ETV Bharat / state

ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਹੋਇਆ ਸੜ ਕੇ ਸੁਆਹ - fire at the scrap shop in Barnala - FIRE AT THE SCRAP SHOP IN BARNALA

Fire At Scrap Shop: ਬਰਨਾਲਾ ਵਿੱਚ ਭਦੌੜ-ਬਾਜਾਖਾਨਾ ਰੋਡ ਉੱਤੇ ਇੱਕ ਸਕਰੈਪ ਦੀ ਦੁਕਾਨ ਨੂੰ ਅੱਗ ਲੱਗਣ ਨਾਲ ਕਰੀਬ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਪੀੜਤ ਸਕਰੈਪ ਮਾਲਕ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ।

FIRE AT THE SCRAP SHOP
ਬਰਨਾਲਾ 'ਚ ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
author img

By ETV Bharat Punjabi Team

Published : May 2, 2024, 7:23 AM IST

ਲੱਖਾਂ ਦਾ ਸਮਾਨ ਹੋਇਆ ਸੜ ਕੇ ਸੁਆਹ

ਬਰਨਾਲਾ: ਭਦੌੜ ਵਿਖੇ ਬਾਜਾਖਾਨਾ ਰੋਡ ਉੱਤੇ ਮੀਰੀ ਪੀਰੀ ਕਾਲਜ ਨੇੜੇ ਇੱਕ ਕਬਾੜ ਦੀ ਦੁਕਾਨ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬਾਜਾਖਾਨਾ ਰੋਡ ਉੱਤੇ ਸਕਰੈਪ ਸਟੋਰ (ਕਬਾੜ ਦੀ ਦੁਕਾਨ) ਚਲਾ ਰਹੇ ਚਮਕੌਰ ਸਕਰੈਪ ਸਟੋਰ ਨੂੰ ਭਿਆਨਕ ਅੱਗ ਲੱਗ ਗਈ। ਜਾਣਕਾਰੀ ਦਿੰਦਿਆਂ ਸਕਰੈਪ ਸਟੋਰ ਦੇ ਮਾਲਕ ਚਮਕੌਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਬਾਜਾਖਾਨਾ ਰੋਡ ਉੱਤੇ ਸਕਰੈਪ ਸਟੋਰ ਕਬਾੜ ਦੀ ਦੁਕਾਨ ਚਲਾ ਰਿਹਾ ਹੈ ਅਤੇ ਅੱਜ ਉਸਦੇ ਗੁਆਂਢ ਵਿੱਚ ਇੱਕ ਕਿਸਾਨ ਵੱਲੋਂ ਆਪਣੀ ਕਣਕ ਵੱਢਣ ਤੋਂ ਬਾਅਦ ਨਾੜ ਨੂੰ ਅੱਗ ਲਗਾ ਦਿੱਤੀ ਗਈ।

ਲੱਖਾਂ ਦਾ ਨਕਸਾਨ: ਕਿਸਾਨ ਨੂੰ ਅੱਗ ਲਗਾਉਣ ਤੋਂ ਰੋਕਿਆ ਵੀ ਸੀ ਪ੍ਰੰਤੂ ਉਸ ਨੇ ਇੱਕ ਨਹੀਂ ਸੁਣੀ ਅਤੇ ਉਹ ਨਾੜ ਨੂੰ ਅੱਗ ਲਗਾ ਕੇ ਚਲਾ ਗਿਆ ਤਾਂ ਅੱਗ ਵਧ ਕੇ ਉਹਨਾਂ ਦੇ ਕਵਾੜ ਸਟੋਰ ਦੇ ਅੰਦਰ ਆ ਗਈ ਜੋ ਕਿ ਉਸ ਦੀਆਂ ਖਰੀਦੀਆਂ ਹੋਈਆਂ ਗੱਡੀਆਂ ਨੂੰ ਲੱਗ ਗਈ। ਜਿਸ ਨਾਲ ਉਸ ਦਾ ਤਕਰੀਬਨ 50-55 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਹਨਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਵੀ ਉਹਨਾਂ ਦੀ ਦੁਕਾਨ ਵਿੱਚ ਪਏ ਕਬਾੜ ਨੂੰ ਅੱਗ ਲੱਗ ਗਈ ਸੀ, ਜਿਸ ਨਾਲ ਉਸਦਾ ਪਹਿਲਾਂ ਵੀ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ। ਉਹਨਾਂ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਬਣਦਾ ਲੱਖਾਂ ਰੁਪਏ ਮੁਆਵਜਾ ਦਿੱਤਾ ਜਾਵੇ ਅਤੇ ਅੱਗ ਲਗਾਉਣ ਵਾਲ਼ੇ ਕਿਸਾਨ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ।

