ਪਠਾਨਕੋਟ : ਦੇਸ਼ ਦਾ ਅਨਦਾਤਾ ਕਿਸਾਨ ਜੋ ਕਿ ਕਦੇ ਮੌਸਮ ਦੀ ਮਾਰ ਝੇਲਦਾ ਹੈ ਤਾਂ ਕਦੇ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੁੰਦਾ ਹੈ ਪਰ ਝੋਨੇ ਦੇ ਇਸ ਸੀਜ਼ਨ ਵਿਖੇ ਕਿਸਾਨਾਂ ਨੂੰ ਮੌਸਮ ਅਤੇ ਸਰਕਾਰਾਂ ਦੀ ਮਾਰ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਗੱਲ ਕਰੀਏ ਮੰਡੀਆਂ ਦੀ ਤਾਂ ਮੰਡੀਆਂ 'ਚ ਆੜਤੀਆਂ ਵੱਲੋਂ ਕਿਸਾਨਾਂ ਦੀ ਫਸਲ ਦੀ ਖਰੀਦ ਨਹੀਂ ਕੀਤੀ ਜਾ ਰਹੀ, ਜਿਸ ਨਾਲ ਕਿਸਾਨ ਪਰੇਸ਼ਾਨ ਦਿਖ ਰਹੇ ਹਨ। ਮੰਡੀਆਂ ਦੇ ਵਿੱਚ ਲਗਾਤਾਰ ਕਿਸਾਨ ਆਪਣੀ ਫਸਲ ਕੱਟ ਕੇ ਲਿਆ ਰਿਹਾ ਹੈ ਅਤੇ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ।
ਅਜੇ ਤੱਕ ਲਿਫਟਿੰਗ ਤੇਜ਼ ਨਹੀਂ ਹੋਈ, ਜਿਸ ਕਾਰਨ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਮੰਡੀਆਂ ਦੇ ਵਿੱਚੋਂ ਝੋਨੇ ਦੀ ਲਿਫਟਿੰਗ ਨਾ ਹੋਈ ਤਾਂ ਮੰਡੀਆਂ ਦੇ ਵਿੱਚ ਝੋਨਾ ਰੱਖਣਾ ਵੀ ਔਖਾ ਹੋ ਜਾਵੇਗਾ। ਕਿਸਾਨ ਲਗਾਤਾਰ ਆਪਣੀ ਫਸਲ ਕੱਟ ਕੇ ਮੰਡੀਆਂ ਦੇ ਵਿੱਚ ਝੋਨਾ ਲਿਆ ਰਹੇ ਹਨ।
ਮੰਡੀਆਂ 'ਚ ਫਸਲ ਦੀ ਖਰੀਦ ਹੋਈ ਬੰਦ
ਉਥੇ ਹੀ ਇਸ ਸਬੰਧੀ ਜਦ ਕਿਸਾਨਾਂ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਹਿਲਾਂ ਤਾਂ ਮੌਸਮ ਦੀ ਮਾਰ ਦੀ ਵਜ੍ਹਾ ਨਾਲ ਉਹਨਾਂ ਦੀ ਫਸਲ ਦਾ ਖਰਾਬ ਹੋਈ ਹੈ ਅਤੇ ਹੁਣ ਮੰਡੀਆਂ ਵਿੱਚ ਉਹਨਾਂ ਦੀ ਫਸਲ ਦੀ ਖਰੀਦ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਝੋਨੇ ਦਾ ਨਿਰਧਾਰਤ ਮੂਲ 2,350 ਰੁਪਏ ਰੱਖਿਆ ਗਿਆ ਹੈ ਪਰ ਮੰਡੀਆਂ ਵਿਚ ਉਹਨਾਂ ਨੂੰ ਪੂਰਾ ਰੇਟ ਨਹੀਂ ਮਿਲ ਰਿਹਾ। ਇਸ ਮੌਕੇ ਉਹਨਾਂ ਸਰਕਾਰ ਅੱਗੇ ਮੰਗ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਖਰੀਦ ਨੂੰ ਯਕੀਨੀ ਬਣਾਇਆ ਜਾਏ ਤਾਂ ਜੋ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਉਹ ਵੀ ਆਪਣੇ ਪਰਿਵਾਰ ਦੇ ਨਾਲ ਤਿਉਹਾਰਾਂ ਦਾ ਮਜ਼ਾ ਲੈ ਸਕਣ।