ਬਰਨਾਲਾ: ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਭਾਗ ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਸ਼ੁਰੂ ਹੋਏ। ਏਡੀਸੀ ਬਰਨਾਲਾ ਲਤੀਫ਼ ਅਹਿਮਦ ਨੇ ਖੇਡਾਂ ਦਾ ਆਗਾਜ਼ ਕਰਵਾਇਆ ਗਿਆ। ਓਲੰਪਿਅਨ ਅਕਸ਼ਦੀਪ ਸਿੰਘ ਨੇ ਪਹੁੰਚ ਕੇ ਖਿਡਾਰੀਆਂ ਦਾ ਹੌਂਸਲਾ ਵਧਾਇਆ ਅਤੇ ਸਰਕਾਰ ਦੇ ਉਪਰਾਲੇ ਦੀ ਸ਼ਾਲਾਘਾ ਕੀਤੀ ਗਈ। ਉੱਥੇ ਜਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ 25 ਦੇ ਕਰੀਬ ਅਲੱਗ ਅਲੱਗ ਖੇਡ ਮੁਕਾਬਲੇ ਅੱਜ ਬਰਨਾਲਾ ਜਿਲ੍ਹੇ ਵਿੱਚ ਸ਼ੁਰੂ ਹੋਏ ਹਨ, ਜਿਹਨਾਂ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਭਾਗ ਲੈ ਰਹੇ ਹਨ। ਸੂਬਾ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡ ਮੈਦਾਨਾਂ ਨਾਲ ਜੋੜ ਰਹੀ ਹੈ, ਜੋ ਬਹੁਤ ਵਧੀਆ ਉਪਰਾਲਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਏਡੀਸੀ ਲਤੀਫ਼ ਅਹਿਮਤ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਜੋ ਬਹੁਤ ਵਧੀਆ ਉਪਰਾਲਾ ਹੈ। ਬਰਨਾਲਾ ਜਿਲ੍ਹੇ ਵਿੱਚ ਜਿਲ੍ਹਾ ਖੇਡ ਅਫ਼ਸਰ ਦੀ ਅਗਵਾਈ ਵਿੱਚ ਬਹੁਤ ਵਧੀਆ ਪ੍ਰਬੰਧਾਂ ਅਧੀਨ ਇਹਨਾਂ ਖੇਡਾਂ ਨੂੰ ਕਰਵਾਇਆ ਜਾ ਰਿਹਾ ਹੈ।
ਉੱਥੇ ਇਸ ਮੌਕੇ ਜਿਲ੍ਹਾ ਖੇਡ ਅਧਿਕਾਰੀ ਮੈਡਮ ਉਮੇਸ਼ਵਰੀ ਸ਼ਰਮਾ ਨੇ ਕਿਹਾ ਕਿ ਅੱਜ ਬਰਨਾਲਾ ਦੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਏਡੀਸੀ ਬਰਨਾਲਾ ਵਲੋਂ ਜਿਲ੍ਹਾ ਖੇਡ ਮੁਕਾਬਲਿਆਂ ਦਾ ਉਦਘਾਟਨ ਕੀਤਾ ਗਿਆ ਹੈ। ਜਿਹਨਾਂ ਵਿੱਚ ਅਥਲੈਟਿਕਸ, ਹੈਂਡਬਾਲ, ਵੇਟਲਿਫਟਿੰਗ, ਗੱਤਕਾ, ਕਬੱਡੀ (ਨੈਸ਼ਨਲ ਸਟਾਈਲ) ਖੋ-ਖੋ ਤੇ ਪਾਵਰ ਲਿਫਟਿੰਗ, ਕਬੱਡੀ (ਸਰਕਲ ਸਟਾਈਲ), ਕਿੱਕ ਬਾਕਸਿੰਗ/ਬਾਕਸਿੰਗ, ਕੁਸ਼ਤੀ, ਬੈਡਮਿੰਟਨ, ਹਾਕੀ, ਟੇਬਲ ਟੈਨਿਸ, ਨੈੱਟਬਾਲ, ਸਵੀਮਿੰਗ, ਚੈੱਸ, ਬਾਸਕਿਟਬਾਲ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ), ਲਾਅਨ ਟੈਨਿਸ ਅਤੇ ਸਾਫਟਬਾਲ ਦੇ ਮੁਕਾਬਲੇ ਹੋਣਗੇ। ਉਹਨਾਂ ਕਿਹਾ ਕਿ ਇਹ ਖੇਡਾਂ 16 ਤੋਂ 22 ਸਤੰਬਰ ਤੱਕ ਕਰਵਾਈਆਂ ਜਾਣਗੀਆਂ।
