ETV Bharat / state

300 ਤੋਂ ਵੱਧ ਝੋਨੇ ਦੀਆਂ ਕਿਸਮਾਂ ਦੇਣ ਵਾਲੇ ਡਾਕਟਰ ਖੁਸ਼ ਨੇ ਐੱਮਐੱਸਪੀ ਬਾਰੇ ਦਿੱਤੇ ਵਿਚਾਰ, ਕਿਹਾ- ਇਨ੍ਹਾਂ ਫਸਲਾਂ ਉੱਤੇ ਵੀ ਦੇਣੀ ਪਵੇਗੀ ਐੱਮਐੱਸਪੀ - ਖੇਤੀਬਾੜੀ ਵਿਗਿਆਨੀ ਗੁਰਦੇਵ ਸਿੰਘ ਖੁਸ਼

ਲੁਧਿਆਣਾ ਵਿੱਚ ਖੇਤੀਬਾੜੀ ਵਿਗਿਆਨੀ ਗੁਰਦੇਵ ਸਿੰਘ ਖੁਸ਼ ਨੇ ਕਿਹਾ ਕਿ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਝੋਨੇ ਅਤੇ ਕਣਕ ਉੱਤੇ ਤੈਅ ਹੋਣ ਕਾਰਣ ਹੀ ਅੱਜ ਧਰਤੀ ਹੇਠਲਾ ਪਾਣੀ ਖਤਮ ਹੋਣ ਕਿਨਾਰੇ ਹੈ। ਉਨ੍ਹਾਂ ਕਿਹਾ ਸਰਕਾਰ ਜੇਕਰ ਕਣਕ ਝੋਨੇ ਦੀ ਤਰ੍ਹਾਂ ਹੋਰ ਫਸਲਾਂ ਉੱਤੇ ਵੀ ਐੱਮਐੱਸਪੀ ਦੇਵੇ ਤਾਂ ਕਿਸਾਨ ਆਪਣੇ ਆਪ ਹੋਰਨਾਂ ਫਸਲਾਂ ਦੀ ਖੇਤੀ ਕਰਨਗੇ।

Dr.Khush who gave new varieties of paddy, gave his thoughts about MSP
300 ਤੋਂ ਵੱਧ ਝੋਨੇ ਦੀਆਂ ਕਿਸਮਾਂ ਦੇਣ ਵਾਲੇ ਡਾਕਟਰ ਖੁਸ਼ ਨੇ ਐੱਮਐੱਸਪੀ ਬਾਰੇ ਦਿੱਤੇ ਵਿਚਾਰ
author img

By ETV Bharat Punjabi Team

Published : Mar 11, 2024, 3:56 PM IST

ਗੁਰਦੇਵ ਸਿੰਘ ਖੁਸ਼, ਖੇਤੀਬਾੜੀ ਵਿਗਿਆਨੀ

ਲੁਧਿਆਣਾ: ਵਿਸ਼ਵ ਪੱਧਰੀ ਸਨਮਾਨ ਹਾਸਿਲ ਕਰ ਚੁੱਕੇ ਡਾਕਟਰ ਗੁਰਦੇਵ ਸਿੰਘ ਖੁਸ਼ ਜਿਨਾਂ ਦਾ ਭਾਰਤ ਵਿੱਚ ਲਿਆਂਦੀ ਗਈ ਹਰੀ ਕ੍ਰਾਂਤੀ ਅੰਦਰ ਅਹਿਮ ਰੋਲ ਰਿਹਾ ਅਤੇ 300 ਦੇ ਕਰੀਬ ਚੌਲਾਂ ਦੀਆਂ ਕਿਸਮਾਂ ਉਹਨਾਂ ਨੇ ਵਿਸ਼ਵ ਭਰ ਦੇ ਰੂਬਰੂ ਕਰਾਈਆਂ ਹਨ। ਉਹਨਾਂ ਵੱਲੋਂ ਕਿਸਾਨਾਂ ਨੂੰ ਮਿਲਣ ਵਾਲੀ ਐਮਐਸਪੀ ਨੂੰ ਲੈਕੇ ਅਤੇ ਡੂੰਘੇ ਹੁੰਦੇ ਜਾ ਰਹੇ ਪਾਣੀਆਂ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਗਈ ਹੈ।

