ਤਰਨ ਤਾਰਨ: ਪੰਜਾਬ ਵਿੱਚ ਨਿੱਤ ਦਿਨ ਕੋਈ ਨਾ ਕੋਈ ਦਿੱਕਤ ਪਰੇਸ਼ਾਨੀ ਕਾਰਨ ਪਿੰਡ ਵਾਸੀਆਂ ਨੂੰ ਜੁਝਨਾ ਪੈਂਦਾ ਹੈ। ਕਦੇ ਹੱੜ੍ਹ ਅਤੇ ਵਧੇਰੇ ਬਰਸਾਤ ਕਾਰਨ ਲੋਕ ਪਰੇਸ਼ਾਨ ਹਨ। ਉੱਥੇ ਹੀ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲੇ ਦੇ ਨਜਦੀਕ ਪਿੰਡ ਠੱਠਾ ਵਿਖੇ ਸੂਏ ਦਾ ਬੰਨ ਟੁੱਟਣ ਕਾਰਨ ਲੋਕ ਬੇਹੱਦ ਪਰੇਸ਼ਾਨ ਹੋ ਗਏ ਹਨ। ਜਿਥੇ ਕਈ ਘਰਾਂ ਵਿੱਚ ਪਾਣੀ ਵੱੜ ਗਿਆ ਅਤੇ ਲੋਕਾ ਇਸ ਨਾਲ ਪਰੇਸ਼ਾਨ ਹੋ ਗਏ ਹਨ ਪਰ ਲੋਕਾਂ ਦਾ ਰੋਸ ਪ੍ਰਸ਼ਾਸਨ ਖਿਲਾਫ ਵੱਧ ਗਿਆ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇਨਾਂ ਵੱਡਾ ਬੰਨ ਟੁਟ ਗਿਆ ਹੈ ਪਰ ਪ੍ਰਸ਼ਾਸਨ ਬੇਖਬਰ ਹੈ।
ਤੀਜੀ ਵਾਰ ਹੋਏ ਨੁਕਸਾਨ ਨੂੰ ਪ੍ਰਸ਼ਾਸਨ ਨੇ ਕੀਤਾ ਅਣਗੋਲਿਆਂ: ਇਸ ਸੂਏ ਦੇ ਟੁਟੱਣ ਕਾਰਨ ਲੋਕ ਆਪ ਮੁਹਾਰੇ ਹੋ ਕੇ ਅੱਗੇ ਵੱਧ ਕੇ ਪਾੜ ਨੂੰ ਭਰਨ 'ਚ ਲੱਗੇ ਹਨ। ਇਸ ਵਿੱਚ ਪਿੰਡ ਵਾਸੀਆਂ ਦੇ ਛੋਟੇ ਬੱਚੇ ਵੀ ਖੁਦ ਹੀ ਇਸ ਸੂਏ ਨੂੰ ਭਰਨ 'ਚ ਲੱਗੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਕੁਲਵੰਤ ਸਿੰਘ, ਸੁਖਵੰਤ ਸਿੰਘ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਲਗਾਤਾਰ ਤੀਜੀ ਵਾਰ ਇਹ ਸੂਆ ਇਸੇ ਹੀ ਜਗ੍ਹਾ ਤੋਂ ਟੁੱਟ ਚੁੱਕਾ ਹੈ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਆਉਂਦਾ। ਉਹਨਾਂ ਨੂੰ ਆਪ ਹੀ ਇਹ ਬੰਨ ਬੰਨਣਾ ਪੈਂਦਾ ਹੈ। ਉਹਨਾਂ ਕਿਹਾ ਕਿ ਅੱਜ ਵੀ ਸਵੇਰ ਤੋਂ ਲੈ ਕੇ ਹੁਣ ਤੱਕ ਇਹ ਸੂਆ ਟੁੱਟਾ ਹੋਇਆ ਸੀ ਪਰ ਮਹਿਕਮੇ ਦੇ ਕਿਸੇ ਵੀ ਅਧਿਕਾਰੀ ਨੇ ਇੱਥੇ ਪਹੁੰਚਣ ਦੀ ਖੇਤਰ ਨਹੀਂ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਮਹਿਕਮੇ ਦੇ ਕਈ ਅਧਿਕਾਰੀਆਂ ਨੂੰ ਫੋਨ ਵੀ ਕੀਤੇ ਗਏ ਪਰ ਕਿਸੇ ਨੇ ਵੀ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਅਤੇ ਇਸ ਸੂਏ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ ਹੈ। ਜਿਸ ਕਰਕੇ ਉਹਨਾਂ ਨੂੰ ਮਜਬੂਰ ਹੋ ਕੇ ਆਪਣੇ ਛੋਟੇ ਛੋਟੇ ਬੱਚੇ ਨਾਲ ਲੈ ਕੇ ਇਸ ਬੰਨ ਨੂੰ ਬੰਨਣ ਤੇ ਲੱਗਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
- 'ਡੈਡੀ ਆਸਟ੍ਰੇਲੀਆ ਨੂੰ ਹਰਾਉਣਾ ...', ਸੁਪਨਾ ਪੂਰਾ ਕਰਨ 'ਤੇ ਭਾਰਤੀ ਹਾਕੀ ਕਪਤਾਨ ਦੇ ਮਾਪੇ ਹੋਏ ਬਾਗੋ ਬਾਗ, ਭਰਾ ਨੇ ਹਰਮਨਪ੍ਰੀਤ ਬਾਰੇ ਕਹੀ ਇਹ ਗੱਲ - Paris Olympics 2024
- 'ਡੈਡੀ ਆਸਟ੍ਰੇਲੀਆ ਨੂੰ ਹਰਾਉਣਾ ...', ਸੁਪਨਾ ਪੂਰਾ ਕਰਨ 'ਤੇ ਭਾਰਤੀ ਹਾਕੀ ਕਪਤਾਨ ਦੇ ਮਾਪੇ ਹੋਏ ਬਾਗੋ ਬਾਗ, ਭਰਾ ਨੇ ਹਰਮਨਪ੍ਰੀਤ ਬਾਰੇ ਕਹੀ ਇਹ ਗੱਲ - Paris Olympics 2024
- ਸ਼ਾਟਪੁੱਟ ਐਥਲੀਟ ਤਜਿੰਦਰਪਾਲ ਸਿੰਘ ਦੀ ਮੁਹਿੰਮ ਖਤਮ, ਪਾਰੁਲ ਚੌਧਰੀ ਅਤੇ ਅੰਕਿਤਾ ਟਰੈਕ ਈਵੈਂਟ ਤੋਂ ਬਾਹਰ - PARIS OLYMPICS 2024
ਸਰਕਾਰ ਤੋਂ ਮਦਦ ਦੀ ਅਪੀਲ: ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕੁਝ ਕੋਸ਼ਿਸ਼ ਕਰਕੇ ਸੂਏ ਦਾ ਪਾਣੀ ਫਿਰ ਰੋਕ ਦਿੱਤਾ ਹੈ ਪਰ ਉਹ ਬੰਨ ਫਿਰ ਟੁੱਟਣ ਕਿਨਾਰੇ ਹੈ ਪਿੰਡ ਵਾਸੀਆਂ ਨੇ ਜਿਲਾ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਆਪਣੀ ਡਿਊਟੀ ਵਿੱਚ ਕਰਤਾਹੀ ਵਰਤਣ ਵਾਲੇ ਵਿਅਕਤੀਆਂ ਤੇ ਕਾਰਵਾਈ ਕੀਤੀ ਜਾਵੇ ਅਤੇ ਇਸ ਪਿੰਡ ਦੇ ਟੁੱਟੇ ਹੋਏ ਸੂਏ ਦੇ ਬੰਨ ਨੂੰ ਤੁਰੰਤ ਬੰਨਿਆ ਜਾਵੇ।