ETV Bharat / state

ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਲੁਧਿਆਣੇ ਦੇ ਲੋਕ, ਇਲਾਕੇ 'ਚ ਭਰਿਆ ਕੈਮੀਕਲ ਵਾਲਾ ਪਾਣੀ, ਆਪਣੇ ਅੱਖੀ ਦੇਖੋ ਤਸਵੀਰਾਂ - Ludhiana News - LUDHIANA NEWS

Ludhiana News: ਲੁਧਿਆਣਾ ਦੇ ਵਿੱਚ ਅੱਜ ਕੁਝ ਹੀ ਘੰਟਿਆਂ ਦੀ ਬਰਸਾਤ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ। ਅੱਜ ਲੁਧਿਆਣੇ ਦਾ ਬੁੱਢਾ ਨਾਲਾ ਓਵਰਫਲੋ ਹੋ ਕੇ ਸੜਕਾਂ 'ਤੇ ਆ ਗਿਆ। ਲੁਧਿਆਣਾ ਦੇ ਚੰਦਰ ਨਗਰ ਇਲਾਕੇ ਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਗਿਆ ਅਤੇ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ।

Dirty water reached people houses
ਬੁੱਢੇ ਨਾਲੇ ਦਾ ਪਾਣੀ ਪਹੁੰਚਿਆਂ ਲੋਕਾਂ ਦੇ ਘਰਾਂ ਵਿੱਚ (ETV Bharat Ludhiana)
author img

By ETV Bharat Punjabi Team

Published : Jun 27, 2024, 9:15 PM IST

ਬੁੱਢੇ ਨਾਲੇ ਦਾ ਪਾਣੀ ਪਹੁੰਚਿਆਂ ਲੋਕਾਂ ਦੇ ਘਰਾਂ ਵਿੱਚ (ETV Bharat Ludhiana)

ਲੁਧਿਆਣਾ: ਲੁਧਿਆਣਾ ਦੇ ਵਿੱਚ ਅੱਜ ਕੁਝ ਹੀ ਘੰਟਿਆਂ ਦੀ ਬਰਸਾਤ ਨੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਦਿੱਤੀ। ਅੱਜ ਲੁਧਿਆਣੇ ਦਾ ਬੁੱਢਾ ਨਾਲਾ ਓਵਰਫਲੋ ਹੋ ਕੇ ਸੜਕਾਂ 'ਤੇ ਆ ਗਿਆ। ਲੁਧਿਆਣਾ ਦੇ ਚੰਦਰ ਨਗਰ ਇਲਾਕੇ ਦੇ ਵਿੱਚ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਗਿਆ ਅਤੇ ਸੜਕ ਪੂਰੀ ਤਰ੍ਹਾਂ ਬੰਦ ਹੋ ਗਈ। ਇਸ ਮੌਕੇ ਲੁਧਿਆਣਾ ਦੇ ਲੋਕਾਂ ਨੇ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਹਰ ਸਾਲ ਬੁੱਢੇ ਨਾਲੇ ਦੇ ਹਾਲਾਤ ਇਹੋ ਬਣਦੇ ਹਨ, ਹਾਲਾਂਕਿ ਜਦੋਂ ਗੱਲ ਸਿਰ 'ਤੇ ਆ ਪਹੁੰਚੀ ਤਾਂ ਨਗਰ ਨਿਗਮ ਦੀਆਂ ਟੀਮਾਂ ਨੇ ਜੇਸੀਬੀ ਮਸ਼ੀਨਾਂ ਲਗਾ ਕੇ ਬੁੱਢੇ ਨਾਲ ਦੇ ਵਿੱਚ ਫਸੀ ਗਾਰ ਨੂੰ ਕੱਢਣ ਦੀ ਕਵੈਦ ਸ਼ੁਰੂ ਕੀਤੀ ਹਾਲਾਂਕਿ ਇਹ ਕੰਮ ਮੌਨਸੂਨ ਸੀਜ਼ਨ ਤੋਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ।

ਲੋਕਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਦੇ ਇੱਥੇ ਹਾਲਾਤ ਹਨ, ਉਹਨਾਂ ਦਾ ਜਿਊਣਾ ਦੁੱਬਰ ਹੋ ਚੁੱਕਾ ਹੈ।ਉਧਰ ਦੂਜੇ ਪਾਸੇ ਲੁਧਿਆਣਾ ਤੋਂ ਐਮਐਲਏ ਆਮ ਆਦਮੀ ਪਾਰਟੀ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਲੋਕਾਂ ਨੂੰ ਵੀ ਇਸ ਵਿੱਚ ਸਹਿਯੋਗ ਦੇਣ ਦੀ ਲੋੜ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀ ਵੀ ਕਿਤੇ ਨਾ ਕਿਤੇ ਅਣਗਹਿਲੀ ਜਰੂਰ ਹੈ, ਇਸ ਗੱਲ ਦੇ ਵਿੱਚ ਉਹ ਹਾਮੀ ਭਰਨ ਤੋਂ ਗੁਰੇਜ਼ ਨਹੀਂ ਕਰਨਗੇ। ਉਹਨਾਂ ਕਿਹਾ ਪਰ ਸਾਡੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਹੋਵੇ।

ਉਹਨਾਂ ਕਿਹਾ ਕਿ ਬੁੱਢਾ ਨਾਲਾ ਹਰ ਸਾਲ ਬਰਸਾਤਾਂ ਦੇ ਵਿੱਚ ਓਵਰਫਲੋ ਹੁੰਦਾ ਹੈ ਜਦੋਂ ਕਿ ਬੁੱਢੇ ਨਾਲੇ 'ਤੇ ਸਾਢੇ 650 ਕਰੋੜ ਰੁਪਿਆ ਲਾਉਣ ਦੇ ਦਾਅਵੇ ਤਾਂ ਜਰੂਰ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ 'ਤੇ ਅੱਜ ਜਦੋਂ ਸਾਡੀ ਟੀਮ ਵੱਲੋਂ ਜਾ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਤਾਂ ਹਾਲਾਤ ਹੋਰ ਵੀ ਵੱਧ ਤੋਂ ਬੱਤਰ ਬਣੇ ਹੋਏ ਸਨ। ਚਾਰ ਚਾਰ ਫੁੱਟ ਪਾਣੀ ਸੜਕ 'ਤੇ ਆ ਕੇ ਖੜਾ ਹੋ ਗਿਆ, ਜਿਸ ਕਰਕੇ ਲੋਕ ਪਰੇਸ਼ਾਨ ਹੁੰਦੇ ਵਿਖਾਈ ਦਿੱਤੇ, ਉੱਥੇ ਹੀ ਲੁਧਿਆਣਾ ਦੇ ਐਮਐਲਏ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਬਰਸਾਤਾਂ ਦੇ ਵਿੱਚ ਜਰੂਰ ਹਾਲਾਤ ਖਰਾਬ ਹੁੰਦੇ ਹਨ ਪਰ ਉਹਨਾਂ ਕਿਹਾ ਕਿ ਅਸੀਂ ਹਾਲਾਤਾਂ ਨਾਲ ਨਜਿੱਠ ਰਹੇ ਹਾਂ। ਉਹਨਾਂ ਕਿਹਾ ਕਿ ਬੁੱਢੇ ਨਾਲੇ ਦੇ ਵਿੱਚ ਜਿੰਨਾ ਪ੍ਰਸ਼ਾਸਨ ਜਿੰਮੇਵਾਰ ਹੈ, ਓਨੇ ਹੀ ਆਮ ਲੋਕ ਵੀ ਜਿੰਮੇਵਾਰ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.