ਡਾਕਟਰ ਖੁਸ਼ ਨੇ ਕਿਹਾ ਹੈ ਕਿ ਪਾਣੀ ਦੀ ਨਜਾਇਜ਼ ਵਰਤੋਂ ਹੋ ਰਹੀ ਹੈ। ਉਹਨਾਂ ਕਿਹਾ ਕਿ ਇਸ ਵਿੱਚ ਵੱਡਾ ਕਾਰਨ ਮੁਫਤ ਬਿਜਲੀ ਹੈ ਕਿਉਂਕਿ ਕਿਸਾਨ ਮੋਟਰ ਦਾ ਸੁੱਚ ਦੱਬ ਦਿੰਦੇ ਹਨ ਅਤੇ ਬਾਅਦ ਵਿੱਚ ਕਿਸੇ ਦਾ ਕੋਈ ਧਿਆਨ ਨਹੀਂ ਹੁੰਦਾ ਜਿਸ ਨਾਲ ਪਾਣੀ ਦੀ ਬਰਬਾਦੀ ਹੁੰਦੀ ਹੈ। ਪਾਣੀ ਦੀ ਵਰਤੋਂ ਹਿਸਾਬ ਦੇ ਨਾਲ ਹੋਣੀ ਚਾਹੀਦੀ ਹੈ। ਡਾਕਟਰ ਖੁਸ਼ ਨੇ ਫਸਲੀ ਵਿਭੰਨਤਾ ਵੱਲ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਵਿੱਚ 3 ਲੱਖ ਏਕੜ ਵਿੱਚ ਝੋਨਾ ਲਗਾਇਆ ਜਾ ਰਿਹਾ ਹੈ ਹੁਣ ਰਕਬਾ ਘਟਾਉਣ ਦੀ ਬੇਹੱਦ ਲੋੜ ਹੈ। ਕਿਸਾਨਾਂ ਨੂੰ ਝੋਨੇ ਦੇ ਬਦਲ ਵਜੋਂ ਮੱਕੀ ਅਤੇ ਹੋਰ ਦਾਲਾਂ ਵੱਲ ਜਾਣਾ ਹੋਣਾ ਚਾਹੀਦਾ ਹੈ। ਜਦੋਂ ਉਹਨਾਂ ਨੇ ਝੋਨੇ ਦੀਆਂ ਇਹ ਕਿਸਮਾਂ ਲੋਕਾਂ ਨੂੰ ਦਿੱਤੀਆਂ ਸਨ ਤਾਂ ਦੇਸ਼ ਦੇ ਵਿੱਚ ਖਾਣ ਲਈ ਅੰਨ ਪੂਰਾ ਨਹੀਂ ਪੈਂਦਾ ਸੀ। ਉਸ ਵਕਤ ਇੱਕ ਸਾਲ ਦੇ ਵਿੱਚ ਇੱਕੋ ਹੀ ਫਸਲ ਲਈ ਜਾਂਦੀ ਸੀ ਪਰ ਹੁਣ ਤਿੰਨ ਫਸਲਾਂ ਲਈਆਂ ਜਾ ਰਹੀਆਂ ਹਨ, ਜਿਸ ਕਰਕੇ ਪਾਣੀ ਦੀ ਬੇਲੋੜੀ ਵਰਤੋਂ ਹੋ ਰਹੀ ਹੈ ਅਤੇ ਧਰਤੀ ਹੇਠਲੇ ਪਾਣੀ ਡੂੰਘੇ ਹੁੰਦੇ ਜਾ ਰਹੇ ਨੇ ਜੋ ਕਿ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਅਤੇ ਲਗਾਤਾਰ ਮੰਗੀ ਜਾ ਰਹੀ ਐੱਮਐੱਸਪੀ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਸਰਕਾਰ ਨੂੰ ਬਾਕੀ ਫਸਲਾਂ ਉੱਤੇ ਵੀ ਐੱਮਐੱਸਪੀ ਜਰੂਰ ਦੇਣੀ ਚਾਹੀਦੀ ਹੈ ਤਾਂ ਹੀ ਕਿਸਾਨ ਝੋਨੇ ਦੇ ਬਦਲ ਵਜੋਂ ਬਾਕੀ ਫਸਲਾਂ ਵੱਲ ਆਕਰਸ਼ਿਤ ਹੋਣ ਅਤੇ ਉਹਨਾਂ ਨੂੰ ਜੇਕਰ ਵਾਜਿਬ ਮੁੱਲ ਮਿਲੇਗਾ ਤਾਂ ਜਰੂਰ ਉਹ ਖੇਤੀ ਵਿਭਿੰਨਤਾ ਵੱਲ ਜਾਣਗੇ। ਡਾਕਟਰ ਖੁਸ਼ ਨੇ ਕਿਹਾ ਕਿ ਖੇਤੀ ਲਾਗਤਾਰ ਵਧਦੀ ਜਾ ਰਹੀ ਹੈ ਜਦੋਂ ਕਿ ਉਸ ਦਾ ਮੁੱਲ ਉਸ ਦੀ ਲਾਗਤ ਦੇ ਮੁਤਾਬਕ ਨਹੀਂ ਮਿਲ ਰਿਹਾ ਹੈ। ਇਹੀ ਕਾਰਨ ਹੈ ਕਿ ਕਿਸਾਨ ਖੁਦਕੁਸ਼ੀਆਂ ਲਈ ਮਜਬੂਰ ਹੋ ਰਹੇ ਹਨ ਅਤੇ ਧਰਨੇ ਲਾਉਣ ਲਈ ਮਜਬੂਰ ਹੋ ਰਹੇ ਹਨ। ਜਿਨ੍ਹਾਂ ਵੱਲ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ।

