ਅੰਮ੍ਰਿਤਸਰ : ਬੀਤੇ ਦਿਨੀਂ ਸ਼ੋਸ਼ਲ ਮੀਡਿਆ 'ਤੇ ਮਸੀਹ ਭਾਈਚਾਰੇ ਖਿਲਾਫ ਅਤੇ ਪਾਸਟਰ ਅੰਕੁਰ ਨਰੂਲਾ ਬਾਰੇ ਕਥਿਤ ਇਤਰਾਜਯੋਗ ਬਿਆਨ ਦੇਣ ਵਾਲੇ ਇਕ ਵਿਅਕਤੀ ਖਿਲਾਫ ਮੋਰਚਾ ਖੋਲਦਿਆਂ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਡੀਸੀਪੀ ਨੂੰ ਮੰਗ ਪੱਤਰ ਸੌਂਪਿਆ ਹੈ। ਮੰਗ ਪੱਤਰ ਦਿੰਦੇ ਹੋਏ ਪ੍ਰਧਾਨ ਜਤਿੰਦਰ ਮਸੀਹ ਗੌਰਵ ਦੇ ਦਿਸ਼ਾ ਨਿਰਦੇਸ਼ 'ਤੇ ਪੰਜਾਬ ਵੱਲੋਂ ਜਨਰਲ ਸਕੱਤਰ ਲੋਕਸ ਮਸੀਹ ਅਤੇ ਵਲੈਤ ਮਸੀਹ ਬੰਟੀ ਦੀ ਅਗਵਾਈ 'ਚ ਅਹੁਦੇਦਾਰਾਂ ਨੇ ਡੀਸੀਪੀ ਅੰਮ੍ਰਿਤਸਰ ਲਾਅ ਐਂਡ ਆਰਡਰ ਆਲਮ ਵਿਜੈ ਸਿੰਘ ਨੂੰ ਸ਼ਿਕਾਇਤ ਦੇ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਆਪਸੀ ਭਾਈਚਾਰਕ ਨੂੰ ਤੋੜ ਰਹੇ ਲੋਕ : ਇਸ ਮੌਕੇ ਮਸੀਹ ਭਾਈਚਾਰੇ ਤੇ ਸਮੂਹ ਆਗੂਆਂ ਨੇ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਤੇ ਦਿਨੀ ਸ਼ੋਸ਼ਲ ਮੀਡਿਆ 'ਤੇ ਇੱਕ ਵਿਅਕਤੀ ਵੱਲੋਂ ਕ੍ਰਿਸ਼ਚਨ ਸਮਾਜ ਅਤੇ ਅੰਕੁਰ ਨਰੂਲਾ ਬਾਰੇ ਕਥਿਤ ਇਤਰਾਜ਼ਯੋਗ ਸ਼ਬਦ ਬੋਲੇ ਹਨ, ਜੋ ਕਿ ਬਰਦਾਸ਼ਤ ਨਾ ਕਰਨ ਯੋਗ ਹੈ। ਉਨ੍ਹਾਂ ਕਿਹਾ ਕਿ ਮਸੀਹ ਭਾਈਚਾਰੇ 'ਚ ਭਾਰੀ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰ ਹੀ ਭਾਈਚਾਰਕ ਸਾਂਝ ਵਿਚ ਦਰਾਰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਪੰਜਾਬ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ। ਉਹਨਾਂ ਕਿਹਾ ਕਿ ਲੋਕ ਇੱਕਜੁਟ ਹੋ ਕੇ ਰਹਿਣਾ ਚਾਹੁੰਦੇ ਹਨ ਪਰ ਅਜਿਹੇ ਲੋਕ ਨਹੀਂ ਰਹਿਣ ਦਿੰਦੇ ਇਹ ਲੋਕ ਧਰਮ ਦੀ ਰਾਜਨੀਤੀ ਕਰਦੇ ਹੋਏ ਜ਼ਹਿਰ ਘੋਲ ਰਹੇ ਹਨ।
- 14 ਦਿਨਾਂ 'ਚ ਨਸ਼ਿਆਂ ਨਾਲ ਹੋਈਆਂ 14 ਮੌਤਾਂ ਹਰ ਕਿਸੇ ਦੀ ਜ਼ਮੀਰ ਨੂੰ ਜਗਾਉਣਗੀਆਂ, ਜਾਖੜ ਨੇ ਮੁੱਖ ਮੰਤਰੀ ਨੂੰ ਕੀਤੀ ਗੂੜ੍ਹੀ ਨੀਂਦ ਤਿਆਗਣ ਦੀ ਅਪੀਲ - 14 deaths in 14 days
- ਨਸ਼ਿਆਂ ਅਤੇ ਗੈਂਗਸਟਰਵਾਦ ਦੇ ਖਿਲਾਫ਼ ਮੁਹਿੰਮ, ਲਖਬੀਰ ਲੰਡਾ ਗਰੁੱਪ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ - Bathinda police big action
- ਨਸ਼ਿਆਂ ਖਿਲਾਫ਼ ਸਖ਼ਤ ਪ੍ਰਸ਼ਾਸ਼ਨ, ਬਰਨਾਲਾ ਪੁਲਿਸ ਨੇ ਬਦਨਾਮ ਬਸਤੀਆਂ ਦੀ ਕੀਤੀ ਚੈਕਿੰਗ - action against drugs
ਸ਼ਰਾਰਤੀ ਅਨਸਰ ਖਿਲਾਫ ਕਾਰਵਾਈ ਦੀ ਮੰਗ: ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਡੀਸੀਪੀ ਅੰਮ੍ਰਿਤਸਰ ਅਤੇ ਵੱਖ-ਵੱਖ ਜਿਲਿਆਂ ਵਿਚ ਲਿਖਤੀ ਸ਼ਿਕਾਇਤਾਂ ਦੇ ਕੇ ਸ਼ਰਾਰਤੀ ਅਨਸਰ ਖਿਲਾਫ ਬਣਦੀਆਂ ਧਾਰਾਵਾਂ ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਤੋਂ ਜਲਦ ਸ਼ਰਾਰਤੀ ਅਨਸਰ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਗਈ, ਤਾਂ ਪੂਰੇ ਪੰਜਾਬ ਵਿਚ ਕ੍ਰਿਸ਼ਚਨ ਸਮਾਜ ਵਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਜਿਸ ਵਿਚ ਹੋਣ ਵਾਲੇ ਨੁਕਸਾਨ ਦੀ ਜਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।