ਅੰਮ੍ਰਿਤਸਰ : ਅੰਮ੍ਰਿਤਸਰ ਦੇ ਪ੍ਰਾਚੀਨ ਮੰਦਰ ਸ੍ਰੀ ਦੁਰਗਿਆਨਾ ਤੀਰਥ ਵਿਖੇ ਵੀ ਹੋਲੀ ਦੇ ਦਿਹਾੜੇ ਇਕ ਅਲੌਕਿਕ ਰੌਣਕ ਦੇਖਣ ਨੂੰ ਮਿਲਦੀ ਹੈ। ਹਰ ਕੋਈ ਭਗਵਾਨ ਸ੍ਰੀ ਕ੍ਰਿਸ਼ਨ ਦੇ ਨਾਲ ਹੋਲੀ ਮਨਾਉਣ ਦੇ ਲਈ ਮੰਦਰ ਵਿਖੇ ਆਉਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਹਿਰ ਵਾਸੀ ਵੱਡੀ ਗਿਣਤੀ ਵਿਚ ਸ਼ਹਿਰਵਸੀ ਦੁਰਗਿਆਨਾ ਤੀਰਥ ਵਿਖੇ ਫੁੱਲਾਂ ਅਤੇ ਗੁਲਾਲ ਨਾਲ ਹੋਲੀ ਮਨਾਉਣ ਪਹੁੰਚੇ ਹਨ। ਇਸ ਮੌਕੇ ਮੰਦਰ ਵਿਖੇ ਭਜਨ ਕੀਰਤਨ ਵੀ ਕੀਤਾ ਗਿਆ ਅਤੇ ਉਸਦੇ ਬਾਅਦ ਸ਼ਰਧਾਲੂਆਂ ਨੇ ਭਗਵਾਨ ਸ੍ਰੀ ਕ੍ਰਿਸ਼ਨ ਅਤੇ ਰਾਧਾ ਰਾਣੀ ਜੀ ਦੇ ਨਾਲ ਹੋਲੀ ਖੇਡੀ।
ਦੁਰਗਿਆਨਾ ਮੰਦਿਰ 'ਚ ਮਣਾਈ ਹੋਲੀ: ਇਸ ਮੌਕੇ ਭਗਵਾਨ ਸ਼੍ਰੀ ਗਿਰੀਰਾਜ ਦੇ ਨਾਲ-ਨਾਲ ਲੋਕਾਂ ਨੇ ਇੱਕ ਦੂਜੇ ਦੇ ਉਪਰ ਸੁੱਕੇ ਰੰਗਾਂ ਅਤੇ ਫੁੱਲਾਂ ਦੇ ਨਾਲ ਹੋਲੀ ਖੇਡੀ ਗਈ। ਇਸ ਮੌਕੇ ਸ਼ਰਧਾਲੂਆਂ ਵੱਲੋਂ ਹੋਲੀ ਦੇ ਤਿਉਹਾਰ ਦਾ ਪੂਰਾ ਆਨੰਦ ਮਾਣਿਆ ਗਿਆ। ਉਥੇ ਹੀ ਦੁਰਗਿਆਣਾ ਮੰਦਿਰ ਦੇ ਪੁਜਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਸਾਰ ਭਰ ਦੇ ਲੋਕਾਂ ਨੂੰ ਦੁਰਗਿਆਨਾ ਤੀਰਥ ਵੱਲੋਂ ਕੀ ਇਸ ਪਾਵਨ ਤਿਉਹਾਰ ਦੀ ਵਧਾਈ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਹੌਲੀ ਦਾ ਇਹ ਤਿਉਹਾਰ ਪਿਆਰ ਦੇ ਪ੍ਰਤੀਕ ਤਿਉਹਾਰ ਹੈ। ਹੌਲੀ ਦੇ ਇਹ ਰੰਗ ਆਪਸੀ ਭਾਈਚਾਰਕ ਸਾਂਝ ਦੇ ਸੰਦੇਸ਼ ਦਿੰਦੇ ਹਨ ਉਨ੍ਹਾਂ ਕਿਹਾ ਕਿ ਹੋਲੀ ਦਾ ਤਿਉਹਾਰ ਸਾਡੇ ਦੇਸ਼ ਵਿੱਚ ਧਾਰਮਿਕ ਤੇ ਪੁਰਾਣੀਕ ਅਤੇ ਜੈਵਿਕ-ਵਿਗਿਆਨਕ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਫੁੱਲਾਂ ਦੇ ਰੰਗ ਸਾਡੀ ਸ਼ਰੀਰ ਦੀ ਚਮੜੀ ਦੇ ਲਈ ਵੀ ਠੀਕ ਹਣ ਉਹਨਾ ਕਿਹਾ ਕਿ ਸ਼ਰਧਾਲੂ ਵਰਿੰਦਾਵਨ ਵਿੱਚ ਠਾਕੁਰ ਜੀ ਦੇ ਨਾਲ ਹੋਲੀ ਖੇਡਣ ਲਈ ਜਾਂਦੇ ਹਨ।
ਕਾਂਗਰਸੀ ਸਾਂਸਦ ਨੇ ਭੇਦ ਭਾਵ ਨਾ ਕਰਨ ਦੀ ਕੀਤੀ ਅਪੀਲ਼: ਇਸ ਮੌਕੇ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਵੀ ਦੁਰਗਿਆਣਾ ਮੰਦਿਰ ਵਿੱਚ ਸ਼ਰਧਾਲੂਆਂ ਦੇ ਨਾਲ ਹੌਲੀ ਖੇਡਣ ਦੇ ਲਈ ਪਹੁੰਚੇ। ਗੁਰਜੀਤ ਸਿੰਘ ਓਹਲਾ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਪਿਆਰ ਦੇ ਰੰਗਾਂ ਦਾ ਪ੍ਰਤੀਕ ਹੈ। ਸਾਨੂੰ ਮਿਲ ਕੇ ਇਹ ਤਿਹਾਰ ਮਨਾਉਣੇ ਚਾਹੀਦੇ ਹਨ ਤੇ ਵੈਰ ਵਿਰੋਧ ਭੁਲਾ ਕੇ ਇੱਕ ਦੂਜੇ ਦੇ ਨਾਲ ਮਿਲ ਕੇ ਕੰਮ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਅੱਜ ਇਹ ਹੋਲੀ ਦਾ ਤਿ ਅਨੰਦਪੁਰ ਸਾਹਿਬ ਦੇ ਵਿੱਚ ਵੀ ਮਨਾਇਆ ਜਾ ਰਿਹਾ ਹੈ। ਉੱਥੇ ਹੀ ਅਸੀਂ ਅੰਮ੍ਰਿਤਸਰ ਵਿੱਚ ਦੁਰਗਿਆਣਾ ਤੀਰਥ ਦੇ ਵਿੱਚ ਇਹ ਤਿਓਹਾਰ ਮਨਾ ਰਹੇ ਹਾਂ। ਉਥੇ ਹੀ ਦੁਰਗਿਆਣਾ ਮੰਦਿਰ ਵਿੱਚ ਹੋਲੀ ਖੇਡਣ ਆਏ ਸ਼ਰਧਾਲੂਆਂ ਦਾ ਕਹਿਣਾ ਸੀ ਕਿ ਅੱਜ ਹੋਲੀ ਵਾਲੇ ਦਿਨ ਇਥੇ ਆ ਕੇ ਠਾਕੁਰ ਜੀ ਦੇ ਨਾਲ ਹੋਲੀ ਖੇਡ ਕੇ ਮਨ ਨੂੰ ਬਹੁਤ ਖੁਸ਼ੀ ਮਿਲੀ ਹੈ।
