ਅੰਮ੍ਰਿਤਸਰ: ਅੰਮ੍ਰਿਤਸਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੂਰਜ ਦੇਵਤਾ ਦੇ ਪ੍ਰਕੋਪ ਦੇ ਚੱਲਦੇ ਗਰਮੀ ਬਹੁਤ ਜਿਆਦਾ ਹੋ ਗਈ ਹੈ। ਜਿਸਦੇ ਚਲਦੇ ਲੋਕਾਂ ਦਾ ਘਰੋਂ ਕੰਮ-ਕਾਜ ਲਈ ਨਿਕਲਣਾ ਮੁਸ਼ਕਿਲ ਹੋਈਆ ਪਿਆ ਹੈ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੱਧ ਰਹੀ ਗਰਮੀ ਦੇ ਚਲਦੇ ਸਕੂਲਾਂ ਦੇ ਸਮੇਂ ਵਿੱਚ ਵੀ ਤਬਦੀਲੀ ਲਿਆਂਦੀ ਗਈ ਹੈ। ਜਿੱਥੇ ਪਹਿਲਾਂ ਇਹ ਸਕੂਲ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲੱਗਦੇ ਸਨ। ਹੁਣ ਸਮੇਂ ਵਿੱਚ ਤਬਦੀਲੀ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਇਸ ਸਕੂਲ ਲੱਗਿਆ ਕਰਨਗੇ। ਕਿਉਂਕਿ ਵੱਧ ਰਹੀ ਗਰਮੀ ਦੇ ਚਲਦੇ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ।
7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਸਕੂਲਾਂ ਦਾ ਸਮਾਂ: ਉੱਥੇ ਹੀ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵਧੀ ਗਰਮੀ ਦੇ ਚੱਲਦੇ ਸਮੇਂ ਵਿੱਚ ਤਬਦੀਲੀ ਨੂੰ ਲੈ ਕੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਰਮੀ ਬਹੁਤ ਜਿਆਦਾ ਹੋ ਗਈ ਹੈ। ਜਿਸਦੇ ਚਲਦੇ ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਹ ਬਹੁਤ ਹੀ ਵਧੀਆ ਫੈਸਲਾ ਹੈ ਕਿਉਂਕਿ ਵੱਧ ਰਹੀ ਗਰਮੀ ਦੇ ਚਲਦੇ ਬੱਚੇ ਕਾਫੀ ਬਿਮਾਰ ਹੋ ਜਾਂਦੇ ਹਨ। ਇਸ ਕਰਕੇ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਦਾ ਸਕੂਲਾਂ ਦਾ ਸਮਾਂ ਬਹੁਤ ਵਧੀਆ ਰੱਖਿਆ ਗਿਆ ਹੈ।
ਪੰਜਾਬ ਸਰਕਾਰ ਦੇ ਫੈਸਲੇ ਦੀ ਸ਼ਲਾਘਾ : ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਵੀ ਸਕੂਲਾਂ ਦੇ ਵਿੱਚ ਬੱਚਿਆਂ ਲਈ ਵਧਦੀ ਗਰਮੀ ਚਲਦੇ ਪੂਰੇ ਭੁਗਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰ ਇੱਕ ਕਲਾਸ ਦੇ ਵਿੱਚ ਘੱਟ ਗਿਣਤੀ ਵਿੱਚ ਬੱਚੇ ਬਿਠਾਏ ਜਾ ਰਹੇ ਹਨ। ਬੱਚਿਆਂ ਨੂੰ ਬਿਠਾਉਣ ਦੇ ਵਿੱਚ ਥੋੜਾ ਫਾਸਲਾ ਵੀ ਰੱਖਿਆ ਗਿਆ ਹੈ ਤੇ ਨਾਲ ਹੀ ਸਕੂਲਾਂ ਦੇ ਕਮਰਿਆਂ ਦੇ ਵਿੱਚ ਕੂਲਰ ਵੀ ਲਗਾਏ ਗਏ ਹਨ। ਬਿਜਲੀ ਚਲੀ ਜਾਉਣ ਤੇ ਜਨਰੇਟਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਠੰਡੇ ਪਾਣੀ ਦੀਆਂ ਮਸ਼ੀਨਾਂ ਵੀ ਲਗਾਈਆਂ ਗਈਆਂ ਹਨ ਤਾਂ ਜੋ ਗਰਮੀ ਵਿੱਚ ਬੱਚੇ ਠੰਡਾ ਪਾਣੀ ਪੀ ਸਕਣ। ਉੱਥੇ ਹੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਛੱਡਣ ਆਏ ਮਾਪਿਆਂ ਨੇ ਵੀ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ।
ਸਕੂਲੀ ਬੱਚਿਆਂ ਨੂੰ ਗਰਮੀ ਤੋਂ ਵੀ ਰਾਹਤ: ਉਨ੍ਹਾਂ ਕਿਹਾ ਕਿ ਗਰਮੀ ਬਹੁਤ ਜਿਆਦਾ ਹੋ ਗਈ ਹੈ ਤੇ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋਇਆ ਪਿਆ ਹੈ। ਇੱਥੋਂ ਤੱਕ ਕਿ ਕੰਮ-ਕਾਜ ਵੀ ਕਾਫੀ ਪ੍ਰਭਾਵਿਤ ਹੋ ਰਹੇ ਹਨ। ਜਿਸ ਦੇ ਚਲਦੇ ਬੱਚੇ ਸਮੇਂ ਸਿਰ ਸਕੂਲ ਜਾ ਸਕਣਗੇ ਤੇ ਸਮੇਂ ਸਿਰ ਹੀ ਘਰ ਆ ਸਕਣਗੇ, ਇਸ ਦੇ ਚਲਦੇ ਬੱਚਿਆਂ ਨੂੰ ਗਰਮੀ ਤੋਂ ਵੀ ਰਾਹਤ ਮਿਲੇਗੀ।
- ਭਾਜਪਾ ਉਮੀਦਵਾਰ ਤਰਨਜੀਤ ਸੰਧੂ ਦੇ ਹੱਕ 'ਚ ਤਰੁਣ ਚੁੱਘ ਨੇ ਕੀਤਾ ਚੋਣ ਪ੍ਰਚਾਰ, ਕੈਂਪੇਨ ਦੌਰਾਨ ਕਾਂਗਰਸ ਅਤੇ 'ਆਪ' ਨੂੰ ਲਪੇਟਿਆ - BJP campaigned in Amritsar
- ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ - Demonstration against Punjab Govt
- ਸੁਖਬੀਰ ਬਾਦਲ ਨੇ ਭਲਾਈਆਣਾ ਵਿੱਚ ਰਾਜਵਿੰਦਰ ਸਿੰਘ ਧਰਮਕੋਟ ਦੇ ਹੱਕ 'ਚ ਕੀਤੀ ਰੈਲੀ - Rally by Sukhbir Singh Badal