ਬਰਨਾਲਾ: ਬਰਨਾਲਾ ਵਿਖੇ ਇੱਕ ਖਾਲੀ ਟਰੱਕ ਵਿੱਚੋਂ ਇੱਕ ਪ੍ਰਵਾਸੀ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਗਾਜ਼ੀਆਬਾਦ ਦੀ ਕੰਪਨੀ ਦਾ ਟਰੱਕ ਬਠਿੰਡਾ ਵਿਖੇ ਫ਼ਰਿੱਜ਼ਾਂ ਡਿਲਿਵਰੀ ਕਰਨ ਆਇਆ ਸੀ ਅਤੇ ਖਾਲੀ ਹੋਣ ਤੋਂ ਬਾਅਦ ਦੇਹਰਾਦੂਨ ਜਾ ਰਿਹਾ ਸੀ। ਸੜਕ ਸੁਰੱਖਿਆ ਫ਼ੋਰਸ ਦੇ ਮੁਲਾਜ਼ਮਾਂ ਦੀ ਸੂਚਨਾ ਤੋਂ ਬਾਅਦ ਪੁਲਿਸ ਨੇ ਟਰੱਕ ਵਿੱਚੋਂ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਵਿਅਕਤੀ ਯੂਪੀ ਦੇ ਭਾਗੀਪੁਰ ਦੇ ਨਗਲਾ ਭੈਣੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਹੈ।
ਪਰਿਵਾਰ ਨੇ ਕਤਲ ਦਾ ਜਤਾਇਆ ਸ਼ੱਕ: ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਵੱਡਾ ਭਾਈ 5 ਜੂਨ ਨੂੰ ਨੋਇਡਾ ਤੋਂ ਪੰਜਾਬ ਆਇਆ ਸੀ ਅਤੇ 6 ਜੂਨ ਨੂੰ ਬਠਿੰਡਾ ਵਿਖੇ ਟਰੱਕ ਖਾਲੀ ਕੀਤਾ ਸੀ। ਬਰਨਾਲਾ ਨੇੜੇ ਉਸਦੀ ਲਾਸ਼ ਟਰੱਕ ਵਿੱਚੋਂ ਪੁਲਿਸ ਨੂੰ ਮਿਲੀ ਹੈ। ਉਹਨਾਂ ਦੱਸਿਆ ਕਿ ਟਰੱਕ ਵਿੱਚ ਉਸਦੀਆਂ ਲੱਤਾਂ ਬੰਨ੍ਹੀਆਂ ਹੋਈਆਂ ਸਨ। ਸਿਰ ਉਪਰ ਗੰਭੀਰ ਸੱਟਾਂ ਹਨ ਅਤੇ ਅੱਖਾਂ ਵੀ ਨੁਕਸਾਨੀਆਂ ਹੋਈਆਂ ਹਨ। ਉਸ ਦਾ ਮੋਬਾਇਲ, ਪਰਸ ਅਤੇ ਹੋਰ ਕੋਈ ਵੀ ਡਾਕੂਮੈਂਟ ਉਸ ਕੋਲ ਨਹੀਂ ਸੀ। ਇਹ ਘਟਨਾ ਕਿਸ ਤਰ੍ਹਾਂ ਵਪਾਰੀ ਹੈ, ਉਸ ਬਾਰੇ ਉਹਨਾਂ ਨੂੰ ਕੁੱਝ ਵੀ ਪਤਾ ਨਹੀਂ ਹੈ। ਉਸਦੇ ਭਰਾ ਦਾ ਕਤਲ ਕਰਕੇ ਟਰੱਕ ਦੇ ਪਿੱਛੇ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਮ੍ਰਿਤਕ ਦੇ ਦੋ ਛੋਟੇ-ਛੋਟੇ ਬੱਚੇ ਹਨ ਅਤੇ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਸੀ। ਉਹਨਾਂ ਨੂੰ ਪੁਲਿਸ ਦਾ ਫ਼ੋਨ ਆਇਆ ਸੀ, ਜਿਸ ਤੋਂ ਬਾਅਦ ਉਹ ਬਰਨਾਲਾ ਪਹੁੰਚੇ ਹਨ। ਉਹਨਾਂ ਪੁਲਿਸ ਤੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਦੀ ਮੰਗ ਕੀਤੀ ਹੈ।
ਪਰਿਵਾਰ ਦੇ ਬਿਆਨਾਂ 'ਤੇ ਪੁਲਿਸ ਕਾਰਵਾਈ: ਇਸ ਸਬੰਧੀ ਥਾਣਾ ਰੂੜੇਕੇ ਕਲਾਂ ਦੀ ਐਸਐਚਓ ਰੁਪਿੰਦਰ ਕੌਰ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਨੂੰ ਸੜਕ ਸੁਰੱਖਿਆ ਫ਼ੋਰਸ ਦੇ ਮੁਲਾਜ਼ਮਾਂ ਵਲੋਂ ਫ਼ੋਨ ਉਪਰ ਜਾਣਕਾਰੀ ਦਿੱਤੀ ਗਈ ਸੀ ਕਿ ਬਠਿੰਡਾ-ਬਰਨਾਲਾ ਰੋਡ ਉਪਰ ਗੁਰਦੁਆਰਾ ਸੋਹੀਆਣਾ ਸਾਹਿਬ ਨੇੜੇ ਇੱਕ ਟਰੱਕ ਵਿੱਚ ਕਿਸੇ ਵਿਅਕਤੀ ਦੀ ਲਾਸ਼ ਪਈ ਹੈ। ਜਿਸ ਤੋਂ ਬਾਅਦ ਥਾਣੇ ਦੀ ਪੁਲਿਸ ਪਾਰਟੀ ਮੌਕੇ ਉਪਰ ਗਈ ਅਤੇ ਟਰੱਕ ਵਿੱਚੋਂ ਇੱਕ ਲਾਸ਼ ਬਰਾਮਦ ਕੀਤੀ ਗਈ। ਉਹਨਾਂ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਤੇਜਿੰਦਰ ਸਿੰਘ ਪੁੱਤਰ ਬਦਨ ਸਿੰਘ ਵਾਸੀ ਨਗਲਾ ਭੈਣੀ (ਭਾਗੀਪੁਰ) ਯੂਪੀ ਵਜੋਂ ਹੋਈ ਹੈ। ਇਸ ਉਪਰੰਤ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹ ਟਰੱਕ ਗਾਜ਼ੀਆਬਾਦ ਦੀ ਕੰਪਨੀ ਦਾ ਟਰੱਕ ਹੈ, ਜਿੱਥੋਂ ਵੋਲਟਾਸ ਦੀਆਂ ਫ਼ਰਿੱਜਾਂ ਬਠਿੰਡਾ ਦੇ ਕਿਸੇ ਸ਼ੋਅਰੂਮ ਨੂੰ ਡਿਲਿਵਰੀ ਕਰਨ ਆਇਆ ਸੀ। ਜਿਸ ਤੋਂ ਬਾਅਦ ਇਹ ਖਾਲੀ ਟਰੱਕ ਦੇਹਰਾਦੂਨ ਜਾਣਾ ਸੀ। ਫਿਲਹਾਲ ਮ੍ਰਿਤਕ ਵਿਅਕਤੀ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
- ਪੰਜਾਬ ਦੇ ਡਾ. ਜਗਜੋਤ ਸਿੰਘ ਰੂਬਲ ਨੇ ਪੀਐਮ ਮੋਦੀ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਵਧਾਈ, ਹਰ ਪਾਸੇ ਹੋ ਰਹੀ ਹੈ ਚਰਚਾ - Special gift for PM Modi
- ਪੰਜਾਬ 'ਚ ਲਗਾਤਾਰ ਘੱਟਦਾ ਜਾ ਰਿਹਾ ਧਰਤੀ ਹੇਠਲੇ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ, ਸਿੱਧੀ ਬਿਜਾਈ ਨੂੰ ਪ੍ਰਫੁੱਲਿਤ ਕਰਨ ਲਈ PAU ਵੱਲੋਂ ਉਪਰਾਲਾ - Direct sowing of paddy
- ਕੇਂਦਰ ਵਿੱਚ ਤੀਸਰੀ ਵਾਰ ਭਾਜਪਾ ਸਰਕਾਰ ਬਣਨ ਤੇ ਵਿਕਾਸ ਦੀ ਲਹਿਰ ਹੋਵੇਗੀ ਹੋਰ ਵੀ ਤੇਜ਼ - BJP government for the third time