ਅੰਮ੍ਰਿਤਸਰ : ਦੇਸ਼ ਦੇ ਸਾਬਕਾ ਪ੍ਰਧਾਨ ਡਾਕਟਰ ਮਨਮੋਹਨ ਸਿੰਘ ਦਾ ਅੰਮ੍ਰਿਤਸਰ ਸ਼ਹਿਰ ਨਾਲ ਗਹਿਰਾ ਸਬੰਧ ਰਿਹਾ ਹੈ। ਜਿੱਥੇ ਉਹਨਾਂ ਨੇ ਜ਼ਿੰਦਗੀ ਦੇ ਕਈ ਸਾਲ ਬਿਤਾਏ। ਦਰਅਸਲ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਜਦ ਡਾਕਟਰ ਮਨਮੋਹਨ ਸਿੰਘ ਭਾਰਤ ਆਏ ਤਾਂ ਉਹਨਾਂ ਦਾ ਪਰਿਵਾਰ ਅੰਮ੍ਰਿਤਸਰ ਵਿਚ ਆ ਕੇ ਵਸ ਗਿਆ । ਉਹਨਾਂ ਦੇ ਘਰ ਦੇ ਨਾਲ ਹੀ ਉਹਨਾਂ ਦਾ ਸਕੂਲ ਅਤੇ ਕਾਲਜ ਵੀ ਸੀ ਜਿਥੋਂ ਉਹਨਾਂ ਨੇ ਸਿੱਖਿਆ ਹਾਸਿਲ ਕੀਤੀ।
ਦੱਸ ਦੇਈਏ ਕਿ ਅੱਜ ਭਾਵੇਂ ਹੀ ਖੰਡਰ ਹੋ ਗਿਆ ਹੈ ਪਰ ਉਹਨਾਂ ਦੇ ਗਵਾਂਢੀ ਅੱਜ ਵੀ ਉਹਨਾਂ ਦੇ ਘਰ ਨੂੰ ਦੇਖ ਕੇ ਯਾਦ ਕਰਦੇ ਹਨ ਕਿ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਦੇ ਗੁਵਾਂਢ ਵਿੱਚੋਂ ਹੀ ਨਿਕਲੇ ਸਨ। ਸਥਾਨਕ ਵਾਸੀਆਂ ਮੁਤਾਬਿਕ ਸਭ ਤੋਂ ਜਿਆਦਾ ਸਮਾਂ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਬਿਤਾਇਆ ਗਿਆ ਅਤੇ ਅੰਮ੍ਰਿਤਸਰ ਦੇ ਵਿੱਚ ਉਹ ਰੋਜਾਨਾ ਲਾਲਟੇਨ ਦੀ ਲੋਅ ਦੇ ਨਾਲ ਪੜ੍ਹਾਈ ਕਰਦੇ ਹੋਏ ਨਜ਼ਰ ਆਉਂਦੇ ਸਨ। ਉਥੇ ਹੀ ਅੱਜ ਉਸ ਘਰ ਦੇ ਹਾਲਾਤ ਬਦ ਤੋਂ ਬੱਤਰ ਹੋ ਚੁੱਕੇ ਹਨ ਲੇਕਿਨ ਇਸਦੀ ਯਾਦ ਅੱਜ ਵੀ ਡਾਕਟਰ ਮਨਮੋਹਨ ਸਿੰਘ ਦੇ ਨਾਲ ਜੁੜੀ ਹੋਈ ਹੈ।
ਅੰਮ੍ਰਿਤਸਰ ਦੇ ਵਿੱਚ ਮਨਮੋਹਨ ਸਿੰਘ ਦਾ ਜੱਦੀ ਘਰ
ਦੇਸ਼ ਦੇ ਦੋ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬੇਸ਼ਕ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ ਪਰ ਅੱਜ ਵੀ ਮਨਮੋਹਨ ਸਿੰਘ ਨੂੰ ਦੇਸ਼ ਅਤੇ ਦੁਨੀਆਂ ਦੇ ਵਿੱਚ ਅਲੱਗ ਨਾਮ ਨਾਲ ਜਾਣਿਆ ਜਾਂਦਾ ਹੈ। ਉਥੇ ਹੀ ਅੰਮ੍ਰਿਤਸਰ ਦੇ ਵਿੱਚ ਮਨਮੋਹਨ ਸਿੰਘ ਜੀ ਆਪਣੀ ਉਚੇਰੀ ਸਿੱਖਿਆ ਹਾਸਿਲ ਕਰ ਚੁੱਕੇ ਹਨ। ਉਥੇ ਹੀ ਸ਼ਹਿਰ ਵਾਸੀਆਂ ਦੀ ਮੰਨੀ ਜਾਵੇ ਤਾਂ ਮਨਮੋਹਨ ਸਿੰਘ ਲੰਮੇ ਚਿਰ ਤੋਂ ਇਸ ਘਰ ਵਿੱਚ ਨਹੀਂ ਆਏ ਪਰ ਉਨ੍ਹਾਂ ਨੂੰ ਇਸ ਚੀਜ਼ ਦਾ ਗਰਵ ਜਰੂਰ ਹੈ ਕਿ ਮਨਮੋਹਨ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ।
ਪਹਿਲੇ ਸਿੱਖ ਪ੍ਰਧਾਨ ਮੰਤਰੀ
ਜ਼ਿਕਰਯੋਗ ਹੈ ਕਿ ਜਿੱਥੇ ਇੱਕ ਪਾਸੇ ਮਨਮੋਹਨ ਸਿੰਘ ਦਿੱਲੀ ਵਿੱਚ ਰਹਿ ਕੇ ਆਪਣਾ ਕਾਰਜ ਕਰਦੇ ਸਨ। ਉਥੇ ਹੀ ਉਹਨਾਂ ਦੀ ਦਿਲਚਸਪੀ ਅੰਮ੍ਰਿਤਸਰ ਸ਼ਹਿਦ ਨੂੰ ਲੈ ਕੇ ਵੀ ਕਾਫੀ ਦੇਖਣ ਨੂੰ ਮਿਲ ਰਹੀ ਸੀ ਕਿਉਂਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਸੀ ਤਾਂ ਉਸ ਵੇਲੇ ਬਹੁਤ ਸਾਰੇ ਫੰਡ ਉਹਨਾਂ ਨੂੰ ਅੰਮ੍ਰਿਤਸਰ ਦੇ ਨਾਮ ਤੇ ਦਿੱਤੇ ਗਏ ਸਨ। ਡਾ. ਮਨਮੋਹਨ ਸਿੰਘ ਇੱਕਲੌਤੇ ਅਜਿਹੇ ਪ੍ਰਧਾਨ ਮੰਤਰੀ ਸਨ ਜਿਨਾਂ ਨੂੰ ਦਸਤਾਰਧਾਰੀ ਹੋਣ ਦਾ ਅਤੇ ਪਹਿਲੀ ਵਾਰ ਦੇਸ਼ ਦੇ ਸਿੱਖ ਪ੍ਰਧਾਨ ਮੰਤਰੀ ਬਣਨ ਦਾ ਗੌਰਵ ਪ੍ਰਾਪਤ ਹੋਇਆ ਸੀ।