ਰੂਪਨਗਰ : ਵਾਤਾਵਰਨ ਦੇ ਸੁਧਾਰ ਲਈ ਪੰਜਾਬ ਦੇ ਲੋਕ ਕਾਫੀ ਜਾਗਰੁਕ ਹੋਏ ਅਤੇ ਰੁੱਖ ਲਗਾਉਣ ਲਈ ਵੱਧ ਚੱੜ੍ਹ ਕੇ ਅੱਗੇ ਆ ਰਹੇ ਹਨ। ਉਥੇ ਹੀ ਸਰਕਾਰ ਵੱਲੋਂ ਵੀ ਪੌਦੇ ਲਗਾਉਣ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਰੂਪਨਗਰ ਦੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਨੇ ਵੀ ਪਹਿਲ ਕੀਤੀ ਹੈ। ਇਸ ਤਹਿਤ ਹੀ ਬਿਤੇ ਦਿਨ ਸਿਵਲ ਹਸਪਤਾਲ ਦੇ ਜੱਚਾ ਬੱਚਾ ਕੇਂਦਰ ਵਿਖੇ ਪਹੁੰਚ ਕੇ ਨਵ ਜੰਮੇ ਬੱਚਿਆਂ ਲਈ ਅਨੂਕੂਲ ਵਾਤਾਵਰਨ ਦੀ ਸਿਰਜਣਾ ਲਈ ਮਾਪਿਆਂ ਨੂੰ ਬੂਟੇ ਵੰਡੇ ਕੇ ਵਾਤਾਵਰਣ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ।
ਡਿਪਟੀ ਕਮਿਸ਼ਨਰ ਨੇ ਮਾਪਿਆਂ ਨੂੰ ਬੂਟੇ ਵੰਡੇ: ਰੂਪਨਗਰ ਦੇ ਡਿਪਟੀ ਕਮਿਸ਼ਨਰ ਨੇ ਹਸਪਤਾਲ ਪਹੁੰਚ ਕੇ ਜਿਥੇ ਨਵ ਜੰਮੇ ਬੱਚਿਆਂ ਦੇ ਮਾਪਅਿਾਂ ਨੁੰ ਮਿਲ ਕੇ ਹਾਲ ਚਾਲ ਜਾਣਿਆ ਉਥੇ ਹੀ ਉਨ੍ਹਾਂ ਹਸਪਤਾਲ ਵਿਖੇ ਬੂਟਾ ਲਗਾ ਕੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਇੱਕ ਨਵੀਂ ਸ਼ੁਰੂਆਤ ਕੀਤੀ। ਉਨ੍ਹਾਂ ਮਾਪਿਆਂ ਨੂੰ ਬੂਟੇ ਵੰਡ ਕੇ ਆਪਣੇ ਨਵ ਜੰਮੇ ਬੱਚਿਆਂ ਦੇ ਨਾਮ ਉਤੇ ਇੱਕ ਇੱਕ ਬੂਟਾ ਲਗਾਉਣ ਲਈ ਆਖਿਆ ਤਾਂ ਜੋ ਉਨਾਂ ਦੇ ਆਉਣ ਵਾਲੇ ਸਮੇਂ ਲਈ ਵਾਤਾਵਰਨ ਨੂੰ ਸੁਰੱਖਿਅਤ ਕੀਤਾ ਜਾ ਸਕੇ। ਇਸ ਵੱਧਦੇ ਤਾਪਮਾਨ ਨੂੰ ਘਟਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਤੋਂ ਬਾਅਦ ਜਦੋਂ ਤੱਕ ਇਹ ਚੰਗੀ ਤਰ੍ਹਾਂ ਵੱਧ ਫੁੱਲ ਨਹੀਂ ਜਾਂਦੇ ਇਨ੍ਹਾਂ ਦੀ ਸਾਂਭ ਸੰਭਾਲ ਵੀ ਬੱਚਿਆਂ ਦੀ ਤਰ੍ਹਾਂ ਕਰਨੀ ਪੈਂਦੀ ਹੈ। ਸਾਨੂੰ ਚਾਹੀਦਾ ਹੈ ਕਿ ਇਨ੍ਹਾਂ ਦਾ ਰੋਜ਼ ਧਿਆਨ ਰੱਖਿਆ ਜਾਵੇ। ਲੋੜ ਮੁਤਾਬਿਕ ਪਾਣੀ ਅਤੇ ਖਾਦ ਪਾਈ ਜਾਵੇ, ਤਾਂ ਜੋ ਇਹ ਵੱਧ ਫੁਲ ਸਕਣ।
