ਸ੍ਰੀ ਮੁਕਤਸਰ ਸਾਹਿਬ: ਤੇਲੰਗਾਨਾ ਦੇ ਉਪ ਮੁੱਖ ਮੰਤਰੀ ਸ਼੍ਰੀ ਭੱਟੀ ਵਿਕ੍ਰਮਾਰਕ ਮੱਲੂ ਲੋਕ ਸਭਾ ਫ਼ਰੀਦਕੋਟ ਤੋਂ ਕਾਂਗਰਸ ਉਮੀਦਵਾਰ ਅਮਰਜੀਤ ਕੌਰ ਹੱਕ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਖੇ ਵਰਕਰ ਮੀਟਿੰਗ ਕਰਨ ਪਹੁੰਚੇ ਹਨ। ਤੇਲੰਗਾਨਾ ਦੇ ਮੁੱਖ ਮੰਤਰੀ ਸ਼੍ਰੀ ਰੇਵੰਤ ਰੈੱਡੀ ਅਤੇ ਰਾਜਸਥਾਨ ਦੇ ਚੁਰੂ ਤੋਂ MP ਰਾਹੁਲ ਕਸਵਾਂ ਵੀ ਨਾਲ ਸਨ।
ਕਾਂਗਰਸ ਦੇ ਰਾਹੁਲ ਗਾਂਧੀ ਦੀ ਗਰੰਟੀ ਯੋਯਨਾ : ਲੋਕ ਸਭਾ ਦੀ ਚੋਣਾਂ ਨੂੰ ਲੈ ਕੇ ਜਿੱਥੇ ਕੋਈ ਵੀ ਪਾਰਟੀ ਆਪਣਾ-ਆਪਣਾ ਜੋਰ ਲਾਉਣ ਵਿੱਚ ਰਹਿਣਾ ਨਹੀਂ ਚਾਹੁੰਦੀਆ । ਆਪਣੇ-ਆਪਣੇ ਉਮੀਦਵਾਰ ਨੂੰ ਜਤਾਉਣ ਲਈ ਦੂਸਰੇ ਸੂਬਿਆ ਤੋਂ ਆਪਣੀ ਪਾਰਟੀ ਦੇ ਲੀਡਰਾਂ ਤੋਂ ਕਮਪੇਨ ਕਾਰਵਾਈ ਜਾ ਰਹੀ ਹੈ। ਇਸੇ ਤਹਿਤ ਅੱਜ ਫ਼ਰੀਦਕੋਟ ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣਾਂ ਲੜ ਰਹੀ ਅਮਰਜੀਤ ਕੌਰ ਦੇ ਲਈ ਵਰਕਰ ਮੀਟਿੰਗ ਕਰਨ ਪਹੁੰਚੇ। ਤੇਲੰਗਾਨਾ ਤੋਂ ਉਪ ਮੁੱਖ ਮੰਤਰੀ ਸ਼੍ਰੀ ਭੱਟੀ ਵਿਕ੍ਰਮਾਰਕ ਮੱਲੂ ਮੀਟਿੰਗ ਦੌਰਾਨ ਜਿੱਥੇ-ਜਿੱਥੇ ਉਨ੍ਹਾਂ ਕਾਂਗਰਸ ਦੇ ਰਾਹੁਲ ਗਾਂਧੀ ਦੀ ਗਰੰਟੀ ਯੋਯਨਾ ਬਾਰੇ ਵਰਕਰਾਂ ਨੂੰ ਦੱਸਿਆ। ਉੱਥੇ ਵੱਧ ਤੋਂ ਵੱਧ ਵੋਟਰਾਂ ਨੂੰ ਆਪਣੇ ਨਾਲ ਜੋੜਨ ਦੀ ਗੱਲ ਕਹੀ ਹੈ। ਇਸ ਮੀਟਿੰਗ ਵਿੱਚ ਉਨ੍ਹਾਂ ਦੇ ਨਾਲ ਰਾਜਸਥਾਨ ਦੇ ਚੁਰੂ ਤੋਂ MP ਰਾਹੁਲ ਕਸਵਾਂ ਵੀ ਨਾਲ ਸੀ।
