ਲੁਧਿਆਣਾ: ਨੂਰ ਵਾਲਾ ਰੋਡ ਉੱਤੇ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਦਾਮੀਨੀ ਨਾਂ ਦੀ ਵਿਆਹੁਤਾ ਆਪਣੀ ਮਾਂ ਦੇ ਨਾਲ ਪਤੀ ਅੰਕਿਤ ਦੇ ਘਰ ਪਹੁੰਚੀ ਅਤੇ ਘਰ ਦੇ ਬਾਹਰ ਆ ਕੇ ਉਸ ਨੇ ਹੰਗਾਮਾ ਕੀਤਾ ਅਤੇ ਪੂਰਾ ਮੁਹੱਲਾ ਇਕੱਠਾ ਕਰ ਲਿਆ। ਇਸ ਦੌਰਾਨ ਦਾਮਨੀ ਨੇ ਆਪਣੇ ਪਤੀ ਅੰਕਿਤ ਉੱਤੇ ਇਲਜ਼ਾਮ ਲਗਾਇਆ ਕਿ ਦੋ ਸਾਲ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਬਾਅਦ ਪਤੀ ਨੇ ਉਸ ਨਾਲ ਕੁੱਟਮਾਰ ਕੀਤੀ, ਉਸ ਨੂੰ ਘਰੋਂ ਕੱਢ ਦਿੱਤਾ ਅਤੇ ਜਦੋਂ ਅੱਜ ਉਹ ਆਪਣੀ ਮਾਂ ਦੇ ਨਾਲ ਇੱਥੇ ਪਹੁੰਚੀ, ਤਾਂ ਉਸ ਨੇ ਆਪਣੇ ਘਰ ਨੂੰ ਤਾਲਾ ਲਗਾ ਦਿੱਤਾ। ਉਹਨਾਂ ਕਿਹਾ ਕਿ ਉਸ ਨੂੰ ਇਨਸਾਫ ਚਾਹੀਦਾ ਹੈ। ਪੀੜਤਾ ਨੇ ਕਿਹਾ ਕਿ ਸ਼ੁਰੂ ਤੋਂ ਹੀ ਉਹ ਉਸ ਦੀ ਕੁੱਟਮਾਰ ਕਰਦਾ ਰਿਹਾ ਹੈ, ਕਈ ਵਾਰ ਸਮਝੌਤਾ ਵੀ ਹੋ ਗਿਆ, ਪਰ ਉਹ ਉਸ ਨਾਲ ਗਲਤ ਸਲੂਕ ਕਰਦਾ ਹੈ।
ਪਤੀ ਨੇ ਦਿੱਤੀ ਸਫਾਈ
ਇਸ ਸੰਬੰਧ ਦੇ ਵਿੱਚ ਜਦੋਂ ਮਹਿਲਾ ਦੇ ਪਤੀ ਅੰਕਿਤ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੇਰੇ ਮਾਤਾ-ਪਿਤਾ ਨਹੀਂ ਹਨ, ਉਹ ਇਕੱਲਾ ਰਹਿੰਦਾ ਹੈ। ਵਿਆਹ ਵਾਲੀ ਸਾਈਟ ਉੱਤੇ ਹੀ ਉਹ ਦੋਨੇ ਮਿਲੇ ਸਨ ਅਤੇ ਫਿਰ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਜਦੋਂ ਉਸ ਦੀ ਪਤਨੀ ਦਾਮਿਨੀ ਗਰਭਵਤੀ ਹੋਈ ਤਾਂ ਉਹ ਦਿੱਲੀ ਚਲੀ ਗਈ। ਉਸ ਨੇ ਆਪਣੀ ਮਾਂ ਨਾਲ ਮਿਲ ਕੇ ਗਪਭਪਾਤ ਕਰਵਾ ਦਿੱਤਾ। ਇਸ ਤੋਂ ਬਾਅਦ ਜਦੋਂ ਆਪਣੀ ਪਤਨੀ ਨੂੰ ਲੈਣ ਵਾਸਤੇ ਉਹ ਭੈਣ ਅਤੇ ਆਪਣੇ ਜੀਜੇ ਨਾਲ ਦਿੱਲੀ ਗਿਆ ਤਾਂ ਉਹਨਾਂ ਦੀ ਉੱਥੇ ਕੁੱਟਮਾਰ ਕੀਤੀ ਗਈ। ਇੰਨ੍ਹਾਂ ਹੀ ਨਹੀਂ ਉਸ ਉੱਤੇ ਕੇਸ ਪਾ ਦਿੱਤਾ ਗਿਆ। ਪਤਨੀ ਅਤੇ ਸੱਸ ਉਸ ਨੂੰ ਤੰਗ ਪਰੇਸ਼ਾਨ ਕਰਦੇ ਹਨ। ਪਰੇਸ਼ਾਨ ਹੋਣ ਕਾਰਨ ਹੁਣ ਉਹ ਆਪਣੀ ਨਾਲ ਨਹੀਂ ਰਹਿਣਾ ਚਾਹੁੰਦਾ।
- ਕਿਸਾਨਾਂ ਦਾ ਸਰਕਾਰ ਖਿਲਾਫ਼ ਧਰਨਾ, ਮਾਲਵਿੰਦਰ ਸਿੰਘ ਮਾਲੀ ਦੀ ਹੋਈ ਗ੍ਰਿਫਤਾਰੀ ਦਾ ਵਿਰੋਧ ਤੇ ਜ਼ਮੀਨਾਂ ਉੱਤੇ ਕਬਜ਼ੇ ਨੂੰ ਲੈ ਕੇ ਰੋਸ - farmers Protest
- ਕਿਸਾਨਾਂ ਨੇ ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਵਿਰੁੱਧ ਕੀਤਾ ਰੋਸ ਮੁਜ਼ਾਹਰਾ, ਤੁਰੰਤ ਰਿਹਾਅ ਕਰਨ ਦੀ ਕੀਤੀ ਮੰਗ - protest against the arrest of Mali
- ਆਪ ਆਗੂ ਡਿੰਪਲ ਵਿਦੇਸ਼ਾਂ ਗ੍ਰਿਫ਼ਤਾਰ, ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ - AAP leader Dimple arrested
ਪੁਲਿਸ ਕਰ ਰਹੀ ਜਾਂਚ
ਇਸ ਦੌਰਾਨ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਦੋਵਾਂ ਦੇ ਬਿਆਨ ਦਰਜ ਕਰਨ ਲਈ ਪੁਲਿਸ ਸਟੇਸ਼ਨ ਲੈ ਕੇ ਜਾ ਰਹੇ ਹਾਂ, ਜੋ ਵੀ ਇਹਨਾਂ ਦਾ ਆਪਸੀ ਮਾਮਲਾ ਹੈ ਉਸ ਸਬੰਧੀ ਦੋਵਾਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮਹਿਲਾ ਨੇ ਇਲਜ਼ਾਮ ਜ਼ਰੂਰ ਲਗਾਇਆ ਹੈ ਕਿ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਹੈ ਪਰ ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ।