ਅੰਮ੍ਰਿਤਸਰ: ਪੰਜਾਬ ਸਰਕਾਰ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਘੁੰਮ ਰਹੀਆਂ ਸਾਰੀਆਂ ਗਊਆਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਸ਼ਟਰੀ ਗਊ ਰਕਸ਼ਾ ਮਹਾਂ ਸੰਘ ਦੇ ਆਗੂ ਡਾਕਟਰ ਰੋਹਨ ਮਹਿਰਾ ਨੇ ਕਿਹਾ ਕਿ ਅਵਾਰਾ ਸੜਕਾਂ 'ਤੇ ਘੁੰਮ ਰਹੀਆਂ ਗਊਆਂ ਨੂੰ ਲੈ ਕੇ ਜਿਹੜੀਆਂ ਮੰਗਾਂ ਸਾਡੀਆਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਉਸ ਨੂੰ ਲੈ ਕੇ ਅਸੀਂ ਅਨਮਿੱਥੇ ਸਮੇਂ ਦੇ ਲਈ ਭੰਡਾਰੀ ਕੁਲ 'ਤੇ ਭੁੱਖ ਹੜਤਾਲ ਤੇ ਬੈਠੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ 500 ਗਊ ਸ਼ੈੱਡ ਬਣਾਏ ਜਾਣਗੇ। ਜਿਸ ਲਈ ਸਰਕਾਰ ਨੇ ਗਊ ਸੈਸ ਵੀ ਲਗਾਈ ਸੀ ਪਰ ਅੱਜ ਤੱਕ ਪੰਜਾਬ ਸਰਕਾਰ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ।
ਲੋਕਾਂ ਤੋਂ ਵਸੂਲੇ ਜਾ ਰਹੇ ਟੈਕਸਾਂ ਦੀ ਜਾਂਚ: ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚੋਂ ਇਕੱਠੇ ਕੀਤੇ ਗਊ ਸੈਸ ਨੂੰ ਜਨਤਕ ਕਰਨਾ ਚਾਹੀਦਾ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪੰਜਾਬ ਵਿੱਚ 2016 ਤੋਂ ਹੁਣ ਤੱਕ ਇਕੱਠੀ ਹੋਈ ਕੁੱਲ ਗਊ ਸੈਸ ਨੂੰ ਉਸਾਰੀ ਲਈ ਵਰਤਿਆ ਜਾਵੇ। ਇਹ ਨਵੇਂ ਗਊ ਸ਼ੈਲਟਰਾਂ ਲਈ ਜਾਰੀ ਕੀਤੇ ਜਾਣ, ਜਦੋਂ ਕਿ ਜਿਨ੍ਹਾਂ ਵਿਭਾਗਾਂ ਨੇ ਗਊ ਸੈੱਸ ਪੰਜਾਬ ਸਰਕਾਰ ਕੋਲ ਜਮ੍ਹਾਂ ਨਹੀਂ ਕਰਵਾਇਆ। ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਪੰਜਾਬ ਵਿੱਚ 2016 ਤੋਂ ਪੰਜਾਬ ਦੇ ਲੋਕਾਂ ਤੋਂ ਵਸੂਲੇ ਜਾ ਰਹੇ ਟੈਕਸਾਂ ਦੀ ਜਾਂਚ ਕਮੇਟੀ ਬਣਾਈ ਜਾਵੇ।
ਸ਼ਹਿਰ 'ਚੋਂ ਸਾਰੀਆਂ ਡੇਅਰੀਆਂ ਨੂੰ ਹਟਾਇਆ: ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਅਸੀਂ ਅੰਮ੍ਰਿਤਸਰ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਅੰਮ੍ਰਿਤਸਰ ਦੀਆਂ ਸੜਕਾਂ ’ਤੇ ਘੁੰਮ ਰਹੀਆਂ ਸਾਰੀਆਂ ਗਊਆਂ ਨੂੰ ਗਊਸ਼ਾਲਾ ਵਿੱਚ ਲਿਜਾਇਆ ਜਾਵੇ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀਆਂ ਸੜਕਾਂ 'ਤੇ ਛੱਡੀਆਂ ਜਾ ਰਹੀਆਂ ਗਊਆ' ਨੂੰ ਲੈ ਕੇ ਡੇਅਰੀ ਵਾਲਿਆ 'ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਅੰਮ੍ਰਿਤਸਰ ਸ਼ਹਿਰ 'ਚੋਂ ਸਾਰੀਆਂ ਡੇਅਰੀਆਂ ਨੂੰ ਹਟਾਇਆ ਜਾਵੇ ਤਾਂ ਜੋ ਗਊਆਂ ਸੜਕਾਂ 'ਤੇ ਨਾ ਘੁੰਮਣ ਅਤੇ ਗਊਆਂ ਨਾਲ ਸੜਕ ਹਾਦਸੇ ਨਾ ਵਾਪਰੇ। ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਸੀਂ ਨਿਰਧਾਰਤ ਸਮੇਂ ਤੱਕ ਭੰਡਾਰੀ ਪੁਲ 'ਤੇ ਬੈਠ ਕੇ ਧਰਨਾ ਦੇਵਾਂਗੇ।
- ਹੁਣ ਸ਼ਿਕਾਇਤਾਂ ਦੇ ਨਿਪਟਾਰੇ ਲਈ ਲੋਕਾਂ ਨੂੰ ਨਹੀਂ ਜਾਣਾ ਪਵੇਗਾ ਚੰਡੀਗੜ੍ਹ , ਖੋਲਿਆ ਗਿਆ ਨਵਾਂ ਕੇਂਦਰ CM ਵਿੰਡੋ - CM Window
- ਜਲੰਧਰ ਦੀ ਜ਼ਿਮਨੀ ਚੋਣ 'ਚ 'ਆਪ' ਦੀ ਇੱਕਤਰਫਾ ਜਿੱਤ, ਮੋਹਿੰਦਰ ਭਗਤ ਨੇ 37325 ਵੋਟਾਂ ਦੇ ਫਰਕ ਨਾਲ ਕੀਤੀ ਜਿੱਤ ਦਰਜ - Assembly bypolls Counting
- ਦਲ ਖਾਲਸਾ ਦੇ ਬਾਨੀ ਗਜਿੰਦਰ ਸਿੰਘ ਦੀ ਅਕਾਲ ਤਖਤ ਸਾਹਿਬ ਵਿਖੇ ਅੰਤਿਮ ਅਰਦਾਸ, ਪਾਇਆ ਗਿਆ ਭੋਗ - Gajinder Singh last prayer