- ਗੈਂਗਸਟਰ ਦਲਜੀਤ ਭਾਨਾ ਦੀ ਪੈਰੋਲ ਹੋਵੇਗੀ ਰੱਦ, ਭਾਜਪਾ-ਕਾਂਗਰਸ ਦੀ ਸ਼ਿਕਾਇਤ ਤੋਂ ਬਾਅਦ ਹੋਇਆ ਵੱਡਾ ਐਕਸ਼ਨ - GANGSTER DALJIT BHANA PAROLE
- ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਗੋਲਡ ਮੈਡਲ; ਪਰਿਵਾਰ ਮੂਲ ਰੂਪ ਤੋਂ ਬਿਹਾਰ ਦਾ, ਪਰ ਜੇਤੂ ਖਿਡਾਰਨ ਦਾ ਜਨਮ ਪੰਜਾਬ 'ਚ ਹੋਇਆ - National Kick Boxing Championship
- ਨਵੇਂ ਲਾਗੂ ਕੀਤੇ ਤਿੰਨ ਕਾਨੂੰਨਾਂ ਤੋਂ ਨਾਖੁਸ਼ ਵਕੀਲ ! ਕਈ ਨਵੇਂ ਕਾਨੂੰਨਾਂ 'ਚ 'ਵਾਜਿਬ ਸੋਧ ਨਹੀਂ', ਜਾਣੋ ਕੀ-ਕੀ ਕੀਤੀ ਗਈ ਸਜ਼ਾ ਲਈ ਵਿਵਸਥਾ - New Law In India
ਲੋਕਾਂ ਨੂੰ ਅਪੀਲ : ਇਸ ਮੌਕੇ ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਆਖਿਆ ਕਿ ਅੱਜ ਦੇ ਸਮੇਂ ਵਾਤਾਵਰਣ ਵਿੱਚ ਬਹੁਤ ਤਬਦੀਲੀ ਆ ਚੁੱਕੀ ਹੈ। ਇਸ ਦੇ ਵੱਧਦੇ ਤਾਪਮਾਨ ਕਾਰਨ ਮਨੁੱਖ ਦਾ ਰਹਿਣਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਅਤੇ ਜੀਵ ਜੰਤੁ ਵੀ ਇਸ ਨਾਲ ਪ੍ਰਭਾਵਿਤ ਹੋ ਰਹੇ ਹਨ। ਜਿਸ ਤਰ੍ਹਾਂ ਤਾਪਮਾਨ ਵੱਧ ਰਿਹਾ ਹੈ ਉਹ ਜਨ ਜੀਵਨ ਲਾਈ ਹਾਣੀਕਾਰਕ ਹੈ। ਇਸ ਦਾ ਸਿਰਫ ਇੱਕ ਹੀ ਹੱਲ ਹੈ ਕਿ ਬੂਟੇ ਲਗਾਏ ਜਾਣ ਅਤੇ ਧਰਤੀ ਨੂੰ ਠੰਡਕ ਦਿੱਤੀ ਜਾਵੇ ਅਤੇ ਜਾਨਾਂ ਬਚਾਈਆਂ ਜਾਣ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰੁੱਖ ਜਿਥੇ ਮਨੁੱਖ ਦੇ ਸਾਹ ਲੈਣ ਦਾ ਸਾਧਨ ਹਨ ਉਥੇ ਹੀ ਇਹ ਪਸ਼ੂ ਪੰਛੀਆਂ ਲਈ ਉਨ੍ਹਾਂ ਦੇ ਜਿਊਣ ਦਾ ਸਾਧਨ ਹਨ। ਰੁੱਖ ਲਗਾ ਕੇ ਹੀ ਵਾਤਾਵਰਨ ਨੂੰ ਸੰਭਾਲਿਆ ਜਾ ਸਕਦਾ ਹੈ ਅਤੇ ਆਉਣ ਵਾਲੀ ਪੀੜ੍ਹੀ ਲਈ ਅਨੂਕੁਲ ਵਾਤਾਵਰਨ ਸਿਰਜਿਆ ਜਾ ਸਕਦਾ ਹੈ। ਇਸ ਲਈ ਸਾਨੂੰ ਸਭ ਨੂੰ ਮਿਲ ਕੇ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਇਸ ਪਿਆਰੀ ਕੁਦਰਤ ਦੀ ਸੰਭਾਲ ਵਿਚ ਆਪਣਾ ਮਹੱਤਵਪੂਰਣ ਯੋਗਦਾਨ ਪਾਉਣਾ ਚਾਹੀਦਾ ਹੈ।