ਅੰਮ੍ਰਿਤਸਰ: ਆਪਣੀਆਂ ਮੰਗਾਂ ਮੰਨਵਾਉਣ ਜਾਂ ਹੋਰ ਕਈ ਕਾਰਨਾਂ ਕਰਕੇ ਹਰ ਰੋਜ਼ ਕਈ ਲੋਕ ਪੁਲਿਸ ਅਤੇ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਨਜ਼ਰ ਆਉਦੇ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਵਿਖੇ ਦੇਰ ਰਾਤ 12 ਵਜੇ ਤੱਕ ਦੁਕਾਨਾਂ ਖੁੱਲੀਆਂ ਹੋਣ ਕਰਕੇ ਪੁਲਿਸ ਮੁਲਾਜ਼ਿਮਾਂ ਨੇ ਦੁਕਾਨਦਾਰਾਂ 'ਤੇ ਡੰਡੇ ਚਲਾਏ ਅਤੇ ਦੁਕਾਨਾਂ ਨੂੰ ਬੰਦ ਕਰਵਾ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਦੱਸ ਦਈਏ ਕਿ ਇਸ ਮਾਮਲੇ ਤੋਂ ਬਾਅਦ ਦੁਕਾਨਦਾਰਾਂ ਨੇ ਗੁੱਸੇ 'ਚ ਆ ਕੇ ਅੱਜ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕਰਦਿਆ ਪੰਜਾਬ ਸਰਕਾਰ ਦੇ ਵਿਰੁਧ ਨਾਅਰੇਬਾਜ਼ੀ ਕੀਤੀ ਹੈ।
- ਨਸ਼ੇ ਦੀ ਓਵਰਡੋਜ਼ ਨਾਲ 24 ਸਾਲਾ ਪੁਲਿਸ ਮੁਲਾਜ਼ਮ ਦੀ ਹੋਈ ਮੌਤ, ਇਕਲੌਤਾ ਪੁੱਤ ਸੀ ਮ੍ਰਿਤਕ - Death of policeman due to drugs
- ਪਠਾਨਕੋਟ ਦੀ ਲੀਚੀ ਪਹੁੰਚੇਗੀ ਲੰਡਨ, ਜਾਣੋਂ ਪਹਿਲੀ ਵਾਰ ਵਿਦੇਸ਼ ਨਿਰਯਾਤ ਹੋਈ ਲੀਚੀ 'ਚ ਕੀ ਹੈ ਖਾਸ - pathankot litchi exported
- ਧਾਰਮਿਕ ਸਥਾਨਾਂ ਨੂੰ ਪਿਕਨਿਕ ਸਪੋਟ ਨਹੀਂ ਸਮਝਣਾ ਚਾਹੀਦਾ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ - Jathedar Giani Harpreet Singh
ਇਸ ਸੰਬਧੀ ਦੁਕਾਨਦਾਰਾਂ ਵਲੋ ਇਕੱਠੇ ਹੋ ਪੁਲਿਸ ਅਤੇ ਪੰਜਾਬ ਸਰਕਾਰ ਪ੍ਰਤੀ ਰੋਸ ਜਾਹਿਰ ਕਰਦਿਆ ਦੱਸਿਆ ਗਿਆ ਹੈ ਕਿ ਬੀਤੀ ਰਾਤ 11 ਵਜੇ ਤਿੰਨ ਕੰਮਾਡੋ ਅਤੇ ਇੱਕ ਏਐਸਆਈ ਨੇ ਅਚਾਨਕ ਦੁਕਾਨ 'ਚ ਆ ਕੇ ਕੰਮ ਕਰ ਰਹੇ ਮੁੰਡਿਆਂ ਦੇ ਚਪੇੜਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸਦੇ ਚਲਦਿਆਂ ਗ੍ਰਾਹਕ ਡਰ ਕੇ ਭੱਜ ਗਏ ਅਤੇ ਦੁਕਾਨ 'ਤੇ ਕੰਮ ਕਰਨ ਵਾਲੇ ਮੁੰਡੇ ਵੀ ਹੁਣ ਕੰਮ 'ਤੇ ਨਹੀ ਆ ਰਹੇ। ਇਸ ਕਾਰਨ ਸਾਡੇ ਕੰਮ 'ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪੁਲਿਸ ਵਲੋ ਦੁਕਾਨਾਂ 'ਚ ਆਉਣ ਸਬੰਧੀ ਕੋਈ ਵੀ ਨੋਟਿਸ ਨਹੀ ਦਿਤਾ ਗਿਆ ਸੀ। ਦੱਸ ਦਈਏ ਕਿ ਪੁਲਿਸ ਦੀ ਅਚਾਨਕ ਸਖਤੀ ਅਤੇ ਇਸ ਰਵੱਈਏ ਕਾਰਨ ਦੁਕਾਨਦਾਰ ਗੁੱਸੇ ਵਿੱਚ ਹਨ। ਇਸ ਕਰਕੇ ਹੁਣ ਦੁਕਾਨਦਾਰਾਂ ਵੱਲੋ ਪੁਲਿਸ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਨਾਅਰੇਬਾਜ਼ੀ ਕਰਦੇ ਹੋਏ ਪੀੜਿਤ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਕੰਮ ਕਰਨ ਦਿੱਤਾ ਜਾਵੇ।