ਬਠਿੰਡਾ: ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ਵਿਖੇ ਜਮੀਨ ਦੇ ਝਗੜੇ ਦੇ ਚਲਦਿਆਂ ਸਕੇ ਭਰਾ ਵੱਲੋਂ ਆਪਣੇ ਹੀ ਸਕੇ ਭਰਾ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ। ਮ੍ਰਿਤਕ ਦੀ ਲਾਸ਼ ਨੂੰ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਜਿੱਥੇ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਮੁਲਜ਼ਮ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਉੱਥੇ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਕਰਨ ਦੀ ਗੱਲ ਕਰ ਰਹੀ ਹੈ।
ਮਜ਼ਦੂਰ ਅਤੇ ਪਰਿਵਾਰਿਕ ਮੈਂਬਰ ਨੇ ਭੱਜ ਕੇ ਜਾਨ ਬਚਾਈ: ਇਹ ਤਸਵੀਰ ਪਿੰਡ ਸ਼ੇਖੂਪੁਰਾ ਦੇ ਅਜਾਇਬ ਸਿੰਘ ਦੀ ਹੈ ਜਿਸ ਦਾ ਪਿੰਡ ਵਿੱਚ ਆਪਣੇ ਹੀ ਭਰਾ ਨਾਲ ਦੋ ਕਨਾਲਾਂ ਜਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਜਿਸ ਵਿੱਚ ਪਹਿਲਾਂ ਵੀ ਅਜਾਇਬ ਸਿੰਘ 'ਤੇ ਹਮਲਾ ਹੋਣ ਕਾਰਨ ਇਸਦੇ ਭਰਾ ਤੇ ਕੁਝ ਹੋਰ ਲੋਕਾਂ 'ਤੇ ਮਾਮਲਾ ਦਰਜ ਹੋਇਆ ਸੀ। ਪਰ ਬੀਤੇ ਦਿਨ ਜਦੋਂ ਅਜਾਇਬ ਸਿੰਘ ਆਪਣੇ ਪਰਿਵਾਰ ਅਤੇ ਮਜ਼ਦੂਰ ਨਾਲ ਝੋਨਾ ਲਗਾ ਰਿਹਾ ਸੀ ਤਾਂ ਕਥਿਤ ਮੁਲਜ਼ਮ ਉਸਦੇ ਭਰਾ ਅਤੇ ਕੁਝ ਹੋਰ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਿਸ ਕਰਕੇ ਮਜ਼ਦੂਰ ਅਤੇ ਪਰਿਵਾਰਿਕ ਮੈਂਬਰ ਨੇ ਭੱਜ ਕੇ ਜਾਨ ਬਚਾਈ ਅਤੇ ਕਥਿਤ ਮੁਲਜ਼ਮਾਂ ਨੇ ਅਜਾਇਬ ਸਿੰਘ ਨੂੰ ਉੱਥੇ ਬੁਰੀ ਤਰ੍ਹਾਂ ਕੁੱਟਿਆ ਅਤੇ ਬਾਅਦ ਵਿੱਚ ਚੁੱਕ ਕੇ ਨਾਲ ਲੈ ਗਏ ਅਤੇ ਉਸ ਦੀ ਕੁੱਟਮਾਰ ਕਰਕੇ ਸੁੱਟ ਗਏ। ਜਖ਼ਮੀ ਹਾਲਤ ਵਿੱਚ ਜਦੋਂ ਅਜਾਇਬ ਸਿੰਘ ਨੂੰ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ : ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਪੁਲਿਸ ਨੇ ਕਈ ਵਾਰ ਦਰਖਾਸਤਾਂ ਦੇਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ। ਜਿਸ ਕਰਕੇ ਇਹ ਕਤਲ ਹੋਇਆ ਹੈ ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਉਨ੍ਹਾਂ ਦੇ ਪਰਿਵਾਰ 'ਤੇ ਹਮਲਾ ਕਰ ਦਿੱਤਾ ਗਿਆ ਸੀ। ਬੇਸ਼ੱਕ ਉਸ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ ਪਰ ਸਖ਼ਤ ਕਾਰਵਾਈ ਨਹੀਂ ਕੀਤੀ ਗਈ। ਹੁਣ ਮ੍ਰਿਤਕ ਦੀ ਪਤਨੀ ਅਤੇ ਪਰਿਵਾਰਿਕ ਮੈਂਬਰਾਂ ਨੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਮ੍ਰਿਤਕ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ : ਉੱਧਰ ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮ੍ਰਿਤਕ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ 'ਤੇ ਮ੍ਰਿਤਕ ਦੇ ਭਰਾ ਸਮੇਤ ਕਈ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਤਲਵੰਡੀ ਸਾਬੋ ਦਾ ਕਹਿਣਾ ਹੈ ਕਿ ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
- ਬਰਨਾਲਾ ਪੁਲਿਸ ਵੱਲੋਂ ਨਵੇਂ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਸਖ਼ਤੀ, ਜਾਣੋ ਕੀ ਹੋਵੇਗਾ ਫ਼ਾਇਦਾ 'ਤੇ ਕੀ ਮਿਲੇਗੀ ਸਜ਼ਾ ? - Strictness about the new rules
- ਤਰਨਤਾਰਨ 'ਚ ਭਾਰੀ ਮੀਂਹ ਦਾ ਕਹਿਰ, ਕਮਰੇ ਵਿੱਚ ਸੁੱਤੇ ਪਰਿਵਾਰ 'ਤੇ ਡਿੱਗੀ ਛੱਤ, ਇੱਕ ਔਰਤ ਦੀ ਹੋਈ ਮੌਤ, ਚਾਰ ਗੰਭੀਰ ਜਖ਼ਮੀ - Fury of heavy rain in Tarn Taran
- ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਗ੍ਰਿਫਤਾਰ, ਜਾਣੋ ਪੂਰਾ ਮਾਮਲਾ - Bharat Bhushan Ashu arrested