ETV Bharat / state

ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਅੱਜ ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਸੁਣਾਏਗੀ ਸਜ਼ਾ, ਨਵੰਬਰ 2021 ਨੂੰ ਕੀਤਾ ਸੀ ਕਤਲ - Dilroz murder case - DILROZ MURDER CASE

Dilroz murder case: ਨਵੰਬਰ 2021 ਵਿੱਚ ਹੋਏ ਕਤਲ ਮਾਮਲੇ ਸਬੰਧੀ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਅੱਜ ਕਾਤਲ ਨੂੰ ਸਜ਼ਾ ਸੁਣਾਏਗੀ। ਪਿਛਲੀ ਤਰੀਕ ਦੌਰਾਨ ਹੀ ਦਿਲਰੋਜ਼ ਦੀ ਕਾਤਲ ਦੇ ਦੋਸ਼ ਤੈਅ ਕਰ ਦਿੱਤੇ ਗਏ ਸਨ। 15 ਅਪ੍ਰੈਲ ਨੂੰ ਸਜ਼ਾ ਸੁਣਾਉਣ ਦਾ ਦਿਨ ਮੁਕਰਰ ਕੀਤਾ ਗਿਆ ਸੀ।

District Court of Ludhiana will sentence the killer of innocent Dilrose today

author img

By ETV Bharat Punjabi Team

Published : Apr 15, 2024, 9:09 AM IST

Updated : Apr 15, 2024, 9:27 AM IST

ਲੁਧਿਆਣਾ: ਲਗਭਗ ਢਾਈ ਸਾਲ ਬਾਅਦ ਢਾਈ ਸਾਲ ਦੀ ਦਿਲਰੋਜ਼ ਨੂੰ ਅੱਜ ਇਨਸਾਫ ਮਿਲੇਗਾ। ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਅੱਜ ਦਿਲਰੋਜ਼ ਦੀ ਕਾਤਲ ਨੂੰ ਸਜ਼ਾ ਸੁਣਾਈ ਜਾਵੇਗੀ। ਢਾਈ ਸਾਲ ਦੀ ਦਿਲਰੋਜ਼ ਉਸ ਦੀ ਹੀ ਗੁਆਂਢਣ ਵੱਲੋਂ ਨਵੰਬਰ 2021 ਵਿੱਚ ਬੇਰਹਿਮੀ ਨਾਲ ਕਤਲ ਕਰਕੇ ਉਸ ਨੂੰ ਜ਼ਮੀਨ ਵਿੱਚ ਦੱਬ ਦਿੱਤਾ ਗਿਆ ਸੀ। ਦਿਲਰੋਜ਼ ਆਪਣੇ ਮਾਪਿਆਂ ਦੀ ਇਕਲੋਤੀ ਧੀ ਸੀ ਅਤੇ ਉਸ ਦੇ ਪਿਤਾ ਪੰਜਾਬ ਪੁਲਿਸ ਵਿੱਚ ਮੁਲਾਜ਼ਮ ਹਨ। ਅੱਜ ਅਦਾਲਤ ਵੱਲੋਂ ਉਸ ਦੀ ਕਾਤਲ ਨੂੰ ਸਜ਼ਾ ਸੁਣਾਈ ਜਾਵੇਗੀ, ਪਿਛਲੀ ਤਰੀਕ ਦੌਰਾਨ ਹੀ ਦੋਸ਼ ਤੈਅ ਕਰ ਦਿੱਤੇ ਗਏ ਸਨ। 15 ਅਪ੍ਰੈਲ ਨੂੰ ਸਜ਼ਾ ਸੁਣਾਉਣ ਦਾ ਦਿਨ ਮੁਕਰਰ ਕੀਤਾ ਗਿਆ ਸੀ। ਅੱਜ ਦਿਲਰੋਜ਼ ਦੇ ਕਾਤਲ ਨੂੰ ਸਜ਼ਾ ਸੁਣਾਈ ਜਾਵੇਗੀ।