ਅੱਗ ਉੱਤੇ ਕਾਬੂ: ਕਬਾੜ ਦੀ ਦੁਕਾਨ ਵਾਲੇ ਨੂੰ ਜਗ੍ਹਾ ਕਿਰਾਏ ਉੱਤੇ ਦੇਣ ਵਾਲੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸਕਰੈਪ ਦੀ ਦੁਕਾਨ ਚਲਾਉਣ ਵਾਲੇ ਤੋਂ ਆਪਣੀ ਜਗ੍ਹਾ ਦਾ ਕਿਰਾਇਆ ਲੈਣ ਲਈ ਆਇਆ ਸੀ ਤਾਂ ਉਹਨਾਂ ਦੇ ਨਾਲ ਲੱਗਦੀ ਜਮੀਨ ਜਿਸ ਨੂੰ ਕਿ ਮਹਿੰਦਰ ਖਾਨ ਠੇਕੇ ਉੱਤੇ ਬਾਹ ਰਿਹਾ ਹੈ ਉਸ ਨੇ ਆਪਣੇ ਖੇਤ ਵਿੱਚ ਪਈ ਟਾਂਗਰ ਨੂੰ ਵਰਜਣ ਦੇ ਬਾਵਜੂਦ ਅੱਗ ਲਗਾ ਦਿੱਤੀ। ਜਿਸ ਤੋਂ ਬਾਅਦ ਅੱਗ ਬਹੁਤ ਫੈਲ ਗਈ ਅਤੇ ਚਮਕੌਰ ਸਕਰੈਪ ਸਟੋਰ ਉੱਤੇ ਕਵਾੜ ਵਿੱਚ ਖਰੀਦੀਆਂ ਗੱਡੀਆਂ ਨੂੰ ਲੱਗ ਗਈ। ਜਿਸ ਨਾਲ ਦੇਖਦੇ ਹੀ ਦੇਖਦੇ ਅੱਗ ਨੇ ਵੱਡੀ ਗਿਣਤੀ ਵਿੱਚ ਗੱਡੀਆਂ ਲਪੇਟ ਲਿਆ ਅਤੇ ਸਕਰੈਪ ਸਟੋਰ ਵਾਲੇ ਦਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਉਹਨਾਂ ਕਿਹਾ ਕਿ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮਿਲ ਕੇ ਇਸ ਅੱਗ ਉੱਤੇ ਕਾਬੂ ਪਾਇਆ।

ਫਾਇਰ ਬ੍ਰਿਗੇਡ ਅਫਸਰ ਨੇ ਕੀ ਕਿਹਾ :ਸਕਰੈਪ ਸਟੋਰ ਵਿੱਚ ਲੱਗੀ ਅੱਗ ਨੂੰ ਕਾਬੂ ਪਾਉਣ ਲਈ ਮੌਕੇ ਉੱਤੇ ਮੌਜੂਦ ਫਾਇਰ ਬ੍ਰਿਗੇਡ ਅਫਸਰ ਤਰਸੇਮ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਇੱਕ ਫਾਇਰ ਬ੍ਰਿਗੇਡ ਗੱਡੀ ਬਰਨਾਲਾ ਰੋਡ ਉੱਤੇ ਹਾੜੀ ਦੇ ਸੀਜਨ ਦੇ ਮੱਦੇ ਨਜ਼ਰ ਲਗਾਈ ਗਈ ਹੈ। ਜਦੋਂ ਫਾਇਰ ਬ੍ਰਿਗੇਡ ਉੱਤੇ ਮੌਜੂਦ ਮੁਲਾਜ਼ਮਾਂ ਨੇ ਧੂਆਂ ਨਿਕਲਦਾ ਵੇਖਿਆ ਤਾਂ ਉਹ ਪੈਟਰੋਲਿੰਗ ਕਰਨ ਲਈ ਗੱਡੀ ਲੈ ਕੇ ਆ ਗਏ। ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਸਕਰੈਪ ਸਟੋਰ ਨੂੰ ਭਿਆਨਕ ਅੱਗ ਲੱਗੀ ਹੋਈ ਸੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਬਰਨਾਲੇ ਫੋਨ ਕਰਕੇ ਸਾਰੀ ਜਾਣਕਾਰੀ ਦਿੱਤੀ ਅਤੇ ਉਹ ਅੱਗ ਬੁਝਾਉਣ ਲੱਗ ਗਏ। ਉਹਨਾਂ ਕਿਹਾ ਕਿ ਅੱਗ ਕਾਫੀ ਭਿਆਨਕ ਸੀ ਜਿਸ ਉੱਤੇ ਤਕਰੀਬਨ ਡੇਢ ਦੋ ਘੰਟਿਆਂ ਵਿੱਚ ਕਾਬੂ ਪਾਇਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.