ਬਰਨਾਲਾ: ਇਰਾਦੇ ਦ੍ਰਿੜ ਹੋਣ ਤੇ ਦਿਲ ਵਿੱਚ ਅੱਗੇ ਵਧਣ ਦੀ ਅੰਦਰੂਨੀ ਸ਼ਕਤੀ ਜ਼ਰੂਰ ਹੋਵੇ ਤਾਂ ਜ਼ਿੰਦਗੀ ਵਿੱਚ ਕੋਈ ਵੀ ਅਜਿਹਾ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਸੱਚ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ 70 ਸਾਲ ਦੀ ਉਮਰ ਵਿੱਚ ਪੀਐੱਚ.ਡੀ ਦੀ ਡਿਗਰੀ ਹਾਸਲ ਕਰਕੇ ਕਰ ਵਿਖਾਇਆ ਹੈ। ਡਾ.ਟੱਲੇਵਾਲੀਆ ਜਿੱਥੇ ਮਰੀਜ਼ਾਂ ਦਾ ਹੋਮਿਓਪੈਥਿਕ ਦਵਾਈਆਂ ਨਾਲ ਇਲਾਜ ਕਰਦੇ ਹਨ, ਉੱਥੇ ਗੁਰਬਾਣੀ ਨਾਲ ਅਰੋਗ ਜੀਵਨ ਜਿਉਣ ਦੀ ਜਾਂਚ ਵੀ ਦੱਸਦੇ ਹਨ।
ਉਨ੍ਹਾਂ ‘ਗੁਰਬਾਣੀ ਵਿੱਚ ਅਰੋਗਤਾ ਮਾਰਗ -ਇਕ ਅਧਿਐਨ’ ਵਿਸ਼ੇ ’ਤੇ ਪੰਜਾਬੀ ਯੂਨੀਵਰਸਿਟੀ ਦੇ ਨਿਗਰਾਨ ਪ੍ਰੋਫ਼ੈਸਰ ਮੁਹੰਮਦ ਹਬੀਬ ਅਤੇ ਸਹਿ-ਨਿਗਰਾਨ ਪ੍ਰੋਫ਼ੈਸਰ ਪਰਮਵੀਰ ਸਿੰਘ ਦੀ ਨਿਗਰਾਨੀ ਹੇਠ ਆਪਣਾ ਕਾਰਜ ਸੰਪੂਰਨ ਕੀਤਾ। ਉਨ੍ਹਾਂ ਆਪਣੀ ਖੋਜ ਦਾ ਸਿੱਟਾ ਕੱਢਿਆ ਹੈ ਕਿ ਗੁਰਬਾਣੀ ਦੁਆਰਾ ਮਨੁੱਖੀ ਮਨ ਦੀ ਅਵਸਥਾ ਨੂੰ ਸੰਭਾਲਦੇ ਹੋਏ ਸਰੀਰ ਨੂੰ ਅਰੋਗ ਰੱਖਿਆ ਜਾ ਸਕਦਾ ਹੈ।
ਡਾ. ਟੱਲੇਵਾਲੀਆ ਦੱਸਦੇ ਹਨ ਕਿ ਸਿੱਖ ਧਰਮ ਵਿੱਚ ਨਾਮ ਸਿਮਰਨ ਦੇ ਸੰਕਲਪ ਦੇ ਹਵਾਲੇ ਨਾਲ਼ ਮਨੁੱਖੀ ਸਰੀਰ ਅੰਦਰ ਵਾਪਰਦੀਆਂ ਵਿਗਿਆਨਕ ਤਬਦੀਲੀਆਂ ਨੂੰ ਖੋਜਿਆ ਜਾ ਸਕਦਾ ਹੈ, ਜਿਹੜੀਆਂ ਕਿ ਅਰੋਗਤਾ ਲਈ ਹਾਂ-ਮੁਖੀ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਜਿੱਥੇ ਸਿੱਖ ਧਰਮ ਨੂੰ ਖੋਜ ਦਾ ਕੇਂਦਰੀ ਆਧਾਰ ਬਣਾਇਆ, ਉੱਥੇ ਭਾਰਤੀ ਦਰਸ਼ਨ ਦੀਆਂ ਅਰੋਗਤਾ ਵਿਧੀਆਂ ਬਾਰੇ ਵੀ ਲੋੜੀਂਦੇ ਹਵਾਲੇ ਦਿੱਤੇ ਹਨ।
- ਮੁੱਖ ਮੰਤਰੀ ਦੀ ਨੌਜਵਾਨਾਂ ਨੂੰ ਅਪੀਲ: ਪੰਜਾਬ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਸਰਗਰਮ ਹਿੱਸੇਦਾਰ ਬਣਨ ਲਈ ਨਵੇਂ ਵਿਚਾਰਾਂ ਤੇ ਕਾਢਾਂ ਦੀ ਕਰੋ ਵਰਤੋਂ
- ਜਲੰਧਰ ਦੀ ਨਿੱਜੀ ਯੂਨੀਵਰਸਿਟੀ 'ਚ ਭਿੜੇ ਕਸ਼ਮੀਰ ਅਤੇ ਪੰਜਾਬ ਦੇ ਵਿਦਿਆਰਥੀ, 14 ਵਿਦਿਆਰਥੀ ਨੂੰ ਕੀਤਾ ਗਿਆ ਮੁਅਤਲ
- ਕਿਸਾਨ ਅੰਦੋਲਨ ਦਾ ਅੱਜ 19ਵਾਂ ਦਿਨ: ਡੱਬਵਾਲੀ ਸਰਹੱਦ 'ਤੇ ਵੀ ਡਟੇ ਕਿਸਾਨ, ਧਰਨੇ ਵਿੱਚ ਸ਼ਾਮਲ ਹੋਣਗੇ ਪੰਜਾਬੀ ਕਲਾਕਾਰ, ਭਲਕੇ ਪਵੇਗਾ ਕਿਸਾਨ ਸ਼ੁਭਕਰਨ ਦਾ ਭੋਗ
ਜ਼ਿਕਰਯੋਗ ਹੈ ਕਿ ਸਰਕਾਰੀ ਵੈਟਰਨਰੀ ਵਿਭਾਗ ਤੋਂ ਸੇਵਾਮੁਕਤ ਡਾ.ਟੱਲੇਵਾਲੀਆ ਨੇ ਜਿੱਥੇ ਆਪਣੀ ਮੈਡੀਕਲ ਪ੍ਰੈਕਟਿਸ ਦੌਰਾਨ ਅਲਟਰਨੇਟਿਵ ਮੈਡੀਸਨ ਦੀ ਐੱਮਡੀ ਦੀ ਡਿਗਰੀ ਕੀਤੀ, ਉੱਥੇ ਪੰਜਾਬੀ, ਹਿਸਟਰੀ ਅਤੇ ਧਰਮ ਅਧਿਐਨ ਵਿੱਚ ਮਾਸਟਰ ਡਿਗਰੀਆਂ ਵੀ ਪ੍ਰਾਪਤ ਕੀਤੀਆਂ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਾਈਸ ਚਾਂਸਲਰ ਡਾ.ਅਰਵਿੰਦ ਤੋਂ ਡਿਗਰੀ ਪ੍ਰਾਪਤ ਕਰਦੇ ਹੋਏ ਡਾ.ਟੱਲੇਵਾਲੀਆ।