ਲੁਧਿਆਣਾ : ਕਹਿੰਦੇ ਨੇ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਨੇ ਜੋ ਆਪਣੀ ਮਿਹਨਤ ਅਤੇ ਤਜੁਰਬੇ ਦੇ ਨਾਲ ਹਰ ਬਿਮਾਰੀ ਦਾ ਇਲਾਜ ਕਰ ਸਕਦੇ ਨੇ, ਇਹ ਇਲਾਜ ਸਿਰਫ ਇਨਸਾਨਾਂ ਦਾ ਹੀ ਨਹੀਂ ਬਲਕਿ ਜਾਨਵਰਾਂ ਦਾ ਵੀ ਹੋ ਸਕਦਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਹੈ ਲੁਧਿਆਣਾ ਦੇ ਜਾਨਵਰਾਂ ਦੇ ਹਸਪਤਾਲ ਵਿੱਚ, ਜਿਥੇ ਆਰਪੀਐਫ ਵਿੱਚ ਪਿਛਲੇ 8 ਸਾਲ ਤੋਂ ਸੇਵਾਵਾਂ ਨਿਭਾਅ ਰਹੇ ਡਾਗ ਐਨੇਕਸ ਨੂੰ 4 ਵਾਰ ਡਾਇਲਸਿਸ ਕਰਨ ਤੋਂ ਬਾਅਦ ਠੀਕ ਕਰ ਦਿੱਤਾ ਗਿਆ ਹੈ। ਦੱਸ ਦਈਏ ਇਕ ਐਨੇਕਸ ਇੱਕ ਗੰਭੀਰ ਬਿਮਾਰੀ ਦੇ ਨਾਲ ਜੂਝ ਰਿਹਾ ਸੀ। ਜਿਸ ਦਾ ਇਲਾਜ ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਡੋਗ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਸੀ। ਇਹ ਹਸਪਤਾਲ ਆਪਣੇ ਡਾਇਲਸਿਸ ਸੈਂਟਰ ਕਰਕੇ ਪੂਰੇ ਉਤਰ ਭਾਰਤ ਦੇ ਵਿੱਚ ਮਸ਼ਹੂਰ ਹੈ। ਇਹ ਇਕਲੌਤਾ ਅਜਿਹਾ ਕੇਂਦਰ ਹੈ ਜੋ ਫੌਜ, ਪੁਲਿਸ ਅਤੇ ਆਰਪੀਐਸ ਦੇ ਵੀ ਡੌਗ ਨੂੰ ਨਵੀਂ ਜ਼ਿੰਦਗੀ ਦੇਣ 'ਚ ਕਾਮਯਾਬ ਰਿਹਾ ਹੈ।
ਕਿਡਨੀਆਂ ਦੀ ਬਿਮਾਰੀ ਨਾਲ ਗ੍ਰਸਤ ਸੀ ਐਨੇਕਸ
ਇਸ ਹਸਪਤਾਲ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਆਰਪੀਐਫ ਚੰਡੀਗੜ੍ਹ ਦੇ ਡੋਗ ਐਨੇਕਸ ਦਾ ਇਲਾਜ ਚੱਲ ਰਿਹਾ ਸੀ। ਐਨੇਕਸ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਸੀ। ਹੁਣ ਤੱਕ ਉਹ ਕਈ ਤਰ੍ਹਾਂ ਦੇ ਇਨਾਮ ਜਿੱਤ ਚੁੱਕਿਆ ਹੈ। ਡਾਕਟਰਾਂ ਮੁਤਾਬਿਕ ਇਸ ਡੋਗ ਨੂੰ ਪੈਨਕਿਰਿਆਸ ਦੇ ਵਿੱਚ ਸਮੱਸਿਆ ਆਉਣ ਕਰਕੇ ਕਿਡਨੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਲਗਭਗ ਇੱਕ ਮਹੀਨੇ ਦੇ ਇਲਾਜ ਤੋਂ ਬਾਅਦ ਉਹ ਹੁਣ ਪੂਰੀ ਤਰਹਾਂ ਠੀਕ ਹੋ ਚੁੱਕਾ ਹੈ।
ਅਰਪੀਐਫ ਲਈ ਅਹਿਮ ਡੋਗ ਹਾਯ ਐਨੇਕਸ
ਆਰਪੀਐਫ ਮੁਲਾਜ਼ਿਮ ਨੇ ਦੱਸਿਆ ਕਿ ਉਹ ਹੁਣ ਤੱਕ ਕਈ ਅਵਾਰਡ ਜਿੱਤ ਚੁੱਕਾ ਹੈ ਅਤੇ ਆਰਪੀਐਸ ਦੇ ਲਈ ਉਹ ਕਾਫੀ ਅਹਿਮ ਸੀ। ਕਿਉਂਕਿ ਉੱਤਰ ਭਾਰਤ ਦੇ ਵਿੱਚ ਉਹ ਅਜਿਹਾ ਡੋਗ ਹੈ ਜੋ ਕਈ ਇਨਾਮ ਹੁਣ ਤੱਕ ਜਿੱਤ ਚੁੱਕਾ ਹੈ। ਉਸ ਦੀ ਖਾਸੀਅਤ ਧਮਾਕਾ ਖੇਜ ਸਮੱਗਰੀ ਲੱਭਣ ਦੀ ਰਹੀ ਹੈ ਅਤੇ ਉਸਨੇ ਆਪਣੇ ਅੱਠ ਸਾਲ ਦੀ ਨੌਕਰੀ ਦੇ ਵਿੱਚ ਚੰਡੀਗੜ੍ਹ ਸਟੇਸ਼ਨ 'ਤੇ ਰਹਿ ਕੇ ਕਈ ਵਾਰ ਪੁਲਿਸ ਆਰਪੀਐਫ ਅਤੇ ਆਰਮੀ ਦੇ ਨਾਲ ਸਰਚ ਆਪਰੇਸ਼ਨ ਚਲਾਇਆ ਹੈ।
ਰਿਟਾਇਰ ਹੋਣ 'ਚ ਬਚੇ ਦੋ ਸਾਲ
ਮੁਲਾਜ਼ਿਮ ਨੇ ਦੱਸਿਆ ਕਿ ਐਨੇਕਸ ਦੀ ਹਲੇ ਦੋ ਸਾਲ ਦੀ ਹੋਰ ਨੌਕਰੀ ਪਈ ਹੈ। ਫੌਜ ਅਤੇ ਪੁਲਿਸ ਦੇ ਵਿੱਚ ਨੌਕਰੀ ਕਰਨ ਵਾਲੇ ਡਾਗ ਦੀ ਵਿਸ਼ੇਸ਼ ਤੌਰ 'ਤੇ ਸਿਖਲਾਈ ਹੁੰਦੀ ਹੈ। ਇਸੇ ਤਰ੍ਹਾਂ ਐਨੇਕਸ ਦੀ ਵੀ ਅੱਠ ਮਹੀਨੇ ਦੀ ਸਿਖਲਾਈ ਹੋਈ। ਜਿਸ ਤੋਂ ਬਾਅਦ ਉਸਨੇ ਆਪਣੀ ਨੌਕਰੀ ਕੀਤੀ। ਦੋ ਸਾਲ ਬਾਅਦ ਉਹ ਸੇਵਾ ਮੁਕਤ ਹੋਵੇਗਾ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਹਾਲਤ ਕਾਫੀ ਖਰਾਬ ਹੋ ਗਈ ਸੀ। ਲਗਭਗ ਮਰਨ ਦੇ ਕੰਢੇ ਸੀ ਪਰ ਆਰਪੀਐਫ ਵੱਲੋਂ ਗੜਵਾਸੂ ਨਾਲ ਸੰਪਰਕ ਕਰਨ ਤੋਂ ਬਾਅਦ ਉਸ ਦੀ ਜਾਨ ਬਚਾਈ ਗਈ। ਜਿਸ ਵਿੱਚ ਵੈਟਰਨਰੀ ਹਸਪਤਾਲ ਦੇ ਡਾਕਟਰਾਂ ਦਾ ਅਹਿਮ ਰੋਲ ਰਿਹਾ ਹੈ। ਜਿਨ੍ਹਾਂ ਨੇ ਉਸ ਦਾ ਡਾਇਲਸਿਸ ਕੀਤਾ ਅਤੇ ਫਿਰ ਉਸ ਦਾ ਪੂਰਨ ਇਲਾਜ ਕੀਤਾ। ਹੁਣ ਉਸ ਦੀ ਹਾਲਤ ਦੇ ਵਿੱਚ ਕਾਫੀ ਸੁਧਾਰ ਹੈ ਉਸ ਲਈ ਆਪਣਾ ਵਜ਼ਨ ਵੀ ਵਧਾਇਆ ਹੈ ਅਤੇ ਲਗਾਤਾਰ ਖਾਣਾ ਵੀ ਖਾ ਰਿਹਾ ਹੈ। ਉਸ ਨੂੰ ਜ਼ਿਆਦਾਤਰ ਉਲਟੀਆਂ ਦੀ ਦਿੱਕਤ ਸੀ ਅਤੇ ਉਹ ਕਾਫੀ ਮਾੜੀ ਹਾਲਤ ਦੇ ਵਿੱਚ ਸੀ।
ਆਰਪੀਐਫ ਦੇ ਕਾਨਸਟੇਬਲ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੇ ਐਨੇਕਸ ਨੂੰ ਆਪਣੇ ਬੱਚਿਆਂ ਵਾਂਗੂੰ ਪਾਲਿਆ ਹੈ ਸਕੂਲਾਂ ਦੱਸਿਆ ਕਿ ਉਹ ਕਈ ਅਵਾਰਡ ਜਿੱਤ ਚੁੱਕਾ ਹੈ ਜੋਨ ਪੱਧਰ 'ਤੇ ਗੋਲਡ ਮੈਡਲ ਅਤੇ ਇੰਟਰ ਰੇਲਵੇ ਚੈਂਪੀਅਨਸ਼ਿਪ ਦੇ ਵਿੱਚ ਉਹ ਸਿਲਵਰ ਮੈਡਲ ਜਿੱਤ ਚੁੱਕਾ ਹੈ ਉੱਤਰ ਭਾਰਤ ਦੇ ਕਈ ਚੈਂਪੀਅਨਸ਼ਿਪ ਦੇ ਵਿੱਚ ਉਹ ਮੈਡਲ ਲਿਆ ਚੁੱਕਾ ਹੈ। ਕਿਉਂਕਿ ਉਸ ਦੀ ਸੁੰਘਣ ਦੀ ਸ਼ਕਤੀ ਕਾਫੀ ਚੰਗੀ ਹੈ। ਧਮਾਕਾ ਖੇਜ ਸਮੱਗਰੀ ਲੱਭਣ ਦੇ ਵਿੱਚ ਉਸ ਦੀ ਖਾਸੀਅਤ ਹੈ, ਉਹਨਾਂ ਕਿਹਾ ਕਿ ਉਸਨੂੰ ਬੱਚਿਆਂ ਵਾਂਗ ਪਾਲਿਆ ਹੈ। ਉਹਨਾਂ ਦੀਆਂ ਵੀ ਭਾਵਨਾਵਾਂ ਉਸ ਨਾਲ ਜੁੜੀਆਂ ਰਹੀਆਂ ਅਤੇ ਜਦੋਂ ਬਿਮਾਰ ਹੋਇਆ ਤਾਂ ਉਸ ਨੂੰ ਕਾਫੀ ਫਿਕਰ ਹੋਈ ਅਤੇ ਵੈਟਰਨਰੀ ਹਸਪਤਾਲ ਦੇ ਵਿੱਚ ਲਿਆਉਣ ਤੋਂ ਬਾਅਦ ਉਸ ਦੀ ਹੁਣ ਹਾਲਤ ਕਾਫੀ ਸੁਧਰ ਗਈ ਹੈ। ਲਗਭਗ ਇੱਕ ਮਹੀਨਾ ਉਸਦਾ ਇਲਾਜ ਚੱਲਿਆ ਹੈ 6 ਸਤੰਬਰ ਨੂੰ ਉਸਨੂੰ ਪਹਿਲੀ ਵਾਰ ਐਮਰਜੰਸੀ ਦੇ ਵਿੱਚ ਲਿਆਂਦਾ ਗਿਆ ਸੀ। ਡਾਕਟਰਾਂ ਦੀ ਟੀਮ ਨੇ ਲਗਾਤਾਰ ਕੰਮ ਕਰਨ ਤੋਂ ਬਾਅਦ ਉਸ ਦੀ ਹਾਲਤ ਦੇ ਵਿੱਚ ਸੁਧਾਰ ਲਿਆਂਦਾ ਹੈ ਅਤੇ ਹੁਣ ਐਨਐਕਸ ਜਲਦ ਹੀ ਡਿਊਟੀ ਜੁਆਇਨ ਕਰਨ ਜਾ ਰਿਹਾ ਹੈ।