀ। ਉਨ੍ਹਾਂ ਨੇ ਸੂਫ਼ੀਆਨਾ ਚੌਕ ਤੋਂ ਕਾਰ ਵਿੱਚ ਯੂ-ਟਰਨ ਲੈਣਾ ਸੀ ਪਰ ਇਸ ਤੋਂ ਪਹਿਲਾਂ ਇੱਕ ਤੇਜ਼ ਰਫ਼ਤਾਰ ਬਰਿਜ਼ਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਸੁਦਾਮਾ ਦੀਆਂ ਅੱਖਾਂ ਅੱਗੇ ਪੂਰਾ ਹਨੇਰਾ ਛਾ ਗਿਆ। ਉਸ ਦੇ ਮੱਥੇ ਤੋਂ ਖੂਨ ਵਹਿਣ ਲੱਗਾ। ਬਰਿਜ਼ਾ ਕਾਰ ਚਾਲਕ ਫੋਨ ਤੇ ਗੱਲ ਕਰਦੇ ਕਾਰ ਚਲਾ ਰਿਹਾ ਸੀ ਜਿਸ ਵੇਲੇ ਇਹ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਉਹ ਮੌਕੇ ਤੋਂ ਇੱਧਰ ਉੱਧਰ ਹੋ ਗਿਆ। ਮਰਸਡੀਜ਼ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਚਾਲਕ ਲੁਧਿਆਣਾ ਸੀ ਘੋੜਾ ਕਲੋਨੀ ਦੇ ਵਸਨੀਕ ਹਨ। ਮੌਕੇ ’ਤੇ ਚੌਕੀ ਜਨਕਪੁਰੀ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਨੇ ਦੇਰ ਰਾਤ ਸੜਕ ਦੇ ਵਿਚਕਾਰੋਂ ਸੜਕ ਕਿਨਾਰੇ ਖੜ੍ਹੇ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਹੈ।
ਸੰਤੁਲਨ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ
ਦੂਜੇ ਪਾਸੇ ਕਾਰ ਚਾਲਕ ਅਮਨਦੀਪ ਦੇ ਦੋਸਤ ਨੇ ਦੱਸਿਆ ਕਿ ਅਮਨਦੀਪ ਮੇਲਾ ਦੇਖ ਕੇ ਆਪਣੇ ਪਰਿਵਾਰ ਸਮੇਤ ਆਇਆ ਸੀ। ਆਪਣੇ ਪਰਿਵਾਰ ਨੂੰ ਛੱਡ ਕੇ ਉਹ ਆਪਣੀ ਫੈਕਟਰੀ ਤੋਂ ਕਿਤੇ ਜਾ ਰਿਹਾ ਸੀ। ਮਰਸਡੀਜ਼ ਕਾਰ ਵੀ ਤੇਜ਼ ਰਫਤਾਰ 'ਤੇ ਸੀ। ਸੰਤੁਲਨ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਕਿਹਾ ਕਿ ਮੌਕੇ 'ਤੇ ਪੁਲਿਸ ਪਹੁੰਚੀ ਹੈ ਦੋਵੇਂ ਹੀ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਹੈ। ਪਰ ਸੁੱਖ ਦੀ ਗੱਲ ਇਹ ਰਹੀ ਕਿ ਇੰਨੀ ਤੇਜ਼ ਰਫਤਾਰ ਟੱਕਰ ਹੋਣ ਦੇ ਬਾਵਜੂਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇੱਕ ਨੌਜਵਾਨ ਜ਼ਖਮੀ ਹੋਇਆ ਹੈ ਜਿਸ ਦੀਆਂ ਮਾਮੂਲੀ ਸੱਟਾਂ ਵੱਜੀਆਂ ਹਨ।