ਇਹਨਾਂ ਖੇਡਾਂ ਵਿੱਚ ਖੇਡ ਕਲੱਬ, ਪਿੰਡਾਂ ਅਤੇ ਸ਼ਹਿਰਾਂ ਦੇ ਬੱਚੇ ਵੱਡੀ ਗਿਣਤੀ ਵਿੱਚ ਭਾਗ ਲੈ ਰਹੇ ਹਨ। ਉਹਨਾਂ ਕਿਹਾ ਕਿ ਜਿਲ੍ਹਾ ਪੱਧਰ ਤੇ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ ਅਤੇ ਸੂਬਾ ਪੱਧਰ ਤੇ ਜਿੱਤਣ ਵਾਲੇ ਖਿਡਾਰੀਆ ਨੂੰ ਨਕਦੀ ਇਨਾਮ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਇਹਨਾਂ ਖੇਡਾਂ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਖੇਡ ਮੈਦਾਨਾਂ ਵੱਲ ਆ ਰਹੇ ਹਨ। ਜੋ ਸਾਡੇ ਸਮਾਜ ਲਈ ਬਹੁਤ ਚੰਗੀ ਗੱਲ ਹੈ।
- ਸੰਗਰੂਰ ਦੇ ਪਿੰਡ ਭਟਾਲ ਕਲਾਂ 'ਚ ਪਰਿਵਾਰ ਨੇ ਮਿਲ ਕੇ ਕੀਤਾ ਬਜ਼ੁਰਗ ਦਾ ਕਤਲ, ਪੁਲਿਸ ਮੁਲਜ਼ਮ ਕੀਤੇ ਕਾਬੂ - family killed an old man
- 40 ਹਜ਼ਾਰ ਰਾਸ਼ਨ ਕਾਰਡ ਹੋਏ ਰੱਦ, ਕੀ ਤੁਹਾਡਾ ਵੀ ਹੈ ਲਿਸਟ 'ਚ ਨਾਮ? ਪੜ੍ਹੋ ਪੂਰੀ ਖ਼ਬਰ - RATION CARD cancel
- ਡਾਕਟਰਾਂ ਦੀ ਹੜਤਾਲ ਖਤਮ ਹੁੰਦਿਆਂ ਹੀ ਸੱਤ ਡਾਕਟਰਾਂ ਦੀ ਕੀਤੀ ਬਦਲੀ, ਪੈਰਾ ਮੈਡੀਕਲ ਸਟਾਫ ਵੱਲੋਂ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ - demonstration by para medical staff
ਉੱਥੇ ਇਸ ਮੌਕੇ ਉਲੰਪਿਅਨ ਅਕਸ਼ਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਮੋਬਾਇਲਾਂ ਤੋਂ ਛੂਡਾ ਕੇ ਖੇਡ ਮੈਦਾਨਾਂ ਨਾਲ ਜੋੜ ਰਹੀ ਹੈ, ਜੋ ਵਧੀਆ ਉਪਰਾਲਾ ਹੈ। ਨੌਜਵਾਨਾਂ ਵਿੱਚ ਮੈਡਲ ਜਿੱਤਣ ਦੀ ਭਾਵਨਾ ਪੈਦਾ ਹੁੰਦੀ ਹੈ , ਜਿਸ ਨਾਲ ਨੌਜਵਾਨ ਖੇਡ ਮੈਦਾਨਾਂ ਨਾਲ ਜੁੜ ਕੇ ਰਹਿੰਦੇ ਹਨ। ਇਸ ਤਰ੍ਹਾਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਖੇਡ ਮੈਦਾਨਾਂ ਵਿੱਚ ਦੇਖ ਕੇ ਖੁਸ਼ੀ ਮਿਲ ਰਹੀ ਹੈ। ਉਹਨਾਂ ਕਿਹਾ ਕਿ ਅਜਿਹੇ ਉਪਰਾਲੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਲਿਜਾ ਸਕਦੇ ਹਨ।