ਮਾਨਸਾ: ਨਹਿਰੀ ਪਾਣੀ ਘੱਟਣ ਕਾਰਨ ਚਾਰ ਪਿੰਡਾਂ ਦੇ ਕਿਸਾਨਾਂ ਵੱਲੋਂ ਨਹਿਰੀ ਵਿਭਾਗ ਦੇ ਦਫਤਰ ਤੋਂ ਕੋਈ ਭਰੋਸਾ ਨਾ ਮਿਲਣ ਕਾਰਨ ਰੋਸ ਵਜੋਂ ਮਾਨਸਾ ਸਿਰਸਾ ਰੋਡ ਜਾਮ ਕਰਕੇ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੇ ਮੋਘੇ ਦੁਬਾਰਾ ਤੋਂ ਪਹਿਲਾਂ ਦੀ ਤਰ੍ਹਾਂ ਹੀ ਚਾਲੂ ਨਾ ਕੀਤੇ ਗਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਣਮਿੱਥੇ ਸਮੇਂ ਦੇ ਲਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਮੱਸਿਆ
ਕਾਬਿਲੇਗੌਰ ਹੈ ਕਿ ਕਿਸਾਨਾਂ ਦਾ ਸਿੰਚਾਈ ਲਈ ਨਹਿਰੀ ਪਾਣੀ ਘੱਟਣ ਦੇ ਕਾਰਨ ਚਾਰ ਪਿੰਡਾਂ ਦੇ ਕਿਸਾਨਾਂ ਵੱਲੋਂ ਲਗਾਤਾਰ ਨਹਿਰੀ ਵਿਭਾਗ ਦੇ ਦਫਤਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਪਿੰਡ ਅੱਕਾਂਵਾਲੀ, ਲਖਮੀਰ ਵਾਲਾ, ਭੰਮੇ ਖੁਰਦ ਆਦਿ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਨਹਿਰੀ ਵਿਭਾਗ ਵੱਲੋਂ ਮੋਘਿਆਂ ਨੂੰ ਛੋਟਾ ਕਰ ਦਿੱਤਾ ਗਿਆ ਹੈ, ਜਿਸ ਕਾਰਨ ਉਹਨਾਂ ਦੇ ਖੇਤਾਂ ਵਿੱਚ ਪੂਰਾ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ। ਉਹਨਾਂ ਕਿਹਾ ਕਿ ਪਹਿਲਾਂ ਹੀ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਕਿਸਾਨ ਨਹਿਰੀ ਪਾਣੀ 'ਤੇ ਹੀ ਆਪਣੀਆਂ ਫਸਲਾਂ ਪਕਾਉਂਦੇ ਹਨ ਪਰ ਪਿਛਲੇ ਸਮੇਂ ਦੇ ਦੌਰਾਨ ਨਹਿਰੀ ਵਿਭਾਗ ਵੱਲੋਂ ਮੋਘਿਆਂ ਨੂੰ ਛੋਟਾ ਕਰ ਦਿੱਤਾ ਗਿਆ ਹੈ। ਜਿਸ ਕਾਰਨ ਹੁਣ ਕਿਸਾਨਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ।
ਕਿਸਾਨਾਂ ਨੇ ਸੜਕ ਕੀਤੀ ਜਾਮ
ਉਹਨਾਂ ਕਿਹਾ ਕਿ ਪਿਛਲੇ ਚਾਰ ਦਿਨਾਂ ਤੋਂ ਨਹਿਰੀ ਵਿਭਾਗ ਦੇ ਦਫਤਰ ਬਾਹਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਪਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਹਨਾਂ ਦੀ ਕੋਈ ਵੀ ਸਾਰ ਨਹੀਂ ਲਈ ਗਈ। ਜਿਸ ਕਾਰਨ ਮਜਬੂਰੀ ਵੱਸ ਅੱਜ ਕਿਸਾਨਾਂ ਵੱਲੋਂ ਮਾਨਸਾ ਸਿਰਸਾ ਰੋਡ 'ਤੇ ਧਰਨਾ ਲਾਉਣ ਦੇ ਲਈ ਮਜਬੂਰ ਹੋਏ ਹਨ। ਉਹਨਾਂ ਕਿਹਾ ਕਿ ਜੇਕਰ ਜਲਦ ਹੀ ਕਿਸਾਨਾਂ ਦੇ ਨਹਿਰੀ ਪਾਣੀ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਅਣਮਿੱਥੇ ਸਮੇਂ ਦੇ ਲਈ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਗੇ।
- ਆਨਲਾਈਨ ਪਲੇਟਫਾਰਮਾਂ ਰਾਹੀ ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ: ਸਾਈਬਰ ਕਰਾਈਮ ਵਲੋਂ ਇੱਕ ਮੁਲਜ਼ਮ ਕਾਬੂ ਤੇ 54 ਸ਼ੱਕੀਆਂ ਦੀ ਪਛਾਣ - sexual exploitation of children
- ਮਾਨ ਸਰਕਾਰ ਦੀ ਬੱਸ ਸਹੂਲਤ ਨੇ ਵਿਦਿਆਰਥੀਆਂ ਦੇ ਜੀਵਨ ਵਿੱਚ ਲਿਆਂਦੀ ਤਬਦੀਲੀ: ਹਰਜੋਤ ਸਿੰਘ ਬੈਂਸ - bus facility for school student
- ਟੀਟੂ ਬਾਣੀਆ ਭਾਜਪਾ 'ਚ ਹੋਇਆ ਸ਼ਾਮਲ, ਕਿਹਾ- ਅਕਾਲੀ ਦਲ ਸਿਰਫ ਆਪਸੀ ਕਲੇਸ਼ 'ਚ ਉਲਝਿਆ, ਖੇਤੀ ਕਾਨੂੰਨਾਂ 'ਤੇ ਵੀ ਬੋਲੇ - Titu Bania joined BJP