ਬੇਹੱਦ ਖੁਸ਼ ਨਜ਼ਰ ਆਏ ਸ਼ਰਧਾਲੂ: ਇਸ ਮੌਕੇ ਆਏ ਹੋਏ ਸ਼ਰਧਾਲੂਆਂ ਨੇ ਵੀ ਠਾਕੁਰ ਜੀ ਦੇ ਸੰਗ ਹੋਲੀ ਵੀ ਖੇਡੀ। ਸ਼ਰਧਾਲੂਆਂ ਨੇ ਕਿਹਾ ਕਿ ਲੋਕ ਹੋਲੀ ਮਨਾਉਣ ਵਾਸਤੇ ਲੋਕ ਇਥ ਪਹੁੰਚੇ ਹਨ ਜੋ ਕਿ ਜਿਹੜੇ ਰੰਗ ਸਰੀਰ ਦੀ ਚਮੜੀ ਨੂੰ ਖਰਾਬ ਕਰਦੇ ਹਨ ਉਹਨਾਂ ਨਾਲ ਹੋਲੀ ਕੇਢਣ ਦੀ ਬਜਾਏ,ਅਸੀਂ ਇੱਥੇ ਆ ਕੇ ਠਾਕੁਰ ਜੀ ਦੇ ਨਾਲ ਸੁੱਕੇ ਰੰਗਾਂ ਦੇ ਨਾਲ ਹੋਲੀ ਖੇਡਦੇ ਹਾਂ। ਸਾਨੂੰ ਇਨਾਂ ਮਜ਼ਾ ਕੀਤੇ ਹੋਰ ਨਹੀਂ ਆਉਂਦਾ। ਉਹਨਾਂ ਕਿਹਾ ਕਿ ਅਸੀਂ ਵਰਿੰਦਾਵਨ ਤੇ ਨਹੀਂ ਜਾ ਸਕਦੇ। ਪਰ ਵਰਿੰਦਾਵਨ ਵਰਗਾ ਨਜ਼ਾਰਾ ਸਾਨੂੰ ਇੱਥੇ ਵੇਖਣ ਨੂੰ ਮਿਲਿਆ ਹੈ। ਠਾਕੁਰ ਜੀ ਦੀ ਸ਼ੋਭਾ ਯਾਤਰਾ 'ਚ ਸ਼ਾਮਿਲ ਹੋ ਕੇ ਅਸੀਂ ਅੱਜ ਠਾਕੁਰ ਜੀ ਦੇ ਨਾਲ ਹੋਲੀ ਖੇਡ ਰਹੇ ਹਾਂ ।ਇੱਕ ਦੂਜੇ 'ਤੇ ਰੰਗ ਲਾ ਕੇ ਪਿਆਰ ਦਾ ਪ੍ਰਤੀਕ ਹੋਲੀ ਦਾ ਤਿਉਹਾਰ ਮਨਾ ਰਹੇ ਹਾਂ।
IAU ਤੋਂ ਮਿਲੀ ਮਨਜ਼ੂਰੀ, 'ਸ਼ਿਵ ਸ਼ਕਤੀ' ਹੋਵੇਗਾ ਚੰਦਰਯਾਨ 3 ਲੈਂਡਿੰਗ ਸਾਈਟ ਦਾ ਨਾਮ - Shiva Shakti Chandrayaan 3
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਹੋਲੀ ਦੀ ਦਿੱਤੀ ਵਧਾਈ - Prime Minister Narendra Modi
ਸ਼ਰਧਾਲੂਆਂ ਨੇ ਕਿਹਾ ਕਿ ਹੋਲੀ ਦੇ ਤਿਉਹਾਰ 'ਤੇ ਅੱਜ ਦੇ ਦਿਨ ਲੋਕ ਆਪਣਾ ਵੈਰ ਵਿਰੋਧ ਭੁਲਾ ਕੇ ਪਿਆਰ ਤੇ ਭਾਈਚਾਰਕ ਸਾਂਝ ਦੇ ਨਾਲ ਇਸ ਹੌਲੀ ਦੇ ਤਿਉਹਾਰ ਨੂੰ ਮਨਾਉਂਦੇ ਹਨ। ਭਗਵਾਨ ਦੇ ਦੁਆਰ 'ਤੇ ਕੋਈ ਵੀ ਜਾਤ-ਪਾਤ ਦਾ ਕੋਈ ਭੇਦ ਭਾਵ ਨਹੀਂ ਹੈ। ਸਭ ਲੋਕ ਜਾਤਪਾਤ ਭੁਲ ਕੇ ਇਕ ਦੂਜੇ ਨਾਲ ਹੋਲੀ ਖੇਡਦੇ ਹਨ। ਦੁਰਗਿਆਣਾ ਕਮੇਟੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂ ਜਿਨਾਂ ਵੱਲੋਂ ਅੱਜ ਦੁਰਗਿਆਣਾ ਤੀਰਥ ਦੇ ਵਿੱਚ ਠਾਕੁਰ ਜੀ ਦੀ ਸ਼ੋਭਾ ਯਾਤਰਾ ਕੱਢੀ ਗਈ।