ਕਾਂਗਰਸ ਦੇ ਕੰਮ ਵੀ ਗਿਣਾਏ: ਮੀਡੀਆ ਨਾਲ ਗਲਬਾਤ ਕਰਦਿਆਂ ਤੇਲੰਗਾਨਾ ਦੇ ਉਪ ਮੁੱਖ ਮੰਤਰੀ ਸ਼੍ਰੀ ਭੱਟੀ ਵਿਕ੍ਰਮਾਰਕ ਮੱਲੂ ਨੇ ਕਿਹਾ ਕੀ ਚੋਣ ਮੈਨੀਫ਼ੈਸਟੋ ਇੱਕ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਹੈ। ਅਸੀਂ ਤੇਲੰਗਾਨਾ ਵਿੱਚ ਜੋ ਵੀ ਵਾਧੇ ਕੀਤੇ ਹਨ, ਉਹ ਸਾਰੇ ਪੂਰੇ ਕੀਤੇ ਹਨ ਨਾਲ ਹੀ ਉਨ੍ਹਾਂ ਕਿਹਾ ਕੀ ਦੇਸ਼ ਵਿੱਚ ਦੇਸ਼ ਦੀ ਤਰੱਕੀ ਲਈ ਜੋ-ਜੋ ਕੰਮ ਹੋਏ ਹਨ। ਉਹ ਕਾਂਗਰਸ ਦੇ ਰਾਜ ਵਿੱਚ ਹੋਏ ਹਨ ਨਾਲ ਹੀ ਉਨ੍ਹਾਂ ਕਾਗਰਸ ਦੇ ਕੰਮ ਵੀ ਗਿਣਾਏ ਹਨ। ਉੱਥੇ ਨਾਲ ਆਏ ਰਾਜਸਥਨ ਦੇ ਚੁਰੂ ਜਿਲ੍ਹੇ ਤੋਂ MP ਰਾਹੁਲ ਕਸਵਾਂ ਨੇ ਕਿਹਾ ਕੀ ਇਸ ਬਾਰ ਇੰਡੀਆ ਗਠਬੰਧਨ ਕੀ ਸਰਕਾਰ ਬਣਨ ਜਾ ਰਹੀ ਹੈ ਪਾਰਟੀ ਕੀ ਗਰੰਟੀ ਪੱਤਰ ਕੇ ਉਸ ਬਾਰੇ ਦੱਸਣ ਆਏ ਹਨ। ਉਨ੍ਹਾਂ ਕਿਹਾ ਕੀ ਰਾਜਨੀਤੀ ਵਿੱਚ ਧਾਰਮਿਕ ਮੁੱਦਾ ਨਹੀਂ ਹੋਣਾ ਚਾਹੀਦਾ ਬਲਕਿ ਇਸ ਵਿੱਚ ਦੇਸ਼ ਦੀ ਤਰੱਕੀ ਅਤੇ ਲੋਕਾਂ ਦੀ ਭਲਾਈ ਦੀਆਂ ਗੱਲਾਂ ਹੋਣੀਆ ਚਾਹੀਦੀਆ ਹਨ।
- ਹਰਸਿਮਰਤ ਕੌਰ ਬਾਦਲ ਦੀਆਂ ਦੋਨੋਂ ਧੀਆਂ ਹਰਕੀਰਤ ਤੇ ਹਰਲੀਨ ਨੇ ਮਾਨਸਾ ਵਿਖੇ ਆਪਣੀ ਮਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ - Lok Sabha Elections 2024
- ਬਿਕਰਮ ਮਜੀਠੀਆ ਨੇ ਫਿਰ ਘੇਰੀ 'ਆਪ' ਸਰਕਾਰ, ਦਿੱਲੀ ਦੇ ਮੁੱਖ ਮੰਤਰੀ ਤੋਂ ਲੈਕੇ ਸੀਐੱਮ ਮਾਨ ਨੂੰ ਆਖੀ ਵੱਡੀ ਗੱਲ - Bikram Majithia slam aap government
- ਫਤਿਹਗੜ੍ਹ ਸਾਹਿਬ 'ਚ ਟਰੱਕ ਚਾਲਕ ਤੋਂ 33 ਥੈਲਿਆਂ ਵਿੱਚ 10 ਕੁਵਿੰਟਲ ਭੁੱਕੀ ਬਰਾਮਦ - 10 quintals of poppy