ਬਠਿੰਡਾ: ਅੱਜ ਪੰਜਾਬ ਵਿੱਚ ਲੋਕ ਸਭਾ ਚੋਣਾਂ ਤਹਿਤ ਵੋਟਿੰਗ ਹੋ ਰਹੀ ਹੈ ਉਥੇ ਹੀ ਕਈ ਥਾਵਾਂ ਉੱਤੇ ਅੱਜ ਵੀ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਹੀ ਤਹਿਤ ਬਠਿੰਡਾ ਵਿਖੇ ਹੁਣ ਸੀ.ਆਰ.ਪੀ ਐਫ ਤਾਇਨਾਤ ਕੀਤੀ ਗਈ ਹੈ ਜੋ ਕਿ ਬੂਥਾਂ ਦੀ ਰੱਖਿਆ ਕਰੇਗੀ। ਦਰਅਸਲ ਬਠਿੰਡਾ ਵਿਖੇ ਕਿਸਾਨ ਆਗੂਆਂ ਵੱਲੋਂ ਭਾਜਪਾ ਦਾ ਵਿਰੋਧ ਜਤਾਉਂਦੇ ਹੋਏ ਬੂਥ ਉਤੇ ਲੱਗੇ ਝੰਡੇ ਹੀ ਨਾਲ ਲੈਕੇ ਚਲੇ ਗਏ। ਜਿਸ ਤਹਿਤ ਹੁਣ ਪ੍ਰਸ਼ਾਸਨ ਵੱਲੋਂ ਬਠਿੰਡਾ ਦੇ ਬੂਥਾਂ 'ਤੇ ਫੋਰਸ ਲਾਈ ਗਈ ਹੈ ਤਾਂ ਜੋ ਹੁਣ ਕਿਸੇ ਤਰ੍ਹਾਂ ਦਾ ਕੋਈ ਅਜਿਹਾ ਮਾਮਲਾ ਸਾਹਮਣੇ ਨਾ ਆਉਣ ਅਤੇ ਲੋਕ ਆਪਣੀ ਵੋਟ ਦੇ ਹੱਕ ਦਾ ਇਸਤਮਾਲ ਕਰ ਸਕਣ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਮੌਕੇ ਉੱਤੇ ਹੱਥੋਂ ਪਾਈ ਨਹੀਂ ਹੋਈ।
- ਲੁਧਿਆਣਾ 'ਚ ਬਜ਼ੁਰਗ ਵੋਟਰਾਂ ਦੀ ਮਦਦ ਕਰ ਰਹੇ ਨੇ ਸਕੂਲੀ ਵਿਦਿਆਰਥੀ, ਬਜ਼ੁਰਗ ਵੋਟਰ ਵੀ ਵਿਖਾ ਰਹੇ ਹਨ ਜੋਸ਼ - School students helping elderly
- ਵੋਟ ਪਾਉਣ ਲਈ ਪਹੁੰਚੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਲੋਕਾਂ ਨੂੰ ਕੀਤੀ ਇਹ ਅਪੀਲ - Punjab Lok Sabha Election 2024
- ਜਲੰਧਰ 'ਚ ਪਬੰਦੀ ਦੇ ਬਾਵਜੂਦ ਆਪ ਵਰਕਰਾਂ ਵੱਲੋਂ ਵੋਟਰਾਂ ਨੂੰ ਪਿਆਈ ਜਾ ਰਹੀ ਸੀ ਸ਼ਰਾਬ, ਪੁਲਿਸ ਨੇ ਛਾਪੇਮਾਰੀ ਕਰ ਗ੍ਰਿਫ਼ਤਾਰ ਕੀਤੇ 'ਆਪ' ਵਰਕਰ - AAP workers serving alcohol
ਪੰਜਾਬ ਵਿੱਚ ਭਾਜਪਾ ਦਾ ਵਿਰੋਧ : ਜ਼ਿਕਰਯੋਗ ਹੈ ਕਿ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਪਰਮਪਾਲ ਕੌਰ ਮਲੂਕਾ ਖੜ੍ਹੇ ਹਨ ਜਿੰਨਾ ਨੂੰ ਵੋਟ ਪਾਉਣ ਵਾਲਿਆਂ ਨੂੰ ਰੋਕਣ ਨੂੰ ਲੈਕੇ ਨੇ ਕੁਝ ਲੋਕਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਅਤੇ ਪੰਜਾਬ ਦੇ ਲੋਕਾਂ ਵਿੱਚ ਭਾਜਪਾ ਖਿਲਾਫ ਉਸ ਸਮੇਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਸਮੇਂ ਕਾਲੇ ਕਾਨੂੰਨ ਲਾਗੂ ਕੀਤੇ ਗਏ ਅਤੇ ਨਾਲ ਹੀ ਅੰਦੋਲਨ ਦੌਰਾਨ ਸਾਢੇ ਸੱਤ ਸੌ ਤੋਂ ਵੱਧ ਕਿਸਾਨ ਸ਼ਹੀਦ ਹੋਏ ਅਤੇ ਕਿਸੇ ਨੇ ਸਾਰ ਨਾ ਲਈ।
ਉਥੇ ਹੀ ਫਰਵਰੀ ਮਹੀਨੇ ਚ ਹਰਿਆਣਾ ਅਤੇ ਪੰਜਾਬ ਦੇ ਬਾਰਡਰਾਂ ਉੱਤੇ ਪੁਲਿਸ ਵੱਲੋਂ ਕੀਤੀ ਗਈ ਬੈਰੀਗੇਟਿੰਗ ਅਤੇ ਨੌਜਵਾਨ ਕਿਸਾਨ ਸ਼ੁੱਭਦੀਪ ਦੀ ਮੌਤ ਤੋਂ ਬਾਅਦ ਵੀ ਕਿਸਾਨਾਂ ਵਿੱਚ ਭਾਜਪਾ ਖਿਲਾਫ ਰੋਸ ਪ੍ਰਗਟਾਇਆ ਜਾ ਰਿਹਾ ਹੈ। ਇਸ ਵਿਚਾਲੇ ਹਾਲ ਹੀ ਚ ਰਾਜ ਗਾਇਕ ਅਤੇ ਫਰੀਦਕੋਟ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦਾ ਵੀ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਗਿਆ ਸੀ।