ਜਾਣੋ ਕੀ ਸੀ ਮਾਮਲਾ ?: ਨੀਲਮ ਨੇ ਹੀ ਦਿਲ ਰੋਜ਼ ਦਾ ਕਤਲ ਕੀਤਾ ਸੀ ਜੋ ਕਿ ਪਹਿਲਾਂ ਤੋਂ ਹੀ ਉਸਦੇ ਪਰਿਵਾਰ ਦੇ ਨਾਲ ਰੰਜਿਸ਼ ਰੱਖਦੀ ਸੀ। ਕਤਲ ਕਰਨ ਤੋਂ ਬਾਅਦ ਉਹ ਪਰਿਵਾਰ ਦੇ ਵਿੱਚ ਆ ਕੇ ਉਹਨਾਂ ਦੇ ਨਾਲ ਉਸ ਨੂੰ ਲੱਭਣ ਦੇ ਲਈ ਘੁੰਮਦੀ ਰਹੀ ਅਤੇ ਪਰਿਵਾਰ ਨੂੰ ਇਹ ਅਹਿਸਾਸ ਹੀ ਨਹੀਂ ਹੋਣ ਦਿੱਤਾ ਕਿ ਉਸ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸਨੇ ਹੀ ਕੀਤਾ ਹੈ। ਨੀਲਮ 2015 ਤੋਂ ਤਲਾਕਸ਼ੁਦਾ ਹੈ ਤੇ ਆਪਣੇ ਦੋ ਬੇਟੀਆਂ ਦੇ ਨਾਲ ਆਪਣੇ ਪੇਕੇ ਪਰਿਵਾਰ ਦੇ ਨਾਲ ਰਹਿ ਰਹੀ ਹੈ। ਕਤਲ ਤੋਂ ਪਹਿਲਾਂ ਉਸ ਦੀ ਦਿਲਰੋਜ਼ ਦੇ ਮਾਪਿਆਂ ਦੇ ਨਾਲ ਛੋਟੀ ਜਿਹੀ ਗੱਲ ਉੱਤੇ ਬਹਿਸ ਹੋਈ ਸੀ ਅਤੇ ਉਸ ਗੱਲ ਤੋਂ ਹੀ ਉਸਨੇ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਦਿਲਰੋਜ਼ ਦਾ ਕਤਲ ਕਰ ਦਿੱਤਾ।

ਨਿਲਮ ਦੇ ਪਰਿਵਾਰਿਕ ਮੈਂਬਰ ਆਪਣਾ ਘਰ ਛੱਡ ਕੇ ਕਿਤੇ ਹੋਰ ਰਹਿਣ ਲਈ ਜਾ ਰਹੇ ਸਨ ਅਤੇ ਉਹ ਆਖਰੀ ਦਿਨ ਸੀ ਜਿਸ ਦਿਨ ਉਹਨਾਂ ਨੇ ਆਪਣੇ ਘਰ ਦਾ ਬਾਕੀ ਸਮਾਨ ਚੁੱਕਣਾ ਸੀ ਜਿਸ ਵੇਲੇ ਨੀਲਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਮਾਸੂਮ ਦਿਲਰੋਜ਼ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਖੁਰਦ ਬੁਰਦ ਕਰਨ ਦੀ ਵੀ ਕੋਸ਼ਿਸ਼ ਕੀਤੀ। ਉਸ ਸਮੇਂ ਮਾਮਲਾ ਕਾਫੀ ਮੀਡੀਆ ਦੇ ਵਿੱਚ ਵੀ ਹਾਈਲਾਈਟ ਹੋਇਆ ਸੀ, ਜਿਸ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੀ ਲੁਧਿਆਣਾ ਦਿਲਰੋਜ਼ ਦੇ ਘਰ ਪਹੁੰਚੀ ਸੀ।

Last Updated : Apr 15, 2024, 9:27 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.