ਡਾਕਟਰ ਗੁਰਦੇਵ ਸਿੰਘ ਖੁਸ਼ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਸਨਮਾਨਾਂ ਦੀ ਰਾਸ਼ੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਡਾਕਟਰ ਖੁਸ਼ ਵੱਲੋਂ 19 ਮਾਰਚ ਨੂੰ ਇੱਕ ਵਿਸ਼ੇਸ਼ ਸਮਾਗਮ ਦੇ ਦੌਰਾਨ ਇਸ ਸਬੰਧੀ ਐਲਾਨ ਕੀਤਾ ਜਾਵੇਗਾ ਕਿ ਉਹਨਾਂ ਵੱਲੋਂ ਬਣਾਈ ਗਈ ਫਾਊਂਡੇਸ਼ਨ ਪੀਆਈਯੂ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਸਬੰਧੀ ਮਦਦ ਕਰਨਗੇ। ਉਹਨਾਂ ਨੂੰ ਵਜ਼ੀਫਾ ਮਿਲ ਸਕੇਗਾ, ਉਹਨਾਂ ਕਿਹਾ ਕਿ ਜਦੋਂ ਇਹ ਸਨਮਾਨ ਰਾਸ਼ੀ ਮਿਲੀ ਸੀ ਉਦੋਂ ਹੀ ਇਸ ਦਾ ਫੈਸਲਾ ਕਰ ਲਿਆ ਸੀ ਕਿ ਉਹ ਇਹ ਸਾਰੀ ਇਨਾਮ ਰਾਸ਼ੀ ਨਵੇਂ ਵਿਦਿਆਰਥੀਆਂ ਦੇ ਲੇਖੇ ਲਾਉਣਗੇ ਅਤੇ ਇਸੇ ਦੇ ਤਹਿਤ ਉਹਨਾਂ ਨੇ ਇਹ ਫੈਸਲਾ ਕੀਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.