ਬਠਿੰਡਾ: ਨਸ਼ੇ ਦੇ ਕਾਰੋਬਾਰ ਨੂੰ ਠੱਲ ਪਾਉਣ ਲਈ ਪਿੰਡ ਪੱਧਰ 'ਤੇ ਹੁੰਦੇ ਵਿਰੋਧ ਦੇ ਚਲਦਿਆਂ ਨਸ਼ਾ ਤਸਕਰਾਂ ਵੱਲੋਂ ਹੁਣ ਸੈਲਫ ਡਿਫੈਂਸ ਲਈ ਨਜਾਇਜ਼ ਅਸਲਾ ਰੱਖਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਮਾਮਲਾ ਬਠਿੰਡਾ ਦੇ ਥਾਣਾ ਰਾਮਾ ਮੰਡੀ ਦਾ ਹੈ। ਜਿੱਥੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਸ਼ਾ ਤਸਕਰੀ ਦੇ ਕਾਰੋਬਾਰ ਨਾਲ ਜੁੜੇ ਇੱਕ ਨੌਜਵਾਨ ਤੋਂ 32 ਬੋਰ ਦਾ ਨਜਾਇਜ਼ ਅਸਲਾ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।
32 ਬੋਰ ਦੀ ਪਿਸਤੌਲ ਬਰਾਮਦ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਰਾਮਾ ਮੰਡੀ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਪਾਸ ਗੁਪਤ ਸੂਚਨਾ ਸੀ ਕੇ ਫੁੱਲੋ ਖਾਰੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਕੋਲ ਨਜਾਇਜ਼ ਅਸਲਾ ਹੈ, ਇਸ ਸੂਚਨਾ ਦੇ ਆਧਾਰ 'ਤੇ ਜਦੋਂ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਕੋਲੋਂ 32 ਬੋਰ ਦਾ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ।
ਪੁਲਿਸ ਕਰ ਰਹੀ ਪੜਤਾਲ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਪਿੰਡ ਦੇ ਇਹ ਕੁਝ ਨੌਜਵਾਨਾਂ ਨਾਲ ਲਾਗ ਡਾਟ ਸੀ ਕਿਉਂਕਿ ਗੁਰਪ੍ਰੀਤ ਸਿੰਘ ਨਸ਼ੇ ਦਾ ਕਾਰੋਬਾਰ ਕਰਦਾ ਸੀ ਅਤੇ ਪਿੰਡ ਦੇ ਨੌਜਵਾਨ ਇਸ ਨੂੰ ਅਜਿਹਾ ਕਰਨ ਤੋਂ ਰੋਕਦੇ ਸਨ। ਇਸ ਦੇ ਚਲਦੇ ਹੀ ਗੁਰਪ੍ਰੀਤ ਸਿੰਘ ਵੱਲੋਂ ਸੈਲਫ ਡਿਫੈਂਸ ਲਈ ਇਹ ਨਜਾਇਜ਼ ਅਸਲਾ ਪਿੰਡ ਦੇ ਹੀ ਨੌਜਵਾਨ ਰਾਹੀਂ ਮੱਧ ਪ੍ਰਦੇਸ਼ ਤੋਂ ਮੰਗਵਾ ਲਿਆ। ਫਿਲਹਾਲ ਉਹਨਾਂ ਵੱਲੋਂ ਗੁਰਪ੍ਰੀਤ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪੁੱਛਕਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
- "ਬਿੱਟੂ ਨੂੰ ਅਕਲ ਨਹੀਂ", ਨਰਾਇਣ ਚੌੜਾ ਦੀ ਹਿਮਾਇਤ 'ਚ ਦਿੱਤੇ ਜਾ ਰਹੇ ਬਿਆਨਾਂ 'ਤੇ ਬਿਕਰਮ ਮਜੀਠੀਆ ਨੇ ਬਿੱਟੂ 'ਤੇ ਸਾਧਿਆ ਨਿਸ਼ਾਨਾ
- 'ਗੋਲੀ ਚਲਾ ਕੇ ਗੁਰੂ ਦੇ ਸਿੱਖ ਨੇ ਪ੍ਰਗਟਾਇਆ ਆਪਣਾ ਰੋਸ', ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲੇ ਨਰਾਇਣ ਚੌੜਾ ਦੀ ਹਿਮਾਇਤ 'ਚ ਬੋਲੇ ਰਵਨੀਤ ਬਿੱਟੂ
- ਲਾਈਵ 'ਦਿੱਲੀ ਚਲੋ' ਮਾਰਚ: ਸ਼ੰਭੂ ਬਾਰਡਰ 'ਤੇ ਮੁੜ ਟਕਰਾਅ, ਪੁਲਿਸ ਵਲੋਂ ਕਿਸਾਨ ਜਥੇਬੰਦੀਆਂ ਉੱਤੇ ਅੱਥਰੂ ਗੈਸ ਦੀ ਵਰਤੋਂ